Cannes-2017: ਜਦੋ ਬੋਲਡ ਆਉਟਫਿਟ ਕਰਕੇ ਮਾਡਲ ਨੂੰ ਹੋਣਾ ਪਿਆ ਸ਼ਰਮਿੰਦਾ

Thursday, May 18, 2017 4:00 PM
ਮੁੰਬਈ— 70ਵੇਂ ''ਕਾਨਜ ਫਿਲਮ ਫੈਸਟੀਵਲ-2017'' ਦੇ ਪਹਿਲੇ ਦਿਨ ਮਾਡਲ ਬੇਲਾ ਹਦੀਦ ਨੇ ਰੈੱਡ ਕਾਰਪੇਟ ''ਤੇ ਐਂਟਰੀ ਲਈ। ਇਸ ਦੌਰਾਨ ਉਸ ਨੇ ਅਲੈਕਜੇਂਡਰ ਵੌਧੀਏਰ ਦਾ ਲਾਈਟ ਸਿਲਕ ਪਿੰਕ ਗਾਊਨ ਪਾਇਆ ਹੋਇਆ ਸੀ, ਪਰ ਬੇਲਾ ਲਈ ਇਹ ਪਲ੍ਹ ਬਹੁਤ ਮੁਸ਼ਕਿਲ ਨਾਲ ਭਰੇ ਸਨ ਕਿਉਂਕਿ ਰੈੱਡ ਕਾਰਪੇਟ ''ਤੇ ਐਂਟਰੀ ਲੈਂਦੇ ਹੋਏ ਉਹ ਵੱਡੇ ਵਾਰਡਰੋਬ ਮਾਲਫੰਕਸ਼ਨ ਦਾ ਸ਼ਿਕਾਰ ਹੈ ਗਈ।
ਬੇਲਾ ਨੇ ਗਾਊਨ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ। ਹਾਲਾਂਕਿ, ਇਸ ਦੌਰਾਨ ਅਜਿਹੇ ਮੌਕੇ ਵੀ ਦੇਖਣ ਨੂੰ ਮਿਲੇ, ਜਦੋਂ ਬੇਲਾ ਬਿਨਾ ਕਿਸੇ ਦੀ ਪਰਵਾਹ ਕੀਤੇ ਬਗੈਰ ਦੋਸਤਾਂ ਨਾਲ ਖੁਸ਼ ਹੋ ਕੇ ਮਿਲਦੀ ਰਹੀ। ਇੰਨਾ ਹੀ ਨਹੀਂ ਉਹ ਫੋਟੋਗ੍ਰਾਫਰ ਨੂੰ ਪ੍ਰੋਫੈਸ਼ਨਲ ਮਾਡਲ ਦੀ ਤਰ੍ਹਾਂ ਪੋਜ ਦਿੰਦੀ ਰਹੀ। ਇਵੈਂਟ ''ਚ ਉਹ ਪਾਪਾ ਮੁਹੰਮਦ ਹਦੀਦ ਨਾਲ ਪਹੁੰਚੀ ਸੀ।
ਇਸ ਸਾਲ ਦੀ ਸ਼ੁਰੂਆਤ ''ਚ ਵੀ ਫੇਸ ਕੀਤੀ ਅਜਿਹੀ ਮੁਸ਼ਕਿਲ
♦ 20 ਸਾਲ ਦੀ ਬੇਲਾ ਅਮਰੀਕਾ ਦੀ ਮਸ਼ਹੂਰ ਫੈਸ਼ਨ ਮਾਡਲ ਅਤੇ ਗਾਇਕਾ ਹੈ। ਦਸੰਬਰ 2016 ''ਚ ਮਾਡਲਿੰਗ ਇੰਡਸਟਰੀ ਨੇ ਉਸ ਨੂੰ ''ਮਾਡਲ ਆਫ ਦਿ ਈਯਰ'' ਚੁਣਿਆ ਸੀ। ਇਸ ਸਾਲ ਦੀ ਸ਼ੁਰੂਆਤ ''ਚ ਹੀ ਬੇਲਾ ਨੂੰ ਅਜਿਹੇ ਹੀ ਹਾਲਾਤ ਦਾ ਸਾਹਮਣਾ ਉਸ ਸਮੇਂ ਕਰਨਾ ਪਿਆ ਸੀ, ਜਦੋਂ ਉਹ ਇਕ ਮੈਗਜ਼ੀਨ ਦੇ ਇਵੈਂਟ ''ਚ ਸ਼ਾਮਲ ਹੋਣ ਲਈ ਟੈਕਸੀ ਰਾਹੀਂ ਟਰੈਵਲ ਕਰ ਰਹੀ ਸੀ।