'ਠੱਗ ਲਾਈਫ਼' ਦੀ ਟੀਮ ਗੁ. ਸ੍ਰੀ ਫਤਿਹਗੜ੍ਹ ਸਾਹਿਬ ਤੇ ਚਕਰੇਸ਼ਵਰੀ ਮੰਦਰ ਵਿਖੇ ਹੋਈ ਨਤਮਸਤਕ

7/19/2017 10:08:37 AM

ਫਤਿਹਗੜ੍ਹ ਸਾਹਿਬ— ਵਿਸ਼ਵ ਭਰ ਵਿਚ 21 ਜੁਲਾਈ ਨੂੰ ਰੀਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ਠੱਗ ਲਾਈਫ਼ ਦੇ ਕਲਾਕਾਰ ਅੱਜ ਇੱਥੇ ਸਥਿਤ ਧਾਰਮਿਕ ਸਥਾਨਾਂ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਮਾਤਾ ਚਕਰੇਸ਼ਵਰੀ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾ ਰਹੇ ਕਲਾਕਾਰ ਜੱਸ ਬਾਜਵਾ ਨੇ ਦੱਸਿਆ ਠੱਗ ਲਾਈਫ਼ ਫ਼ਿਲਮ ਹੋਰਨਾ ਫ਼ਿਲਮਾਂ ਤੋਂ ਬਿਲਕੁਲ ਹਟ ਕੇ ਬਣਾਈ ਗਈ ਹੈ। ਇਹ ਫ਼ਿਲਮ ਮਨੋਰੰਜਨ ਤੋਂ ਇਲਾਵਾ ਕਮੇਡੀ ਨਾਲ ਭਰਪੂਰ ਹੈ। ਉਨ੍ਹਾਂ ਫ਼ਿਲਮ ਨੂੰ ਦਰਸ਼ਕਾਂ ਉੱਪਰ ਖਰਾ ਉਤਰਨ ਦਾ ਦਾਅਵਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਜਗਵਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ, ਰਹਿਮਾਨ ਝਿੰਜਰ, ਪ੍ਰਗਟ ਸਿੰਘ, ਦਵਿੰਦਰ ਸਿੰਘ ਬੈਂਸ ਅਤੇ ਸੰਜੀਵ ਕੁਮਾਰ ਆਦਿ ਮੌਜੂਦ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News