ਇਨ੍ਹਾਂ ਫਨੀ ਤਸਵੀਰਾਂ ਕਾਰਨ ਉੱਡਿਆ ਬਾਲੀਵੁੱਡ ਅਭਿਨੇਤਰੀਆਂ ਦਾ ਮਜ਼ਾਕ

8/28/2016 3:17:19 PM

ਮੁੰਬਈ—ਸਿਲਵਰ ਸਕ੍ਰੀਨ ਤੋਂ ਲੈ ਕੇ ਇਵੈਂਟ ਅਤੇ ਪਾਰਟੀਆਂ ਤੱਕ ਹਰ ਥਾਂ ਖੂਬਸੂਰਤ ਦਿੱਸਣ ਲਈ ਬਾਲੀਵੁੱਡ ਅਦਾਕਾਰਾ ਕਾਫੀ ਮਿਹਨਤ ਕਰਦੀਆਂ ਹਨ। ਡਿਜ਼ਾਈਨਰਸ, ਸਟਾਈਲਿਸ਼, ਮੇਕਅੱਪ ਆਰਟੀਸਟ ਦੇ ਨਾਲ ਉਨ੍ਹਾਂ ਦੀ ਪੂਰੀ ਟੀਮ ਅਦਾਕਾਰਾ ਨੂੰ ਪਰਫੈਕਟ ਅਤੇ ਵਧੀਆਂ ਲੁੱਕ ਦੇਣ ਲਈ ਦਿਨ-ਰਾਤ ਜੁੱਟੇ ਰਹਿੰਦੇ ਹਨ। ਜ਼ਿਆਦਾਤਰ ਉਨ੍ਹਾਂ ਦੀ ਮਿਹਨਤ ਰੰਗ ਵੀ ਲਿਆਉਂਦੀ ਹੈ, ਪਰ ਕਦੇ-ਕਦੇ ਗਲਤ ਸਮਾਂ ਜਾਂ ਖਰਾਬ ਐਂਗਲ ''ਚ ਖਿੱਚੀਆਂ ਗਈਆਂ ਤਸਵੀਰਾਂ ਦੇ ਕਾਰਨ ਅਦਾਕਾਰਾ ਦਾ ਜਮ ਕੇ ਮਜ਼ਾਕ ਉੱਡਦਾ ਹੈ। ਨਾ-ਚਾਹੁੰਦੇ ਹੋਏ ਵੀ ਅਜਿਹੇ ਸਮੇਂ ਲਈਆਂ ਗਈਆਂ ਤਸਵੀਰਾਂ ''ਚ ਅਦਾਕਾਰਾ ਦੇ ਅਜਿਹੇ ਐਕਸਪ੍ਰੈੱਸ਼ਨ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਾਸਾ ਰੋਕਣਾ ਮੁਸ਼ਕਿਲ ਹੁੰਦਾ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ, ਅਨੁਸ਼ਕਾ ਸ਼ਰਮਾ ਤੋਂ ਲੈ ਕੇ ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ ਤੱਕ ਬਾਲੀਵੁੱਡ ''ਚ ਕਈ ਮਸ਼ਹੂਰ ਅਦਾਕਾਰਾ ਫਨੀ ਐਕਸਪ੍ਰੈੱਸ਼ਨਸ ਦਿੰਦੇ ਹੋਏ ਕੈਮਰੇ ''ਚ ਕੈਦ ਹੋ ਚੁੱਕੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News