''ਦਿ ਕਪਿਲ ਸ਼ਰਮਾ ਸ਼ੋਅ'' ਇਕ ਵਾਰ ਫਿਰ ਤੋਂ ਟਾਪ 10 ''ਚ ਹੋਇਆ ਸ਼ਾਮਲ

5/26/2017 8:10:31 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਸ਼ੋਅ ਦੀ ਟੀ. ਆਰ. ਪੀ. ਨੂੰ ਲੈ ਕੇ ਕਾਫੀ ਚਰਚਾ ''ਚ ਹਨ। ਹਾਲ ਹੀ ਇਕ ਵਾਰ ਫਿਰ ਤੋਂ ਟੀ. ਆਰ. ਪੀ. ਦੀ ਲਿਸਟ ''ਚ ਟੋਪ 10 ''ਚ ਆ ਗਿਆ ਹੈ। ਇਸ ਹਫਤੇ ''ਚ ਸ਼ੋਅ ਦੀ ਰੇਟਿੰਗ ''ਚ ਜ਼ਬਰਦਸਤ ਉਛਾਲ ਆਇਆ ਹੈ। ਕਪਿਲ ਦੇ ਸ਼ੋਅ ''ਚ ਇਸ ਵਾਰ ਲੇਖਕ ਚੇਤਨ ਭਗਤ ਨਾਲ ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਨਜ਼ਰ ਆਏ ਹਨ। ਇਹ ਤਿੰਨੋ ''ਹਾਫ ਗਰਲਫਰੈਂਡ'' ਦਾ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਸ ਹਫਤੇ ਸ਼ੋਅ ਦੀ ਕਾਫੀ ਰੇਟਿੰਗ ''ਚ ਕਾਫੀ ਬਦਲਾਵ ਆਇਆ ਹੈ।
ਬੀਤੇ ਦਿਨੀਂ ਕਪਿਲ ਅਤੇ ਸੁਨੀਲ ''ਚ ਹੋਏ ਵਿਵਾਦ ਤੋਂ ਬਾਅਦ ''ਦਿ ਕਪਿਲ ਸ਼ੋਅ ਸ਼ਰਮਾ'' ਦੀ ਟੀ. ਆਰ. ਪੀ. ''ਤੇ ਕਾਫੀ ਬੁਰਾ ਪ੍ਰਭਾਵ ਪਿਆ ਸੀ। ਕਪਿਲ ਦੇ ਬਾਕੀ ਸਾਥੀ ਸੁਗੰਧਾ ਮਿਸ਼ਰਾ, ਅਲੀ ਅਸਗਰ, ਸੁਨੀਲ ਗਰੋਵਰ ਨਾਲ ਹੀ ਇਸ ਸ਼ੋਅ ਨੂੰ ਅਲਵਿਦਾ ਕਹਿ ਗਏ ਸਨ। ਜਿਸ ਨਾਲ ਸ਼ੋਅ ਦੀ ਰੇਟਿੰਗ ''ਤੇ ਕਾਫੀ ਅਸਰ ਪਿਆ ਸੀ। ਇਹ ਸ਼ੋਅ ਟੀ. ਆਰ. ਪੀ. ਦੀ ਲਿਸਟ ''ਚ ਕਾਫੀ ਪਿਛੇ ਰਹਿ ਗਿਆ ਸੀ। ਇਸ ਤੋਂ ਇਲਾਵਾ ਸ਼ੋਅ ''ਚ ਉਪਾਸਨਾ ਸਿੰਘ ਅਤੇ ਪਰੇਸ਼ ਗਨਾਤਰਾ ਦੇ ਰੂਪ ''ਚ ਦੋ ਐਂਟਰੀਆਂ ਹੋਈਆਂ ਸਨ। ਕਪਿਲ ਅਤੇ ਸੁਨੀਲ ਦੇ ਵਿਵਾਦ ਤੋਂ ਬਾਅਦ ਸ਼ੋਅ ''ਚ ਇਕ ਵਾਰ ਰਾਜੂ ਸ਼੍ਰੀਵਾਸਤਵ ਅਤੇ ਸੁਨੀਲ ਪਾਲ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News