ਜਾਣੋ ਅਨੁਸ਼ਕਾ, ਪ੍ਰਿਯੰਕਾ ਸਮੇਤ ਇਨ੍ਹਾਂ ਅਦਾਕਾਰਾਂ ਦਾ ਆਰਮੀ ਬੈਕਗ੍ਰਾਊਂਡ ਨਾਲ ਆਖਿਰ ਕੀ ਹੈ ਸੰਬੰਧ?

5/1/2017 5:38:16 PM

ਮੁੰਬਈ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 1 ਮਈ, 1988 ''ਚ ਅਯੋਧਿਆ, ਉੱਤਰ ਪ੍ਰਦੇਸ਼ ''ਚ ਹੋਇਆ। ਅਨੁਸ਼ਕਾ ਦੀ ਗਿਣਤੀ ਉਨ੍ਹਾਂ ਅਦਾਕਾਰਾਂ ''ਚ ਹੁੰਦੀ ਹੈ, ਜਿਨ੍ਹਾਂ ਦੀ ਸੰਬੰਧ ਆਰਮੀ ਬੈਕਗ੍ਰਾਊਂਡ ਨਾਲ ਰਿਹਾ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਅਜੇ ਕੁਮਾਰ ਸ਼ਰਮਾ ਆਰਮੀ ''ਚ ਕਰਨਲ ਰਹਿ ਚੁੱਕੇ ਹਨ। ਹੁਣ ਉਹ ਰਿਟਾਇਰ ਹਨ ਅਤੇ ਅਨੁਸ਼ਕਾ ਨਾਲ ਮੁੰਬਈ ''ਚ ਰਹਿੰਦੇ ਹਨ।
ਪ੍ਰਿਯੰਕਾ ਚੋਪੜਾ
► ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ''ਚ ਵੀ ਮਸ਼ਹੂਰ ਹੋ ਰਹੀ ਪ੍ਰਿਯੰਕਾ ਦਾ ਸੰਬੰਧ ਆਰਮੀ ਨਾਲ ਹੋ ਰਿਹਾ ਹੈ। ਉਨ੍ਹਾਂ ਦੇ ਪਿਤਾ ਡਾ. ਅਸ਼ੋਕ ਚੋਪੜਾ ਅਤੇ ਮਾਂ ਮਧੂ ਚੋਪੜਾ ਦੋਵੇਂ ਹੀ ਆਰਮੀ ਦੇ ਫਿਜੀਸ਼ੀਅਨ ਸਨ। ਹਾਲਾਂਕਿ ਹੁਣ ਪ੍ਰਿਯੰਕਾ ਦੇ ਪਿਤਾ ਇਸ ਦੁਨੀਆ ''ਚ ਨਹੀਂ ਰਹੇ ਹਨ।
ਪ੍ਰੀਟੀ ਜਿੰਟਾ
► ਅਦਾਕਾਰਾ ਪ੍ਰੀਟੀ ਦੇ ਪਿਤਾ ਦੁਰਗਾਨੰਦ ਜਿੰਟਾ ਆਰਮੀ ਦੇ ਮੇਜਰ ਸਨ। ਹਾਲਾਂਕਿ ਹੁਣ ਉਹ ਦੁਨੀਆ ''ਚ ਨਹੀਂ ਰਹੇ। ਪ੍ਰੀਟੀ ਨੇ ਫਿਲਮ ''ਸੋਲਜ਼ਰ'' ਨਾਲ ਡੈਬਿਊ ਕੀਤਾ ਸੀ।
ਸੁਸ਼ਮਿਤਾ ਸੇਨ
► ਸੁਸ਼ਮਿਤਾ ਸੇਨ ਦੇ ਪਿਤਾ ਸੁਭੀਰ ਸੇਨ ਇੰਡੀਅਨ ਏਅਰ ਫੋਰਸ ''ਚ ਵਿੰਗ ਕਮਾਂਡਰ ਰਹੇ ਹਨ। ਸੁਸ਼ਮਿਤਾ ਨੇ 1996 ''ਚ ਫਿਲਮ ''ਦਸਤਕ'' ਨਾਲ ਬਾਲੀਵੁੱਡ ''ਚ ਐਂਟਰੀ ਕੀਤੀ ਸੀ।
ਲਾਰਾ ਦੱਤਾ
► ਲਾਰਾ ਦੱਤਾ ਦੇ ਪਿਤਾ ਐਲਕੇ ਦੱਤਾ ਆਰਮੀ ''ਚ ਵਿੰਗ ਕਮਾਂਡਰ ਰਹੇ ਹਨ। ਲਾਰਾ ਨੇ 2003 ''ਚ ਫਿਲਮ ''ਅੰਦਾਜ਼'' ਨਾਲ ਡੈਬਿਊ ਕੀਤਾ ਸੀ।
ਸੇਲੀਨਾ ਜੇਤਲੀ
► ਅਦਾਕਾਰਾ ਸੇਲੀਨਾ ਜੇਤਲੀ ਦੇ ਪਿਤਾ ਵੀ. ਕੇ. ਜੇਤਲੀ ਆਰਮੀ ਦੇ ਕਰਨਲ ਰਹੇ ਹਨ। ਸੇਲੀਨਾ ਨੇ 2003 ''ਚ ਫਿਲਮ ''ਜਾਨਸ਼ੀਨ'' ਨਾਲ ਡੈਬਿਊ ਕੀਤਾ ਸੀ।
ਚਿਤਰਗੰਦਾ ਸਿੰਘ
► ਫਿਲਮ ''ਹਜ਼ਾਰੋ ਖਵਾਇਸ਼ੋ ਐਸੀ'' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਚਿਤਰਗੰਦਾ ਸਿੰਘ ਵੀ ਆਰਮੀ ਬੈਕਗ੍ਰਾਊਂਡ ਨਾਲ ਸੰਬੰਧਿਤ ਹੈ। ਉਸ ਦੇ ਪਿਤਾ ਨਿਰੰਜਨ ਸਿੰਘ ਆਰਮੀ ''ਚ ਕਰਨਲ ਸਨ।
ਨੇਹਾ ਧੂਪੀਆ
► ਅਦਾਕਾਰਾ ਨੇਹਾ ਧੂਪੀਆ ਦੇ ਪਿਤਾ ਪ੍ਰਦੀਪ ਸਿੰਘ ਧੂਪੀਆ ਆਰਮੀ ''ਚ ਕਮਾਡਰ ਰਹੇ ਹਨ। ਨੇਹਾ ਨੇ ਫਿਲਮ ''ਕਿਆਮਤ'' ਨਾਲ ਬਾਲੀਵੁੱਡ ''ਚ ਐਂਟਰੀ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News