ਰੇਖਾ-ਮੀਨਾ ਅਤੇ ਲਤਾ ਮੰਗੇਸ਼ਕਰ ਸਮੇਤ ਇਨ੍ਹਾਂ ਸਟਾਰਜ਼ ਨੂੰ ਘਰ ਦੀ ਮਜ਼ਬੂਰੀ ਕਰਕੇ ਕਰਨਾ ਪਿਆ ਸੀ ਫਿਲਮਾਂ ''ਚ ਕੰਮ

Friday, May 12, 2017 4:51 PM
ਮੁੰਬਈ— ਬਾਲੀਵੁੱਡ ''ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੇ ਸਿਰ ''ਤੇ ਪਰਿਵਾਰ ਨੂੰ ਸੰਭਾਲਣ ਅਤੇ ਪਾਲਣ ਦੀ ਜਿੰਮੇਵਾਰੀ ਛੋਟੀ ਉਮਰ ''ਚ ਹੀ ਆ ਗਈ ਸੀ, ਪਰ ਇਨ੍ਹਾਂ ਸਿਤਾਰਿਆਂ ਨੇ ਖੂਬ ਨਾਮ ਕਮਾਇਆ। ਅੱਜ ਅਜਿਹੇ ਕੁਝ ਸਿਤਾਰਿਆਂ ਬਾਰੇ ਅੱਗੇ ਦੱਸਾਂਗੇ। ਇਨ੍ਹਾਂ ''ਚ ਇਕ ਸਟਾਰਜ਼ ਚੋਂ ਸੀ ''ਰੇਖਾ''। ਕਈ ਸੁਪਰਹਿੱਟ ਫਿਲਮਾਂ ''ਚ ਕੰਮ ਕਰਨ ਵਾਲੀ ਰੇਖਾ ਨੇ ਘਰ ਦੀ ਆਰਥਿਕ ਸਥਿਤੀ ਨੂੰ ਸੰਭਾਲਨ ਲਈ ਲਗਭਗ 12 ਸਾਲ ਦੀ ਉਮਰ ''ਚ ਬਤੌਰ ਚਾਈਲਡ ਅਰਟਿਸਟ ਦੱਖਣੀ ਦੀ ਫਿਲਮਾਂ ''ਚ ਕੰਮ ਕਰਨਾ ਸ਼ੁਰੂ ਕੀਤਾ।
ਦੱਖਣੀ ਫਿਲਮਾਂ ਦੇ ਅਦਾਕਾਰ ਜੈਮਿਨੀ ਗਣੇਸ਼ਨ ਅਤੇ ਪੁਸ਼ਪੱਲਵੀ ਦੀ ਬੇਟੀ ਹੈ ''ਰੇਖਾ'', ਕਿਹਾ ਜਾਂਦਾ ਹੈ ਕਿ ਜਦੋਂ ਰੇਖਾ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਆਹ ਨਹੀਂ ਹੋਇਆ ਸੀ। ਬਾਅਦ ''ਚ ਰੇਖਾ ਦੇ ਪਿਤਾ ਦਾ ਝੁਕਾਅ ਅਦਾਕਾਰਾ ਸਵਿੱਤਰੀ ਵੱਲ ਹੋ ਗਿਆ ਅਤੇ ਉਹ ਰੇਖਾ ਦੀ ਮਾਂ ਤੋਂ ਵੱਖ ਹੋ ਗਏ। ਮਾਂ ਦੀ ਬੀਮਾਰੀ ਅਤੇ ਉਨ੍ਹਾਂ ਦੇ ਫਿਲਮਾਂ ''ਚ ਕੰਮ ਨਾ ਕਾਰਨ ''ਤੇ ਘਰ ਦੀ ਆਰਥਿਕ ਸਥਿਤੀ ਵਿਗੜਨ ਲੱਗੀ। ਰੇਖਾ ਨੂੰ ਪੜ੍ਹਾਈ ਛੱਡ ਕੇ ਫਿਲਮਾਂ ''ਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨੇ ਲਗਭਗ 12 ਸਾਲ ਦੀ ਉਮਰ ''ਚ ਬਤੌਰ ਚਾਈਲਡ ਆਰਟਿਸਟ ਦੱਖਣੀ ਫਿਲਮਾਂ ''ਚ ਕੰਮ ਕਰਨਾ ਸ਼ੁਰੂ ਕੀਤਾ। ਰੇਖਾ ਨੇ 16 ਸਾਲ ਦੀ ਉਮਰ ''ਚ ਬਾਲੀਵੁੱਡ ਫਿਲਮ ''ਸਾਵਨ ਭਾਦੋ'' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ''ਖੂਬਸੂਰਤ'' ''ਉਂਮਰਾਓ ਜਾਨ'', ''ਖੂਨ ਭਰੀ ਮਾਂਗ'', ''ਸੁਹਾਗ'', ''ਸਿਲਸਿਲਾ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ।
ਬਿੰਦੂ
► ਬਿੰਦੂ (66 ਸਾਲ) ਜਦੋਂ 3 ਸਾਲ ਦੀ ਸੀ, ਉਸ ਸਮੇਂ ਉਨ੍ਹਾਂ ਦੇ ਪਿਤਾ ਫਿਲਮ ਪ੍ਰੋਡਿਊਸਰ ਨਾਨੂਭਾਈ ਦੇਸਾਈ ਦਾ ਦਿਹਾਂਤ ਹੋ ਗਿਆ ਸੀ। ਵੱਡੀ ਭੈਣ ਹੋਣ ਕਾਰਨ ਉਨ੍ਹਾਂ ਦੇ ਸਿਰ ''ਤੇ ਪਰਿਵਾਰ ਚਲਾਉਣ ਦੀ ਜਿੰਮੇਵਾਰੀ ਸੀ। ਪਰਿਵਾਰ ਨੂੰ ਪੈਸੇ ਦੀ ਸਹਾਇਤਾ ਕਰਨ ਲਈ ਉਨ੍ਹਾਂ ਨੇ 11 ਸਾਲ ਦੀ ਉਮਰ ''ਚ ਐਕਟਿੰਗ ਕਰਨੀ ਸ਼ੁਰੂ ਕੀਤੀ ਸੀ। ਉਨ੍ਹਾਂ ਨੇ 1962 ''ਚ ਆਈ ਫਿਲਮ ''ਅਨਪੜ੍ਹ'' ਨਾਲ ਡੈਬਿਊ ਕੀਤਾ ਸੀ। ਉਹ ਇਸ ਫਿਲਮ ''ਚ ਅਦਾਕਾਰਾ ਮਾਲਾ ਸਿਨ੍ਹਾਂ ਦੀ ਬੇਟੀ ਬਣੀ ਸੀ। 1969 ''ਚ ਉਨ੍ਹਾਂ ਨੇ ''ਇਤੇਫਾਕ'' ਅਤੇ 1962 ''ਚ ਤੰਮ ਕੀਤਾ। ਉਨ੍ਹਾਂ ਨੂੰ 1970 ''ਚ ਆਈ ਫਿਲਮ ''ਕਟੀ ਪਤੰਗ'' ਨਾਲ ਪਛਾਣ ਮਿਲੀ।
ਲਤਾ ਮੰਗੇਸ਼ਕਰ
► ਲਤਾ ਮੰਗੇਸ਼ਕਰ (87) ਨੂੰ ਵੀ ਘੱਟ ਉਮਰ ''ਚ ਪਰਿਵਾਰ ਨੂੰ ਆਰਥਿਕ ਮਦਦ ਪਹੁੰਚਾਉਣ ਲਈ ਮਦਦ ਕਰਨੀ ਪਈ ਸੀ। ਜਦੋਂ ਉਹ 13 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਘਰ ''ਚ ਵੱਡੀ ਹੋਣ ਕਰਕੇ ਸਾਰੀ ਜਿੰਮੇਵਾਰੀ ਉਨ੍ਹਾਂ ''ਤੇ ਸੀ। ਉਨ੍ਹਾਂ ਨੇ 13 ਸਾਲ ਦੀ ਉਮਰ ''ਚ ਮਰਾਠੀ ਫਿਲਮਾਂ ਲਈ ਗਾਣਾ ਸ਼ੁਰੂ ਕਰ ਦਿੱਤਾ ਸੀ। ਇਕ ਇੰਟਰਵਿਊ ''ਚ ਉਨ੍ਹਾਂ ਨੇ ਦੱਸਿਆ, ''''ਬੇਹੱਦ ਘੱਟ ਉਮਰ ''ਚ ਮੈਂ ਕੰਮ ਕਰਨ ਲੱਗ ਪਈ ਸੀ ਅਤੇ ਮੇਰੇ ਕੋਲ ਬਹੁਤ ਜਿਆਦਾ ਕੰਮ ਹੁੰਦਾ ਸੀ। ਸੋਚਿਆਂ ਕਿ ਪਹਿਲਾ ਭੈਣਾ-ਭਰਾਵਾਂ ਨੂੰ ਸੈੱਟ ਕਰ ਦੇਵਾਂ, ਫਿਰ ਕੁਝ ਆਪਣਾ ਸੋਚਿਆਂ ਜਾਵੇਗਾ। ਫਿਰ ਭੈਣ ਦਾ ਵਿਆਹ ਹੋਇਆ, ਬੱਚੇ ਹੋਏ ਉਨ੍ਹਾਂ ਦੀ ਵੀ ਜਿੰਮੇਵਾਰੀ ਵੀ ਨਿਭਾਉਣੀ ਸੀ।'''' ਲਤਾ ਵਰਗੀ ਦੂਜੀ ਗਾਇਕਾ ਕੋਈ ਨਹੀਂ।
