''ਦਿ ਕਪਿਲ ਸ਼ਰਮਾ'' ਸ਼ੋਅ ''ਚ ਗਿੱਲ ਬ੍ਰਦਰਜ਼ ਨੇ ਜਿੱਤਿਆ ਲੋਕਾਂ ਦਾ ਦਿਲ

Friday, June 28, 2019 8:55 AM

ਅੰਮ੍ਰਿਤਸਰ (ਵਾਲੀਆ) - ਪੰਜਾਬ ਦੇ ਉੱਘੇ ਸੂਫੀ ਗਾਇਕ ਗਿੱਲ ਬ੍ਰਦਰਜ਼ ਨੇ ਮੁੰਬਈ ਵਿਚ ਦਿ ਕਪਿਲ ਸ਼ਰਮਾ ਕੈਮੇਡੀ ਸ਼ੋਅ 'ਚ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਆਏ ਲੋਕਾਂ ਅਤੇ ਫਿਲਮੀ ਕਲਾਕਾਰਾਂ ਦਾ ਦਿਲ ਜਿੱਤ ਲਿਆ। ਗਿੱਲ ਬ੍ਰਦਰਜ਼ ਨੇ ਛੋਟੀ ਉਮਰ ਵਿਚ ਹੀ ਸੰਗੀਤ ਦੀ ਸਿੱਖਿਆ ਲੈ ਕੇ ਮੁੰਬਈ 'ਚ ਆਪਣਾ ਝੰਡਾ ਗੱਡਿਆ ਅਤੇ ਮੁੰਬਈ 'ਚ ਲਾਈਨ ਸ਼ੋਅ ਕੀਤਾ, ਜਿਥੇ ਉਨ੍ਹਾਂ ਨੂੰ ਐਕਟਰ ਪੰਕਜ ਬੇਰੀ ਅਤੇ ਪ੍ਰਸਿੱਧ ਗਾਇਕ ਅਨੂਪ ਜਲੋਟਾ ਵੱਲੋਂ ਛਤਰਪਤੀ ਸ਼ਿਵਾਜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

'ਦਿ ਕਪਿਲ ਸ਼ਰਮਾ' ਸ਼ੋਅ 'ਚ ਇੰਡੀਆ ਕ੍ਰਿਕਟ ਟੀਮ ਦੇ ਸਟਾਰ ਪਲੇਅਰ ਪਾਰਥਿਵ ਪਟੇਲ, ਸੂਰਿਆ ਕੁਮਾਰ, ਦੀਪਕ ਚਾਹਲ ਅਤੇ ਕਾਮੇਡੀਅਨ ਕਪਿਲ ਨੇ ਜਿਥੇ ਗਿੱਲ ਬ੍ਰਦਰਜ਼ ਦੀ ਗਾਇਕੀ ਦਾ ਆਨੰਦ ਉਠਾਇਆ, ਉਥੇ ਹੀ ਉਨ੍ਹਾਂ ਨੇ ਇਨ੍ਹਾਂ ਗਾਇਕਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਛੋਟੇ ਬੱਚੇ ਪੰਜਾਬ ਦਾ ਮਾਣ ਹਨ । ਇਨ੍ਹਾਂ ਦੀ ਆਵਾਜ਼ ਵਿਚ ਦਮ ਹੈ ਤੇ ਇਹ ਬੁਲੰਦੀਆਂ ਨੂੰ ਛੂਹਣਗੇ। ਇਸ ਮੌਕੇ ਆਰ. ਐੱਸ. ਰਿਕਾਰਡ ਦੇ ਪ੍ਰੋਡਿਊਸਰ ਰਣਦੀਪ ਗਿੱਲ, ਸੁਨੈਨਾ ਗਿੱਲ ਆਦਿ ਹਾਜ਼ਰ ਸਨ।


Edited By

Sunita

Sunita is news editor at Jagbani

Read More