‘ਗੁੱਡ ਨਿਊਜ਼’ ਆਉਂਦਿਆਂ ਹੀ ਕਪਿਲ ਨੂੰ ਦੇਣੇ ਪੈਣਗੇ 1 ਕਰੋੜ ਰੁਪਏ

Wednesday, September 4, 2019 2:00 PM

ਮੁੰਬਈ(ਬਿਊਰੋ)- ’ਦਿ ਕਪਿਲ ਸ਼ਰਮਾ ਸ਼ੋਅ’ ’ਚ ਸਿਤਾਰਿਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਸਭ ਦੇ ਵਿਚਕਾਰ ਸ਼ੋਅ ’ਚ ਕਪਿਲ ਅਤੇ ਕ੍ਰਿਸ਼ਣਾ ਵਿਚਕਾਰ ਨੋਕ- ਝੋਂਕ ਵੀ ਚਰਚਾ ’ਚ ਰਹਿੰਦੀ ਹੈ। ਦੋਵੇਂ ਇਕ ਦੂੱਜੇ ’ਤੇ ਨਿਸ਼ਾਨਾ ਵਿੰਨ੍ਹਦੇ ਰਹਿੰਦੇ ਹਨ। ਬੀਤੇ ਐਤਵਾਰ ਦੇ ਐਪੀਸੋਡ ’ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ‘ਛਿਛੋਰੇ’ ਦੀ ਟੀਮ ਫਿਲਮ ਦੇ ਪ੍ਰਮੋਸ਼ਨ ਲਈ ਸ਼ੋਅ ’ਚ ਪਹੁੰਚੀ।
PunjabKesari
ਸੰਡੇ ਐਪੀਸੋਡ ’ਚ ਕਪਿਲ ਸ਼ਰਮਾ ਨੇ ਸਪਨਾ ਨੂੰ ਕਿਹਾ ਕਿ ਉਹ ਨਿਰਦੇਸ਼ਕ ਨਿਤੀਸ਼ ਤਿਵਾਰੀ ਕੋਲੋਂ ਰੋਲ ਨਾ ਮੰਗੇ ਕਿਉਂਕਿ ਉਨ੍ਹਾਂ ਦੀ ਫਿਲਮਾਂ ’ਚ ਸਪਨਾ ਵਰਗੇ ਕਿਰਦਾਰਾਂ ਦੀ ਜ਼ਰੂਰਤ ਨਹੀਂ ਹੈ। ਇਸ ਦੇ ਜਵਾਬ ’ਚ ਕ੍ਰਿਸ਼ਣਾ ਨੇ ਕਿਹਾ,‘‘ਦੇਖੋ ਕੌਣ ਗੱਲ ਕਰ ਰਿਹਾ ਹੈ। ਇਨ੍ਹਾਂ ਦੇ ਘਰ ’ਚ ਵਧਾਈ ਮੰਗਣ ਦਸੰਬਰ ’ਚ ਜਾਵਾਂਗੇ ਤੇ ਦੁਆ ਦੇ ਬਦਲੇ 1 ਕਰੋੜ ਰੁਪਏ ਲਵਾਂਗੇ।
PunjabKesari
ਦੱਸ ਦੇਈਏ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਸੰਬਰ ’ਚ ਨੰਨ੍ਹੇ ਮਹਿਮਾਨ ਦਾ ਸਵਾਗਤ ਕਰਨ ਦੀ ਤਿਆਰੀ ’ਚ ਲੱਗੇ ਹੋਏ ਹਨ। ਇਸ ’ਤੇ ਕ੍ਰਿਸ਼ਣਾ ਨੇ ਕਿਹਾ ਹੈ ਕਿ ਜਦੋਂ ਉਹ ਬੱਚੇ ਨੂੰ ਦੁਆ ਦੇਣ ਆਉਣਗੇ ਤਾਂ ਕਪਿਲ ਕੋਲੋਂ 1 ਕਰੋੜ ਰੁਪਏ ਮੰਗਣਗੇ। ਇਸ ’ਤੇ ਕਪਿਲ ਉੱਚੀ-ਉੱਚੀ ਹੱਸਦੇ ਹਨ ਅਤੇ ਉੱਥੇ ਮੌਜ਼ੂਦ ਦਰਸ਼ਕ ਵੀ ਹੂਟਿੰਗ ਕਰਨ ਲੱਗਦੇ ਹਨ।


About The Author

manju bala

manju bala is content editor at Punjab Kesari