''ਠਗਸ ਆਫ ਹਿੰਦੋਸਤਾਨ'' ਦੇ ਤੀਜੇ ਮੋਸ਼ਨ ਪੋਸਟਰ ''ਚ ਦਿਸਿਆ ਖੂੰਖਾਰ ਖਲਨਾਇਕ

9/20/2018 4:02:50 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਹਾਲ ਹੀ 'ਚ ਨਵਾਂ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਅਮਰੀਕੀ ਐਕਟਰ ਲਾਇਡ ਓਵੇਨ ਨਜ਼ਰ ਆ ਰਿਹਾ ਹੈ। ਪੋਸਟਰ ