ਇਸ ਅਦਾਕਾਰਾ ਦੇ ਪਹਿਲੇ ਪ੍ਰੇਮੀ ਸਨ ਸਲਮਾਨ ਖ਼ਾਨ, 15 ਸਾਲ ਦੀ ਉਮਰ ''ਚ ਦੇ ਬੈਠੀ ਦਿਲ

Thursday, May 11, 2017 11:36 AM
ਮੁੰਬਈ— ਬਾਲੀਵੁੱਡ ਦੀਆਂ ਫਿਲਮਾਂ ''ਚ ਕੰਮ ਕਰ ਚੁੱਕੀ ਅਦਾਕਾਰਾ ਸੋਮੀ ਅਲੀ ਦਾ ਹਾਲ ਹੀ ''ਚ ਇਕ ਇੰਟਰਵਿਊ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਸ ਦਾ ਇਹ ਇੰਟਰਵਿਊ ਵਾਲਾ ਵੀਡੀਓ 2011''ਚ ਦਿੱਤਾ ਸੀ। ਇਸ ''ਚ ਸੋਮੀ ਨੇ ਸਲਮਾਨ ਖ਼ਾਨ ਨਾਲ ਆਪਣੇ ਅਫੇਅਰ ਅਤੇ ਬ੍ਰੇਕਅੱਪ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਸੀ। ਸੋਮੀ ਨੇ ਇਕ ਇੰਟਰਵਿਊ ''ਚ ਦੱਸਿਆ ਹੈ ਕਿ ਸਲਮਾਨ ਖ਼ਾਨ ਉਸ ਦੇ ਪਹਿਲੇ ਪ੍ਰੇਮੀ ਸਨ, ਪਰ ਉਨ੍ਹ੍ਹਾਂ ਦੋਵਾਂ ਦਾ ਇਹ ਰਿਸ਼ਤਾ ਸਿਰਫ ਐਸ਼ਵਰਿਆ ਰਾਏ ਕਰਕੇ ਟੁੱਟਿਆ ਸੀ ਕਿਉਂਕਿ ਉਹ ਉਨ੍ਹਾਂ ਦੋਵਾਂ ਦੇ ਵਿਚਕਾਰ ਆ ਗਈ ਸੀ।
ਸੋਮੀ ਅਲੀ ਨੇ ਇਕ ਇੰਟਰਵਿਊ ''ਚ ਦੱਸਿਆ, ''''ਸਲਮਾਨ ''ਤੇ ਮੇਰਾ ਪੂਰਾ ਕ੍ਰਸ਼ ਉਸ ਸਮੇਂ ਸੀ, ਜਦੋਂ ਮੈਂ ਟੀਨੇਜ਼ਰ ਸੀ। ਇਹ ਕ੍ਰਸ਼ ਮੈਨੂੰ ਫਲੋਰਿਡਾ ਤੋਂ ਇੰਡੀਆ ਲੈ ਆਇਆ। ਮੈਂ ਸਿਰਫ ਇਸ ਲਈ ਜੁਆਇਨ ਕੀਤਾ, ਤਾਂ ਕਿ ਸਲਮਾਨ ਨਾਲ ਮੇਰਾ ਵਿਆਹ ਹੋ ਸਕੇ। 15 ਸਾਲ ਦੀ ਉਮਰ ''ਚ ਤੁਹਾਡੇ ਕੋਲ ਕੁਝ ਵੀ ਕਰਨ ਦਾ ਲਾਇਸੇਂਸ ਹੁੰਦਾ ਹੈ। ਜਿਸ ਕਰਕੇ, ਮੈਨੂੰ ਆਪਣੇ ਪਹਿਲੇ ਪਿਆਰ ਦਾ ਪਿੱਛਾ ਕਰਨ ਦਾ ਕੋਈ ਵੀ ਅਫਸੋਸ ਨਹੀਂ ਹੈ।''''
ਆਖਿਰ ਸੋਮੀ ਸਲਮਾਨ ਬਾਰੇ ਕੀ ਹੈ ਸੋਚਦੀ
► ਸੋਮੀ, ''''ਜੇਕਰ ਕੋਈ ਮੈਨੂੰ ਉਨ੍ਹਾਂ ਚਾਰ ਦੋਸਤਾਂ ਨੂੰ ਉਂਗਲੀਆਂ ''ਤੇ ਗਿਣਤੀ ਕਰਨ ਨੂੰ ਕਹੇ ਅਤੇ ਜਿਨ੍ਹਾਂ ''ਤੇ ਅੱਖ ਬੰਦ ਕਰਕੇ ਭਰੋਸਾ ਕੀਤਾ ਜਾ ਸਕੇ ਤਾਂ ਸਲਮਾਨ ਖ਼ਾਨ ਉਨ੍ਹਾਂ ''ਚੋਂ ਇਕ ਸਲਮਾਨ ਹੋਵੇਗਾ। ਉਸ ਦੇ ਕੋਲ ਸੋਨੇ ਦਾ ਦਿਲ ਹੈ ਅਤੇ ਮੈਨੂੰ ਉਸ ''ਤੇ ਭਰੋਸਾ ਹੈ ਕਿ ਜਦੋਂ ਵੀ, ਜਿੱਥੇ ਵੀ ਮੈਨੂੰ ਕੋਈ ਜ਼ਰੂਰਤ ਹੋਵੇਗੀ ਤਾਂ ਮੈਂ ਉਸ ਨੂੰ ਹੀ ਸਭ ਤੋਂ ਪਹਿਲਾ ਕਾਲ ਕਰਾਂਗੀ।''''