ਆਪਣੀ ਬਾਡੀ ਨੂੰ ਫਿੱਟ ਰੱਖਣ ਲਈ ਇਹ ਅਦਾਕਾਰਾ ਪਿਛਲੇ 6 ਮਹੀਨੇ ਤੋਂ ਖਾ ਰਹੀ ਸਿਰਫ ''3 ਚਮਚ'' ਚੌਲ (ਦੇਖੋ ਤਸਵੀਰਾਂ)
4/22/2017 5:42:46 PM
ਮੁੰਬਈ— ਅੱਜ ਕੱਲ ਫੈਸ਼ਨ ਦੇ ਦੌਰ ''ਚ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਨਵੇਂ-ਨਵੇਂ ਹੱਥ ਕੰਡਾ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖਾਸ ਕਰਕੇ ਉਹ ਲੋਕ ਜਿਨ੍ਹਾਂ ਦਾ ਪੇਸ਼ਾ ਖੂਬਸੂਰਤੀ, ਮਾਡਲਿੰਗ ਅਤੇ ਐਕਟਿੰਗ ਦੇ ਨਾਲ ਫੀਲਡ ਨਾਲ ਜੁੜਿਆ ਹੋਵੇ। ਇਹ ਲੋਕ ਆਪਣੀ ਖਾਣ-ਪੀਣ ਦੇ ਪ੍ਰਤੀ ਕਾਫੀ ਸਾਵਧਾਨੀ ਵਰਤਦੇ ਹਨ। ਕੁਝ ਅਜਿਹਾ ਹੀ ਜਨੂੰਨ ਸਵਾਰ ਹੋਇਆ 30 ਸਾਲਾ ਦੀ ਦੱਖਣੀ ਕੋਰੀਆ ਦੀ ਅਦਾਕਾਰ ''ਲੀ ਤੇ ਇਮ'' (Lee Tae-Im) ਦੇ ਉੱਪਰ, ਜੋ ਆਪਣੇ ਆਪ ਨੂੰ ਫਿੱਟ ਰੱਖਣ ਲਈ ਪਿਛਲੇ 6 ਮਹੀਨੇ ਤੋਂ ਹਰ ਦਿਨ ਕੇਵਲ 3 ਚਮਚ ਚੌਲ ਖਾ ਰਹੀ ਹੈ।
ਅਦਾਕਾਰਾ ਲੀ ਤੇ ਇਮ ਆਪਣੀ ਡਾਈਟ ਨੂੰ ਲੈ ਕੇ ਇਨ੍ਹਾਂ-ਦਿਨਾਂ ''ਚ ਕਾਫੀ ਸੁਰਖੀਆਂ ''ਚ ਹੈ। ਲੀ ਹਮੇਸ਼ਾ ਤੋਂ ਸਿਹਤ ਨੂੰ ਤੰਦਰੁਸਤ ਰੱਖਣ ਵਾਲੀ ਜਾਣੀ ਜਾਂਦੀ ਹੈ। ਪਿਛਲੇ ਦਿਨਾਂ ''ਚ ਇਕ ਪ੍ਰੋਗਰਾਮ ''ਚ ਸ਼ਾਮਲ ਦੌਰਾਨ ਉਹ ਕਾਫੀ ਪਤਲੀ ਦਿਖਾਈ ਦਿੱਤੀ ਹੈ। ਉਸ ਦੇ ਇਸ ਪਤਲੇ ਹੋਣ ਬਾਰੇ ਜਦੋਂ ਲੋਕਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੱਸਿਆ ਕਿ ਮਹੀਨਾ ਪਹਿਲਾ ਇਕ ਫੋਟੋਸ਼ੂਟ ਕਰਵਾਇਆ ਜਿਸ ਦੌਰਾਨ ਉਸ ਨੂੰ ਅਜਿਹਾ ਲੱਗਿਆ ਕਿ ਉਹ ਮੋਟੀ ਹੋ ਗਈ ਹੈ, ਫਿਰ ਤੋਂ ਇਸ ਲਈ ਉਸ ਨੇ ਆਮ ਤੌਰ ਖਾਣ-ਪੀਣਾ ਖਾਣ ਬੰਦ ਕਰ ਦਿੱਤਾ ਅਤੇ ਸਿਰਫ ਤਿੰਨ ਛੋਟੇ ਚਮਚ ਚੌਲ ਖਾਣ ਲੱਗੀ। ਇਸ ਅਦਾਕਾਰਾ ਦੀਆਂ ਅੱਗੇ ਤਸਵੀਰਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