ਨੰਦਾ
► ਬੀਤੇਂ ਜਮਾਨੇ ਦੀ ਅਦਾਕਾਰਾ ਨੰਦਾ ਨੂੰ ਬਚਪਨ ''ਚ ਫਿਲਮਾਂ ''ਚ ਕੰਮ ਕਰਨ ਪਿਆ ਸੀ। ਜਦੋਂ ਉਹ 8 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਪਰਿਵਾਰ ਨੂੰ ਆਰਥਿਕ ਮਦਦ ਦੇਣ ਲਈ ਨੰਦਾ ਨੂੰ ਫਿਲਮਾਂ ''ਚ ਕੰਮ ਕਰਨਾ ਪਿਆ ਸੀ। ਉਨ੍ਹਾਂ ਨੇ ਬੇਬੀ ਨੰਦਾ ਦੇ ਨਾਮ ਨਾਲ ਫਿਲਮ ''ਜੱਗੂ'', ''ਅੰਗਾਰੇ'', ਜਾਗ੍ਰਿਤੀ ਆਦਿ ਫਿਲਮਾਂ ''ਚ ਕੰਮ ਕੀਤਾ।
ਮਧੂਮਾਲਾ
► ਖੂਬਸੂਰਤ ਅਤੇ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਨਾਲ ਵੀ ਕੁਝ ਅਜਿਹਾ ਹੀ ਸੀ, ਉਸ ਨੂੰ ਵੀ ਪਰਿਵਾਰ ਦੀ ਮਦਦ ਕਰਨ ਲਈ ਫਿਲਮਾਂ ''ਚ ਕੰਮ ਕਰਨਾ ਪਿਆ। ਉਨ੍ਹਾਂ ਨੇ 9 ਸਾਲ ਦੀ ਉਮਰ ''ਚ ਬਤੌਰ ਚਾਈਲਡ ਆਰਟਿਸਟ ਫਿਲਮਾਂ ''ਚ ਐਕਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਬਾਲ ਕਲਾਕਾਰ ਦੇ ਰੂਪ ''ਚ 1942 ''ਚ ਫਿਲਮ ''ਬਸੰਤ'' ''ਚ ਕੰਮ ਕੀਤਾ ਸੀ।
ਮੀਨਾ ਕੁਮਾਰੀ
► ਮੀਨਾ ਕੁਮਾਰੀ ਨੂੰ ਵੀ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਖਾਤਿਰ ਫਿਲਮਾਂ ''ਚ ਕੰਮ ਕਰਨਾ ਪਿਆ ਸੀ। ਉਨ੍ਹਾਂ ਨੇ ਛੋਟੀ ਉਮਰ ''ਚ ਹੀ ਘਰ ਦਾ ਸਾਰਾ ਭਾਰ ਆਪਣੇ ''ਤੇ ਲੈ ਲਿਆ ਸੀ। 7 ਸਾਲ ਦੀ ਉਮਰ ''ਚ ਫਿਲਮਾਂ ''ਚ ਕੰਮ ਕਰਨ ਲੱਗੀ ਪਈ ਸੀ। ਬੇਬੀ ਮੀਨਾ ਕੁਮਾਰੀ ਨਾਮ ਦੀ ਪਹਿਲੀ ਫਿਲਮ ''ਚ ''ਫਰਜਦ-ਏ-ਦਿਲ'' ''ਚ ਨਜ਼ਰ ਆਈ। ਇਸ ਤੋਂ ਬਾਅਦ ਉਸ ਨੇ ਕਈ ਫਿਲਮਾਂ ''ਚ ਕੰਮ ਕੀਤਾ, ਜੋ ਸੁਪਰਹਿੱਟ ਸਾਬਿਤ ਹੋਈਆਂ।