ਕਪਿਲ ਨੇ ਕਿਹਾ, 'ਇਹ ਫਿਲਮ ਦੇਖਦੀ ਤਾਂ 40 ਬੱਚੇ ਪੈਦਾ ਕਰਦੀ ਫਰਾਹ ਖਾਨ'

Monday, May 13, 2019 1:19 PM

ਮੁੰਬਈ (ਬਿਊਰੋ) — 'ਮਦਰਸ ਡੇ' ਦੇ ਖਾਸ ਮੌਕੇ 'ਤੇ ਕਪਿਲ ਸ਼ਰਮਾ ਦਾ ਐਪੀਸੋਡ ਕਾਫੀ ਖਾਸ ਰਿਹਾ। ਇਸ 'ਚ ਨਾ ਸਿਰਫ ਇਮੋਸ਼ਨ ਸਨ ਸਗੋਂ ਮਸਤੀ ਤੇ ਮਜਾਕ ਵੀ ਭਰਪੂਰ ਸੀ। ਕਪਿਲ ਨੇ ਨਾ ਸਿਰਫ ਮਾਂ ਦੀ ਮਹਿਮਾ 'ਚ ਆਪਣੀਆਂ ਗੱਲਾਂ ਨਾਲ ਸਾਰਿਆਂ ਦੀਆਂ ਅੱਖਾਂ ਨਮ ਕੀਤੀਆਂ। ਸਗੋ ਖਾਸ ਮਹਿਮਾਨ ਦੇ ਤੌਰ 'ਤੇ ਪਹੁੰਚੀ ਫਰਾਹ ਖਾਨ ਨਾਲ ਅਜਿਹੇ ਜੋਕ ਮਾਰੇ ਕਿ ਲੋਕ ਹੱਸਦੇ-ਹੱਸਦੇ ਲੋਟਪੋਟ ਹੋ ਗਏ।

PunjabKesari

ਜੋਕਸ ਦੀ ਸ਼ੁਰੂਆਤ ਫਰਾਹ ਖਾਨ ਦੀ ਪ੍ਰੈਗਨੈਂਸੀ ਤੋਂ ਹੋਈ। ਕਪਿਲ ਨੇ ਮਜਾਕ ਕਰਦੇ ਹੋਏ ਕਿਹਾ ਕਿ ਫਰਾਹ ਨੇ 'ਅਮਰ ਅਕਬਰ ਐਂਥਨੀ' ਫਿਲਮ ਦੇਖੀ ਸੀ, ਇਸ ਲਈ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇਸ 'ਤੇ ਚੁਟਕੀ ਲੈਂਦੇ ਹੋਏ ਫਰਾਹ ਨੇ ਕਿਹਾ, ''ਅੱਛਾ ਜੇਕਰ ਮੈਂ 'ਦਸ' ਫਿਲਮ ਦੇਖਦੀ ਤਾਂ ਕੀ ਮੈਂ 10 ਬੱਚੇ ਪੈਦਾ ਕਰਦੀ।'' ਇਸ ਤੋਂ ਬਾਅਦ ਕਪਿਲ ਬੋਲੇ, ''ਚੰਗਾ ਹੋਇਆ ਕਿ ਤੁਸੀਂ ਉਸ ਸਮੇਂ 'ਅਲੀ ਬਾਬਾ 40 ਚੋਰ' ਨਹੀਂ ਦੇਖੀ।'' ਹੁਣ ਕਪਿਲ ਦਾ ਇਹ ਕਹਿਣਾ ਸੀ ਤੇ ਫਰਾਹ ਦਾ ਹਾਸਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਸੀ।


ਕੁਝ ਮਿਲਾ ਕੇ ਇਹ ਐਪੀਸੋਡ ਕਾਫੀ ਸ਼ਾਨਦਾਰ ਰਿਹਾ। ਕਪਿਲ ਸ਼ਰਮਾ ਨਾਲ ਗੱਲਬਾਤ ਦੌਰਾਨ ਫਰਾਹ ਨੇ ਕਈ ਖੁਲਾਸੇ ਕੀਤੇ। ਜਿਵੇਂ ਕਿ ਉਸ ਨੂੰ ਇੰਜੈਕਸ਼ਨ ਤੋਂ ਕਾਫੀ ਡਰ ਲੱਗਦਾ ਹੈ। ਫਰਾਹ ਨੇ ਦੱਸਿਆ, ਆਈ. ਵੀ. ਐੱਫ. ਪ੍ਰੋਸੇਸ ਦੌਰਾਨ ਮੈਨੂੰ ਇਕ ਦਿਨ 'ਚ 5 ਵਾਰ ਇੰਜੈਕਸ਼ਨ ਲਵਾਉਣੇ ਪੈਂਦੇ ਸਨ।

PunjabKesari

ਉਸ ਦੌਰਾਨ ਮੈਂ 'ਓਮ ਸ਼ਾਂਤੀ ਓਮ' ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਚਾਹੁੰਦੀ ਸੀ ਕਿ ਮੇਰੇ ਬੱਚੇ ਸਿਹਤਮੰਦ ਹੋਣ, ਇਸ ਲਈ ਮੈਨੂੰ ਇੰਜੈਕਸ਼ਨ ਦਾ ਦਰਦ ਸਹਿਣਾ ਪਿਆ। ਦੱਸ ਦੀਏ ਕਿ ਫਰਾਹ ਨੇ ਸਾਲ 2008 'ਚ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਹੈ। ਫਰਾਹ ਨੇ ਪ੍ਰੈਗਨੈਂਸੀ ਤੋਂ ਬਾਅਦ ਆਪਣੇ ਪ੍ਰੋਫੈਸ਼ਨ ਤੇ ਮਾਂ ਬਣਨ ਦੀ ਜਿੰਮੇਦਾਰੀ ਨੂੰ ਬਖੂਬੀ ਨਿਭਾਇਆ ਹੈ।

PunjabKesari


Edited By

Sunita

Sunita is news editor at Jagbani

Read More