ਆਮਿਰ ਦੀ ''ਠਗਸ ਆਫ ਹਿੰਦੋਸਤਾਨ'' ਦੀ ਪਹਿਲੀ ਝਲਕ ਆਈ ਸਾਹਮਣੇ

5/29/2017 6:25:14 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਕਰਕੇ ਕਾਫੀ ਚਰਚਾ 'ਚ ਹਨ। ਇਸ ਫਿਲਮ 'ਚ ਆਮਿਰ ਖਾਨ ਨਾਲ ਪਹਿਲੀ ਵਾਰ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਨਜ਼ਰ ਆਉਣਗੇ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ ਲੋਗੋ ਰਿਲੀਜ਼ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਇਹ ਫਿਲਮ ਆਪਣੀ ਲੀਡ ਅਭਿਨੇਤਰੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਸੀ। ਬਾਲੀਵੁੱਡ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਅਤੇ ਕੈਟਰੀਨਾ ਕੈਟ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਵਿਜੇ ਕ੍ਰਿਸ਼ਨਾ ਆਚਾਰਿਆ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 5 ਜੁਨ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ਨੂੰ ਯਸ਼ ਰਾਜ ਬੈਨਰ ਦਾ ਸੱਭ ਤੋਂ ਮਹਿੰਗਾ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਸਾਲ 2018 'ਚ ਦੀਵਾਲੀ ਮੌਕੇ ਰਿਲੀਜ਼ ਹੋ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News