ਸਿੱਧੂ ਦੇ ਅਸਤੀਫੇ ਦੀ ਖਬਰ ਸੁਣ ਕੇ ਡਰੀ ਅਰਚਨਾ? ਬੋਲੀ 'ਹੋਣ ਲੱਗੀ ਸੀ ਧੱਕ-ਧੱਕ'

7/21/2019 12:30:40 PM

ਨਵੀਂ ਦਿੱਲੀ (ਬਿਊਰੋ) — ਨਵਜੋਤ ਸਿੰਘ ਸਿੱਧੂ ਦੇ ਬੀਤੇ ਦਿਨੀਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਚਰਚਾ ਹੈ ਕਿ ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ ਕਰ ਸਕਦੇ ਹਨ। ਉਂਝ ਅਸਤੀਫੇ ਦੀ ਖਬਰ ਨਾਲ ਜਿੱਥੇ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਕਪਿਲ ਦੇ ਸ਼ੋਅ 'ਚ ਦੇਖਣਾ ਚਾਹੁੰਦੇ ਹਨ,ਉਥੇ ਹੀ ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਡਰੀ ਹੋਈ ਹੈ। ਅਰਚਨਾ ਨੇ ਇਸ ਬਾਰੇ ਖੁਦ ਕਪਿਲ ਦੇ ਸ਼ੋਅ 'ਚ ਦੱਸਿਆ। 

ਕੰਗਨਾ ਦੀ ਤਾਰੀਫ 'ਚ ਅਰਚਨਾ ਨੇ ਆਖੇ ਸਿਰਫ ਦੋ ਸ਼ਬਦ
ਸ਼ਨੀਵਾਰ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦੀ ਜਿਵੇਂ ਹੀ ਸ਼ੁਰੂਆਤ ਹੋਈ, ਸ਼ੋਅ 'ਚ ਕੰਗਨਾ ਰਣੌਤ ਦੀ ਐਂਟਰੀ ਹੋਈ। ਕੰਗਨਾ ਸ਼ੋਅ 'ਚ ਫਿਲਮ 'ਜਜਮੈਂਟਲ ਹੈ ਕਯਾ' ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਕੰਗਨਾ ਦੇ ਪਹੁੰਚਦੇ ਹੀ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਉਸ ਦੀ ਤਾਰੀਫ ਕਰਦੇ ਹੋਏ ਦੋ ਸ਼ਬਦ ਆਖੇ। ਅਰਚਨਾ ਦੇ ਰੁਕਦੇ ਹੀ ਕਪਿਲ ਨੇ ਕਿਹਾ ਕਿ ਕੰਗਨਾ ਹੁਣ ਜੇ ਸਿੱਧੂ ਸਰ ਹੁੰਦੇ ਤਾਂ ਅੱਧੀ ਦਰਜਨ ਸ਼ੇਰ ਤਾਂ ਤੁਹਾਨੂੰ ਦੇਖ ਕੇ ਹੀ ਪੜ ਦਿੰਦੇ। ਇਹ ਤਾਂ ਅਰਚਨਾ ਜੀ ਹੈ, ਜੋ ਦੋ ਸ਼ਬਦ ਕਹਿ ਕੇ ਗੱਲ ਖਤਮ ਕਰ ਗਏ। ਕਪਿਲ ਨੇ ਮਜਾਕ ਕਰਦੇ ਹੋਏ ਕਿਹਾ, ''ਜਿਵੇਂ ਹੀ ਸਿੱਧੂ ਜੀ ਨੂੰ ਪਤਾ ਲੱਗੇਗਾ ਕਿ ਅੱਜ ਕੰਗਨਾ ਸ਼ੋਅ 'ਚ ਆ ਰਹੀ ਹੈ, ਉਨ੍ਹਾਂ ਨੇ ਗੁੱਸੇ 'ਚ ਰਿਜਾਇਨ ਕਰ (ਅਸਤੀਫਾ ਦੇ) ਦਿੱਤਾ।''

