ਦੀਪਿਕਾ ਤੋਂ ਸਰਗੁਣ ਤੱਕ ਜਦੋਂ ਇਨ੍ਹਾਂ ਖੂਬਸੂਰਤ ਜੋੜੀਆਂ ਨੇ ਰਿਐਲਿਟੀ ਸ਼ੋਅ ''ਚ ਕੀਤਾ ਪਿਆਰ ਦਾ ਇਜ਼ਹਾਰ

Thursday, May 18, 2017 12:52 PM
ਮੁੰਬਈ— ਟੀ. ਵੀ. ਸੀਰੀਅਲ ''ਸੁਸਰਾਲ ਸਿਮਰ ਕਾ'' ''ਚ ਸਿਮਰ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਕੱਕੜ ਇਨ੍ਹਾਂ ਦਿਨ੍ਹਾਂ ''ਚ ਆਪਣੇ ਪਤੀ ਸ਼ੋਏਬ ਇਬਰਾਹਿਮ ਨਾਲ ਡਾਂਸ ਰਿਐਲਿਟੀ ''ਨੱਚ ਬੱਲੀਏ-8'' ''ਚ ਨਜ਼ਰ ਆ ਚੁੱਕੀ ਹੈ। ਹਾਲ ਹੀ ''ਚ ਸ਼ੋਏਬ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦੀਪਿਕਾ ਨੂੰ ਹੇਠਾ ਬੈਠ ਕੇ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਦੀਪਿਕਾ ਨੇ ਇਸ ਨੂੰ ਅਕਸੈਪਟ ਵੀ ਕੀਤਾ। ਹਾਲਾਂਕਿ ਉਸ ਨੇ ਵੀ ਹਾਂ ਕੀਤੀ, ਜਦੋਂਕਿ ਇਸ ਪ੍ਰਪੋਜ਼ਲ ਦਾ ਨਤੀਜਾ ਵਿਆਹ ਹੁੰਦਾ ਜਾਂ ਫਿਰ ਕੁਝ ਹੋਰ ਇਹ ਤਾਂ ਆਉਣ ਵਾਲਾ ਸਮਾਂ ਹੀ ਦਿਖਾਵੇਗਾ।
ਦੱਸਣਾ ਚਾਹੁੰਦੇ ਹਾਂ ਕਿ ਦੋਵਾਂ ਨੇ ਇਕ-ਦੂਜੇ ਨੂੰ ਕਰੀਬ 5 ਸਾਲ ਤੋਂ ਡੇਟ ਕਰ ਰਹੇ ਹਨ। ਦੋਵਾਂ ਦੀ ਲਵ-ਸਟੋਰੀ ''ਸੁਸਰਾਲ ਸਿਮਰ ਕਾ'' ਦੇ ਸੈੱਟ ਨਾਲ ਸ਼ੁਰੂ ਹੋਈ ਸੀ।
ਸਰਗੁਣ ਮਹਿਤਾ-ਰਵੀ ਦੁਬੇ
