ਵੱਖਰੇ ਹੀ ਅੰਦਾਜ਼ 'ਚ ਦਿ ਲੈਂਡਰਸ ਨੇ ਮੁੜ ਦਿੱਤੀ ਦਸਤਕ, 'ਕਹਾਣੀ ਘਰ ਘਰ ਦੀ' ਹੋਇਆ ਰਿਲੀਜ਼

11/3/2017 4:18:40 PM

ਜਲੰਧਰ(ਬਿਊਰੋ)— 'ਜੇਲ ਫੇਲ੍ਹ' ਗੀਤ ਨਾਲ ਚਰਚਾ ਖੱਟਣ ਵਾਲੇ ਨਾਮੀ ਗਾਇਕ ਦਿ ਲੈਂਡਰਸ ਦਾ ਨਵਾਂ ਗੀਤ ਅੱਜ ਹੀ ਰਿਲੀਜ਼ ਹੋਇਆ, ਜਿਸ ਦਾ ਨਾਂ 'ਕਹਾਣੀ ਘਰ ਘਰ ਦੀ' ਹੈ। ਇਸ ਗੀਤ ਦਾ ਦਰਸ਼ਕਾਂ ਨੂੰ ਕਾਫੀ ਬੇਸਬਰੀ ਨਾਲ ਇਤਜ਼ਾਰ ਸੀ। ਦਿ ਲੈਂਡਰਸ ਦੇ ਇਸ ਗੀਤ ਦੇ ਬੋਲ ਰਬ ਸੁਖ ਰਾਖੀ ਵਲੋਂ ਲਿਖੇ ਗਏ ਹਨ ਤੇ ਮਿਊਜ਼ਿਕ ਵੈਸਟਨ ਪੈਂਡੂਜ਼ ਵਲੋਂ ਦਿੱਤਾ ਗਿਆ ਹੈ। 'ਕਹਾਣੀ ਘਰ ਘਰ ਦੀ' ਦੇ ਸੰਪਾਦਕ ਸਰਬਜੀਤ ਸੋਹਲ ਹਨ ਤੇ ਸਹਾਇਕ ਡਾਇਰੈਕਟਰ ਹਨਿੰਦਰ ਔਜਲਾ, ਕਰਨ ਤੇ ਸਾਹਿਲ ਜੀ ਹਨ। ਇਸ ਗੀਤ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਦਿ ਲੈਂਡਰਸ ਦੇ ਇਸ ਤੋਂ ਪਹਿਲਾ ਕਈ ਗੀਤ ਆ ਚੁੱਕੇ ਹਨ ਪਰ 'ਜੇਲ ਫੇਲ੍ਹ' ਗੀਤ ਨੇ ਲੋਕਾਂ 'ਚ ਖਾਸ ਪਛਾਣ ਕਾਇਮ ਕੀਤੀ ਸੀ। ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। 'ਕਹਾਣੀ ਘਰ ਘਰ ਦੀ' ਗੀਤ ਨੂੰ ਦਿ ਲੈਂਡਰਸ ਗਾਇਕ ਨੇ ਕਾਫੀ ਸੁਚੱਜੇ ਢੰਗ ਪੇਸ਼ ਕੀਤਾ ਹੈ। ਇਸ ਗੀਤ 'ਚ ਵਿਆਹ ਤੋਂ ਬਾਅਦ ਪਤੀ ਨੂੰ ਪਤਨੀ ਵਲੋਂ ਮਿਲ ਰਹੇ ਦਰਦ ਨੂੰ ਬਿਆਨ ਕੀਤਾ ਹੈ, ਜਿਸ ਨੂੰ ਕਾਫੀ ਫਨੀ ਅੰਦਾਜ਼ 'ਚ ਦਿਖਾਇਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News