Video: 'ਜਗ ਬਾਣੀ' ਦੇ ਵਿਹੜੇ 'ਠੱਗ ਲਾਈਫ' ਦੀ ਸਟਾਰ ਕਾਸਟ ਨੇ ਦਿੱਤੀ ਦਸਤਕ

7/18/2017 4:32:28 PM

ਜਲੰਧਰ— 'ਠੱਗ ਲਾਈਫ' ਦੀ ਸਟਾਰ ਕਾਸਟ 'ਜਗ ਬਾਣੀ' ਦੇ ਵਿਹੜੇ ਪਹੁੰਚੀ। ਇਸ ਦੌਰਾਨ ਹਰੀਸ਼ ਵਰਮਾ, ਇਹਾਨਾ ਢਿੱਲੋਂ, ਜੱਸ ਬਾਜਵਾ ਅਤੇ ਰਾਜੀਵ ਠਾਕੁਰ ਨੇ ਆਪਣੀ ਫਿਲਮ 'ਠੱਗ ਲਾਈਫ' ਬਾਰੇ ਖਾਸ ਗੱਲਬਾਤ ਕੀਤੀ। ਇਨ੍ਹਾਂ ਨੇ 'ਜਗ ਬਾਣੀ' ਦੀ ਐਂਕਰ ਨਾਲ ਕਾਫੀ ਖਾਸ ਗੱਲਾਂ ਸਾਂਝੀਆਂ ਕੀਤੀਆਂ। 
ਜ਼ਿਕਰਯੋਗ ਹੈ ਕਿ 'ਤੇਗ ਪ੍ਰੋਡਕਸ਼ਨ' ਦੇ ਬੈਨਰ ਹੇਠ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਦੀ ਇਸ ਫਿਲਮ 'ਚ ਹਰੀਸ਼ ਵਰਮਾ ਉਰਫ ਜੱਟ ਟਿੰਕਾ, ਪੰਜਾਬੀ ਗਾਇਕ ਜੱਸ ਬਾਜਵਾ ਅਤੇ ਉੱਘੇ ਕਾਮੇਡੀਅਨ ਰਾਜੀਵ ਠਾਕੁਰ ਨਾਲ ਇਹਾਨਾ ਢਿੱਲੋਂ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਣ, ਹਰਦੀਪ ਗਿੱਲ, ਹੌਬੀ ਧਾਲੀਵਾਲ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News