► ਟੀ. ਵੀ. ਇੰਡਸਟਰੀ ਦੇ ਮਸ਼ਹੂਰ ਜੋੜੀ ਸਰਗੁਣ ਮਹਿਤਾ ਅਤੇ ਰਵੀ ਦੁਬੇ ਦੀ ਲਵ-ਸਟੋਰੀ ਵੀ ''ਨੱਚ ਬੱਲੀਏ-5'' ''ਚ ਕਾਫੀ ਸੁਰਖੀਆਂ ''ਚ ਰਹੀਆਂ ਸਨ। ਦੋਵਾਂ ਦਾ ਇਸ ਸੀਜ਼ਨ ''ਚ ਇਕੱਠੇ ਆਉਣਾ ਆਪਣੀ ਪ੍ਰੇਮਿਕਾ ਸਰਗੁਣ ਮਹਿਤਾ ਨੂੰ ਸ਼ੋਅ ''ਚ ਪ੍ਰਪੋਜ਼ ਕੀਤਾ ਸੀ। ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਇਸ ਜੋੜੀ ਨੇ 7 ਮਈ, 2013 ''ਚ ਵਿਆਹ ਕਰ ਲਿਆ ਸੀ। ਹਾਲਾਂਕਿ ਦੋਵਾਂ ਨੇ ਲਵ-ਸਟੋਰੀ ''12/24 ਕਰੋਲ ਬਾਗ'' ''ਚ ਇਕੱਠੇ ਕੰਮ ਕੀਤਾ ਸੀ।
ਮੋਨਾਲੀਸਾ-ਵਿਕਰਾਂਤ ਸਿੰਘ ਰਾਜਪੂਤ
► ਭੋਜਪੁਰੀ ਅਦਾਕਾਰਾ ਮੋਨਾਲੀਸਾ ਨੂੰ ਉਸ ਦੇ ਪ੍ਰੇਮੀ ਵਿਕ੍ਰਾਂਤ ਸਿੰਘ ਨੇ ਰਿਐਲਿਟੀ ਸ਼ੋਅ ''ਬਿੱਗ-ਬੌਸ-10'' ''ਚ ਪ੍ਰਪੋਜ਼ ਕੀਤਾ ਸੀ। ਜਿਸ ਤੋਂ ਬਾਅਦ ਦੋਵਾਂ ਨੇ ਜਨਵਰੀ, 2017 ''ਚ ਸ਼ੋਅ ਦੇ ਅੰਦਰ ਹੀ ਵਿਆਹ ਕੀਤਾ ਸੀ।
ਰਿਤਵਿਕ ਧੰਜਾਨੀ-ਆਸ਼ਾ ਨੇਗੀ
► ''ਨੱਚ ਬੱਲੀਏ-6'' ''ਚ ਬਤੌਰ ਪ੍ਰਤੀਯੋਗੀ ਰਿਤਵਿਕ ਧੰਜਾਨੀ ਨੇ ਵੀ ਆਪਣੀ ਪ੍ਰੇਮਿਕਾ ਆਸ਼ਾ ਨੇਗੀ ਨੂੰ ਸ਼ੋਅ ਦੇ ਸੈੱਟ ''ਤੇ ਸਭ ਦੇ ਸਾਹਮਣੇ ਪ੍ਰਪੋਜ਼ ਕੀਤਾ ਸੀ। ਇਹ ਦੋਵਾਂ ਸ਼ੋਅ ਦੇ ਜੇਤੂ ਵੀ ਰਹੇ। ਹਾਲਾਂਕਿ ਉਨ੍ਹਾਂ ਨੇ ਵਿਆਹ ਨਹੀਂ ਕੀਤਾ। ਉਹ ਲਗਭਗ 6 ਸਾਲ ਤੋਂ ਰਿਲੇਸ਼ਨਸ਼ਿਪ ''ਚ ਹਨ।
ਕਰਿਸ਼ਮਾ ਤੰਨਾ- ਉਪੇਨ ਪਟੇਲ
► ਰਿਐਲਿਟੀ ਸ਼ੋਅ ''ਨੱਚ ਬੱਲੀਏ-7'' ਦੇ ਸੈੱਟ ''ਤੇ ਉਪੇਨ ਨੇ ਕਰਿਸ਼ਮਾ ਨੂੰ ਪ੍ਰਪੋਜ਼ ਕਰਦੇ ਹੋਏ ਉਸ ਦੇ ਹੱਥ ''ਚ ਰਿੰਗ ਪਾਈ ਸੀ। ਇਸ ਤੋਂ ਬਾਅਦ ਕਰਿਸ਼ਮਾ ਨੇ ਸ਼ੋਅ ''ਚ ਹੀ ਉਪੇਨ ਨੂੰ ਆਈ ਲਵ ਯੂ ਬੋਲਿਆ ਸੀ। ਇਸ ਦੌਰਾਨ ਕਰਿਸ਼ਮਾ ਦੀ ਮਾਂ ਵੀ ਮੌਜ਼ੂਦ ਸੀ।
