ਬਾਕਸ ਆਫਿਸ ''ਤੇ 2019 ਦੀਆਂ ਹੁਣ ਤੱਕ ਦੀਆਂ ਇਹ ਹਿੱਟ ਤੇ ਫਲਾਪ ਫਿਲਮਾਂ

6/26/2019 3:09:59 PM

ਮੁੰਬਈ (ਬਿਊਰੋ) — ਸਾਲ 2019 ਦੇ ਸ਼ੁਰੂਆਤੀ 6 ਮਹੀਨੇ ਲਗਭਗ ਖਤਮ ਹੋ ਚੁੱਕਾ ਹੈ ਅਤੇ ਸਾਲ ਦੇ ਪਹਿਲੇ 6 ਮਹੀਨਿਆਂ 'ਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। 'ਉੜੀ ਦਿ ਸਰਜੀਕਲ ਸਟ੍ਰਾਈਕ' ਨੇ ਆਪਣੀ ਅਨੋਖੀ ਕਹਾਣੀ ਨਾਲ ਸਾਰਿਆਂ ਨੂੰ ਹੈਰਾਨ ਕੀਤਾ, ਜਦੋਂ ਕਿ ਜੋਇਆ ਅਖਤਰ ਦੀ 'ਗਲੀ ਬੁਆਏ' ਨੇ ਸਾਨੂੰ ਕਲਟ ਕਲਾਸਿਕ ਫਿਲਮ ਦਿੱਤੀ ਹੈ ਅਤੇ 'ਬਦਲਾ' ਫਿਲਮ ਨਾਲ ਸਾਨੂੰ ਪਤਾ ਲੱਗਾ ਕਿ ਕ੍ਰਾਈਮ ਥ੍ਰਿਲਰ ਡਰਾਮਾ ਦਾ ਆਪਣਾ ਇਕ ਆਕਰਸ਼ਣ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਦੀ ਫਿਲਮ 'ਭਾਰਤ' ਵੀ ਬਾਕਸ ਆਫਿਸ 'ਤੇ ਕਾਮਯਾਬ ਰਹੀ ਹੈ। ਇਕ ਸਫਲ ਦੌੜ ਨਾਲ ਕਈ ਫਿਲਮਾਂ ਚਮਕ ਗਈਆਂ ਅਤੇ ਕੁਝ ਫਿਲਮਾਂ ਨਿਰਾਸ਼ਾਜਨਤ ਵੀ ਸਨ। 'ਕਲੰਕ' ਨੂੰ ਸਭ ਤੋਂ ਵੱਡੀ ਨਿਰਾਸ਼ਾ ਹੱਥ ਲੱਗੀ ਸੀ, ਉਥੇ ਹੀ 'ਰਾਅ', 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ', 'ਸੋਨ ਚੀੜੀਆ', 'ਇੰਡੀਆਜ਼ ਮੋਸਟ ਵਾਂਟਿਡ' ਵਰਗੀਆਂ ਫਿਲਮ ਵੀ ਕਮਾਲ ਨਾ ਦਿਖਾ ਸਕੀਆਂ। ਆਓ ਪਿਛਲੇ 6 ਮਹੀਨਿਆਂ ਦੀਆਂ ਯਾਦਾਂ ਨੂੰ ਤਾਜਾ ਕਰਦੇ ਹੋਏ ਇਕ ਵਾਰ ਫਿਰ ਉਨ੍ਹਾਂ ਫਿਲਮਾਂ 'ਤੇ ਨਜ਼ਰ ਮਾਰਦੇ ਹਾਂ, ਜਿਹੜੀਆਂ ਸਾਲ ਦੇ ਪਹਿਲੇ ਭਾਗ 'ਚ ਆਪਣਾ ਜਾਦੂ ਚਲਾਉਣ 'ਚ ਕਾਮਯਾਬ ਰਹੀਆਂ ਹਨ ਅਤੇ ਉਥੇ ਹੀ ਕੁਝ ਫਿਲਮਾਂ ਉਮੀਦ ਮੁਤਾਬਕ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੀਆਂ ਹਨ।