ਸਿੱਧੂ ਦੇ ਅਸਤੀਫੇ ਦੀ ਖਬਰ ਸੁਣ ਕੇ ਡਰੀ ਅਰਚਨਾ 
ਕਪਿਲ ਦੀ ਗੱਲ ਸੁਣ ਕੇ ਅਰਚਨਾ ਪੂਰਨ ਸਿੰਘ ਬੋਲੀ ਕਿ 'ਜਿਵੇਂ ਹੀ ਮੈਂ ਅਸਤੀਫੇ ਦੀ ਖਬਰ ਸੁਣੀ, ਮੇਰੀ ਧੜਕਨ ਵਧ ਗਈ ਸੀ। (ਮੈਨੂੰ ਥੋੜੀ ਧੱਕ-ਧੱਕ ਹੋਈ ਸੀ) ਕਪਿਲ ਇਹ ਸੁਣ ਕੇ ਬੋਲੇ 'ਦੇਖੋ ਭਾਈ ਆਪਣਾ-ਆਪਣਾ ਦੇਖੋ...ਮੈਨੂੰ ਕੀ ਪਤਾ।' ਕਪਿਲ ਤੇ ਅਰਚਨਾ ਦੀ ਇਹ ਸੁਣ ਕੇ ਕੰਗਨਾ ਆਪਣਾ ਹਾਸਾ ਰੋਕ ਨਾ ਸਕੀ।

ਜੱਜ ਦੀ ਕੁਰਸੀ 'ਤੇ ਅਰਚਨਾ ਨੇ ਕੀਤਾ ਕਬਜਾ  
'ਦਿ ਕਪਿਲ ਸ਼ਰਮਾ ਸ਼ੋਅ' 'ਚ ਇਨ੍ਹੀਂ ਦਿਨੀਂ ਅਰਚਨਾ ਪੂਰਨ ਸਿੰਘ ਨੇ ਜੱਜ ਦੀ ਕੁਰਸੀ 'ਤੇ ਕਬਜਾ ਕੀਤਾ ਹੋਇਆ ਹੈ। ਅਰਚਨਾ ਪੂਰਨ ਸਿੰਘ ਨੂੰ ਕਈ ਵਾਰ ਸ਼ੋਅ 'ਚ ਮਜਾਕੀਆ ਲਹਿਜੇ 'ਚ ਕਪਿਲ ਸ਼ਰਮਾ ਵੀ ਤਾਨੇ ਦਿੰਦੇ ਨਜ਼ਰ ਆ ਚੁੱਕੇ ਹਨ ਕਿ ਉਸ ਨੇ ਸਿੱਧੂ ਦੀ ਕੁਰਸੀ ਖੋਹ ਲਈ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਦਿੱਤਾ ਸੀ ਸਿੱਧੂ ਨੇ ਵਿਵਾਦਿਤ ਬਿਆਨ
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ 'ਤੇ ਵਿਵਾਦਿਤ ਬਿਆਨ ਕਾਰਨ 'ਦਿ ਕਪਿਲ ਸ਼ਰਮਾ ਸ਼ੋਅ' ਛੱਡਣਾ ਪਿਆ ਸੀ। ਹਾਲਾਂਕਿ ਸਿੱਧੂ ਨੇ ਸ਼ੋਅ ਛੱਡਣ ਦਾ ਕਾਰਨ ਚੋਣਾਂ ਦਾ ਰੁਝਾਨ ਦੱਸਿਆ ਸੀ। ਹੁਣ ਸਿੱਧੂ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਤਾਂ ਅਜਿਹੇ 'ਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸ ਕਾਮੇਡੀ ਸ਼ੋਅ 'ਚ ਉਨ੍ਹਾਂ ਦੀ ਵਾਪਸੀ ਹੋ ਸਕਦੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News