ਅਦਾਕਾਰਾ ਨਾਲ ਫਲਰਟ ਕਰਦੇ ਨਜ਼ਰ ਆਏ ਕਪਿਲ ਸ਼ਰਮਾ, ਅਰਚਨਾ ਨੇ ਇੰਝ ਲਗਾਈ ਕਲਾਸ

8/28/2019 4:39:08 PM

ਮੁੰਬਈ(ਬਿਊਰੋ)- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬੇਸ਼ੱਕ ਵਿਆਹੁਤਾ ਹਨ ਪਰ ਆਪਣੇ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਈ ਵਾਰ ਉੱਥੇ ਬਤੋਰ ਮਹਿਮਾਨ ਆਈਆਂ ਅਦਾਕਾਰਾਂ ਨਾਲ ਮਜ਼ਾਕ ਕਰਨ ਤੋਂ ਬਾਜ ਨਹੀਂ ਆਉਂਦੇ ਹਨ। ਕਪਿਲ ਸ਼ਰਮਾ ਕਈ ਵਾਰ ਤਾਂ ਉੱਥੇ ਆਈਆਂ ਅਦਾਕਾਰਾਂ ਨਾਲ ਫਲਰਟ ਕਰਨ ਲੱਗਦੇ ਹਨ ਅਤੇ ਅਕਸਰ ਫੜ੍ਹੇ ਵੀ ਜਾਂਦੇ ਹਨ। ਅਜਿਹਾ ਹੀ ਕੁਝ ਇਸ ਹਫਤੇ ਦੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਨਜ਼ਰ ਆਵੇਗਾ। ਇਸ ਹਫਤੇ ਕਪਿਲ ਸ਼ਰਮਾ ਦੇ ਸ਼ੋਅ ’ਚ ਬਾਲੀਵੁੱਡ ਫਿਲਮ ‘ਪਹਿਲਵਾਨ’ ਦੀ ਟੀਮ ਆਵੇਗੀ। ਫਿਲਮ ਦੇ ਲੀਡ ਐਕਟਰ ਸੁਨੀਲ ਸ਼ੈੱਟੀ, ਕਿੱਚਾ ਸੁਦੀਪ ਅਤੇ ਆਕਾਂਕਸ਼ਾ ਸਿੰਘ ਕਪਿਲ ਸ਼ਰਮਾ ਦੇ ਸ਼ੋਅ ’ਚ ਸ਼ਿਰਕਤ ਕਰਨਗੇ ਪਰ ਕਪਿਲ ਸ਼ਰਮਾ ਦੇ ਸ਼ੋਅ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਕਾਮੇਡੀ ਕਿੰਗ ਫਿਲਮ ਦੀ ਅਦਾਕਾਰਾ ਆਕਾਂਕਸ਼ਾ ਸਿੰਘ ਨਾਲ ਮਜ਼ਾਕ-ਮਜ਼ਾਕ ’ਚ ਫਲਰਟ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#TheKapilSharmaShow ke maidaan mein aa rahi hai star cast of Pehelwaan. Dekhiye iss weekend raat 9:30 baje. @kapilsharma @kikusharda @chandanprabhakar @krushna30 @bharti.laughterqueen @sumonachakravarti @rochellerao @banijayasia @archanapuransingh @aakankshasingh30 @suniel.shetty @kichcha_sudeep

A post shared by Sony Entertainment Television (@sonytvofficial) on Aug 27, 2019 at 8:27am PDT


ਕਪਿਲ ਸ਼ਰਮਾ ‘ਪਹਿਲਵਾਨ’ ਫਿਲਮ ਦੀ ਅਦਾਕਾਰਾ ਕੋਲੋਂ ਪੁੱਛਦੇ ਹਨ ਕਿ ਉਹ ਕੀ ਕਰਦੀ ਹੈ ਤਾਂ ਆਕਾਂਕਸ਼ਾ ਦੱਸਦੀ ਹੈ ਕਿ ਉਹ ਫਿਲਮਾਂ ’ਚ ਆਉਣ ਤੋਂ ਪਹਿਲਾਂ ਫੀਜਓਥੈਰੇਪਿਸਟ ਸੀ। ਇਸ ਤਰ੍ਹਾਂ ਕਪਿਲ ਸ਼ਰਮਾ ਸਵਾਲ ਪੁੱਛਦੇ ਹਨ ਕਿ ਕੀ ਤੁਹਾਨੂੰ ਫੀਜਓਥੈਰੇਪਿਸਟ ਹੋਣ ਕਾਰਨ ਫਿਲਮ ’ਚ ਲਿਆ ਗਿਆ ਤਾਂ ਇਸ ’ਤੇ ਆਕਾਂਕਸ਼ਾ ਕਹਿੰਦੀ ਹੈ ਕਿ ਫਿਲਮ ਦੀ ਟੀਮ ’ਚ ਸਭ ਇਨ੍ਹੇ ਫਿੱਟ ਹਨ ਕਿ ਉਨ੍ਹਾਂ ਨੂੰ ਫੀਜਓਥੈਰੇਪਿਸਟ ਦੀ ਜ਼ਰੂਰਤ ਨਹੀਂ ਹੈ। ਇਸ ’ਤੇ ਕਪਿਲ ਸ਼ਰਮਾ ਕਹਿੰਦੇ ਹਨ ਪਰ ਮੈਨੂੰ ਤਾਂ ਫੀਜਓਥੈਰੇਪਿਸਟ ਦੀ ਜ਼ਰੂਰਤ ਪੈਂਦੀ ਹੈ। ਕੈਚ ਆ ਜਾਂਦੀ ਹੈ। ਇਸ ’ਤੇ ਅਰਚਨਾ ਪੂਰਨ ਸਿੰਘ ਕਪਿਲ ਨੂੰ ਟੋਕਦੇ ਹੋਏ ਕਹਿੰਦੀ ਹੈ ਕਿ ਮੈਂ ਜਾਣਦੀ ਹਾਂ ਕਿਹੜੀ ਕੈਚ ਫੜ੍ਹਨਾ ਚਾਹੁੰਦੇ ਹੋ। ਇਸ ਨਾਲ ਪੂਰੇ ਮਾਹੌਲ ’ਚ ਠਹਾਕੇ ਗੂੰਜਣ ਲੱਗਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News