ਸਲਮਾਨ ਖਾਨ ਅਭਿਨੈ 'ਭਾਰਤ' ਨੇ ਅਭਿਨੇਤਾ ਦੇ ਕਰੀਅਰ 'ਚ ਸ਼ਾਨਦਾਰ ਓਪਨਰ ਬਣਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ ਅਤੇ ਆਮਿਰ ਖਾਨ ਅਭਿਨੈ ਫਿਲਮ 'ਠੱਗਸ ਆਫ ਹਿੰਦੂਸਤਾਨ' ਤੋਂ ਬਾਅਦ ਦੂਜੀ ਸਭ ਤੋਂ ਵੱਡੀ ਓਪਨਕ ਬਣ ਗਈ। ਫਿਲਮ ਨੇ ਸਫਲਤਾਪੂਰਵਕ 200 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ ਅਤੇ ਹੁਣ ਨਵੀਂ ਉਚਾਈ ਵੱਲ ਆਪਣੇ ਕਦਮ ਵਧਾ ਰਹੀ ਹੈ। ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਵਾਰ ਡਰਾਮਾ 'ਉੜੀ ਦਿ ਸਰਜੀਕਲ ਸਟ੍ਰਾਈਕ' ਇਕ ਸੁਪਰਹਿੱਟ ਸਾਬਿਤ ਹੋਈ ਅਤੇ 100 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਸਿਨੇਮਾ ਘਰਾਂ 'ਚ ਲੱਗੀ ਰਹੀ ਇਹ ਫਿਲਮ ਬਾਕਸ ਆਫਿਸ 'ਤੇ 245 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਨ 'ਚ ਸਫਲ ਰਹੀ ਹੈ।

'ਬਦਲਾ' ਨੇ ਸਾਬਿਤ ਕੀਤਾ ਕੀ ਇਕ ਸ਼ਾਨਦਾਰ ਸਕ੍ਰਿਪਟ ਫਿਲਮ ਨੂੰ ਉਛਾਲ ਦੇ ਨਾਲ ਅੱਗੇ ਲਿਜਾ ਸਕਦੀ ਹੈ ਕਿਉਂਕਿ ਇਸ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। 'ਗਲੀ ਬੁਆਏ', 'ਦੇ ਦੇ ਪਿਆਰ ਦੇ', 'ਲੁਕਾ ਛੁਪੀ', 'ਕੇਸਰੀ' ਬਾਕਸ ਆਫਿਸ 'ਤੇ ਇਕ ਡਿਸੈਂਟ ਹਿੱਟ ਰਹੀਆਂ ਹਨ, ਜਿਨ੍ਹਾਂ ਨੇ 100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ ਪਰ ਨਾਲ ਹੀ ਕੁਝ ਨਿਰਾਸ਼ਾ ਵੀ ਸੀ ਅਤੇ 'ਕਲੰਕ' ਇਸ ਚਾਰਟ 'ਚ ਸਭ ਤੋਂ ਪਹਿਲੇ ਨੰਬਰ 'ਤੇ ਹੈ ਕਿਉਂਕਿ ਇਸ ਵੱਡੇ ਬਜਟ ਦੀ ਫਿਲਮ ਨਾਲ 200 ਕਰੋੜ ਤੋਂ ਜ਼ਿਆਦਾ ਕਾਰੋਬਾਰ ਕਰਨ ਦੀ ਉਮੀਦ ਸੀ ਪਰ ਉਹ ਅਜਿਹਾ ਕਰਨ 'ਚ ਅਸਫਲ ਰਹੀ। ਦੂਜੇ ਨਿਰਾਸ਼ਾਜਨਕ ਫਿਲਮਾਂ 'ਚ 'ਰਾਅ', 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ', 'ਸੋਨ ਚੀੜੀਆ', 'ਇੰਡੀਆਜ਼ ਮੋਸਟ ਵਾਂਟਿਡ', 'ਵਾਏ ਚੀਟ ਇੰਡੀਆ' ਅਤੇ 'ਠਾਕਰੇ' ਆਦਿ ਫਿਲਮਾਂ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News