ਕਪਿਲ ਸ਼ਰਮਾ ਦੇ ਕੋ-ਸਟਾਰ ਦਾ ਕੱਟਿਆ ਚਲਾਨ, ਸੈੱਟ ’ਤੇ ਆ ਕੇ ਕੱਢੀ ਪੜਾਸ

9/12/2019 11:36:44 AM

ਮੁੰਬਈ(ਬਿਊਰੋ)- ਕਾਮੇਡੀ ਕਿੰਗ ਦਾ ਧਮਾਕੇਦਾਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਹਰ ਵਾਰ ਆਪਣੇ ਨਵੇਂ ਐਪੀਸੋਡ ਨਾਲ ਲੋਕਾਂ ਦਾ ਖੂਬ ਮੰਨੋਰੰਜਨ ਕਰਦਾ ਹੈ। ਅਜਿਹਾ ਹੀ ਕੁਝ ਧਮਾਲ ਇਸ ਵਾਰ ਵੀ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਹੋਣ ਵਾਲਾ ਹੈ। ਦਰਅਸਲ ਇਸ ਵਾਰ ਕਪਿਲ ਸ਼ਰਮਾ ਦੇ ਸ਼ੋਅ ’ਚ ‘ਦਿ ਜ਼ੋਆ ਫੈਕਟਰ’ ਦੀ ਟੀਮ ਯਾਨੀ ਸੋਨਮ ਕਪੂਰ ਅਤੇ ਦੁਲਕਰ ਸਲਮਾਨ ਫਿਲਮ ਦਾ ਪ੍ਰਮੋਸ਼ਨ ਕਰਨ ਆਉਣਗੇ, ਜਿਨ੍ਹਾਂ ਨਾਲ ਕਪਿਲ ਸ਼ਰਮਾ ਨੇ ਮਸਤੀ ਕਰਨ ਦੇ ਨਾਲ ਹੀ ਖੂਬ ਸਾਰੀ ਗੱਲਬਾਤ ਵੀ ਕੀਤੀ ਪਰ ਇਸ ਵਿਚਕਾਰ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਕੋ-ਸਟਾਰ ਕੀਕੂ ਸ਼ਾਰਦਾ ਸੈੱਟ ’ਤੇ ਆ ਕੇ ਆਪਣਾ ਗੁੱਸਾ ਕੱਢਣ ਲੱਗੇ।
PunjabKesari
ਕੀਕੂ ਸ਼ਾਰਦਾ ਨੇ ਦੱਸਿਆ ਕਿ ਟਰੈਫਿਕ ਪੁਲਸ ਨੇ ਉਸ ਦਾ ਚਲਾਨ ਕੱਟ ਦਿੱਤਾ, ਜਿਸ ਗੱਲ ’ਤੇ ਉਨ੍ਹਾਂ ਨੂੰ ਕਾਫੀ ਗੁੱਸਾ ਆ ਰਿਹਾ ਹੈ। ਇਸ ਤੋਂ ਇਲਾਵਾ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕੀਕੂ ਸ਼ਾਰਦਾ ਸੋਨਮ ਕਪੂਰ ਅਤੇ ਦੁਲਕਰ ਸਲਮਾਨ ਨੂੰ ਦੇਖ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ‘ਦਿ ਜ਼ੋਆ ਫੈਕਟਰ’ ਦਾ ਟਰੇਲਰ ਦੇਖਿਆ। ਫਿਲਮ ਦਾ ਟਰੇਲਰ ਉਨ੍ਹਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਘਰ ’ਚ ਰੱਖੀਆਂ ਸਾਰੀਆਂ ਜੋਯਾਬੀਨ ਖਾ ਗਏ। ਉਨ੍ਹਾਂ ਦੀ ਇਹ ਗੱਲ ਨੂੰ ਸੁਣ ਕੇ ਸੋਨਮ ਕਪੂਰ ਅਤੇ ਦੁਲਕਰ ਸਲਮਾਨ ਹੱਸਣ ਲੱਗਦੇ ਹਨ। ਕੀਕੂ ਸ਼ਾਰਦਾ ਦੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਪਿਲ ਸ਼ਰਮਾ ਨੇ ਕਿਹਾ ਕਿ ਉਹ ਜੋਯਾਬੀਨ ਨਹੀਂ ਸੋਯਾਬੀਨ ਹੁੰਦਾ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਇਹ ਪ੍ਰੋਮੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਸੋਨੀ ਟੀ. ਵੀ. ਨੇ ਲਿਖਿਆ,‘‘ਵਧੇਗਾ ਹਸੀ ਅਤੇ ਮਸਤੀ ਦਾ ਫੈਕਟਰ, ਕਿਉਂਕਿ ਆ ਰਹੀ ਹੈ ਟੀਮ ਜ਼ੋਆ ਫੈਕਟਰ।’’


ਦੱਸ ਦੇਈਏ ਕਿ ‘ਦਿ ਕਪਿਲ ਸ਼ਰਮਾ ਸ਼ੋਅ’’ ਹਰ ਵਾਰ ਆਪਣੇ ਕੰਟੈਂਟ ਅਤੇ ਸਟੋਰੀ ਨਾਲ ਧਮਾਲ ਮਚਾਉਂਦਾ ਹੈ। ਸ਼ੋਅ ’ਚ ਕਿਰਦਾਰਾਂ ਦੀ ਐਕਟਿੰਗ ਹੋਵੇ ਜਾਂ ਚੁੱਟਕਲੇ, ਹਰ ਕਿਸੇ ਨੂੰ ਹੱਸਣ ’ਤੇ ਮਜ਼ਬੂਰ ਕਰ ਦਿੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News