ਅੰਕਿਤਾ ਲੋਖੰਡੇ-ਸੁਸ਼ਾਂਤ ਸਿੰਘ ਰਾਜਪੂਤ
► ਰਿਐਲਿਟੀ ਸ਼ੋਅ ''ਤੇ ਵਿਆਹ ਅਤੇ ਰਿਲੇਸ਼ਨ ਦੀ ਗੱਲ ਹੁੰਦੀ ਹੈ ਤਾਂ ''ਝਲਕ ਦਿਖਲਾ ਜਾ'' ਦਾ ''ਵੇਲੇਨਟਾਈਨ ਡੇਅ'' ਸਪੈਸ਼ਲ ਐਪੀਸੋਡ ਯਾਦ ਆਉਂਦਾ ਹੈ, ਜਿਸ ਸ਼ੋਅ ''ਚ ਦੇ ਸੈੱਟ ''ਤੇ ਹੀ ਸੁਸ਼ਾਂਤ ਨੇ ਅੰਕਿਤਾ ਨੂੰ ਪ੍ਰਪੋਜ਼ ਕੀਤਾ। ਸੁਸ਼ਾਂਤ ਨੇ ਅੰਕਿਤਾ ਦੀ ਖੂਬਸੂਰਤ ਦੀ ਤਾਰੀਫ ਕਰਦੇ ਹੋਏ ਕਿਹਾ, ''''ਮੈਂ ਅਗਲੇ ਜਨਮ ਤੇਰਾ ਸਾਥ ਚਾਹੁੰਦਾ ਹਾਂ। ਇਸ ''ਤੇ ਅੰਕਿਤਾ ਨੇ ਕਿਹਾ ਸੀ..ਹਾਂ ਮੈਂ ਤੇਰੇ ਨਾਲ ਵਿਆਹ ਕਰਾਂਗੀ, ਪਰ ਇਸ ਤੋਂ ਬਾਅਦ ਹਾਲ ਹੀ ''ਚ ਇਨ੍ਹਾਂ ਦੋਵਾਂ ਦਾ ਬ੍ਰੇਕਅੱਪ ਹੋ ਗਿਆ।
ਸਾਰਾ ਖ਼ਾਨ- ਅਲੀ ਮਰਚੇਂਟ
► ''ਬਿੱਗ ਬੌਸ-4'' ''ਚ ਪ੍ਰਤੀਯੋਗੀ ਸਾਰਾ ਖ਼ਾਨ ਨੇ ਅਲੀ ਮਰਚੇਂਟ ਨਾਲ ਸਿੱਧੇ ਤੌਰ ''ਤੇ ਵਿਆਹ ਕੀਤਾ ਸੀ। ''ਬਿੱਗ ਬੌਸ'' ਦੇ ਇਤਿਹਾਸ ''ਚ ਇਹ ਪਹਿਲੀ ਵਾਰ ਇੱਥੇ ਆਡੀਅਨਜ਼ ਨੇ ਅਸਲੀ ਵਿਆਹ ਦੇਖਿਆ ਸੀ। ਹਾਲਾਂਕਿ ਦੋ ਮਹੀਨੇ ਬਾਅਦ ਹੀ ਉਨ੍ਹਾਂ ਦੇ ਤਲਾਕ ਹੋ ਗਿਆ ਸੀ। ਉਸ ਸਮੇਂ ਅਲੀ ਅਤੇ ਸਾਰਾ ਨੇ ਕਿਹਾ ਸੀ ਕਿ ਚੈੱਨਲ ਨੇ ਉਨ੍ਹਾਂ ਨੇ ਵਿਆਹ ਲਈ 50 ਲੱਖ ਰੁਪਏ ਦਿੱਤੇ ਸੀ। ਜਦੋਂ ਕਿ ਚੈੱਨਲ ਨੇ ਉਨ੍ਹਾਂ ਦੀ ਇਸ ਗੱਲ ਦਾ ਖੰਡਨ ਕੀਤਾ ਸੀ।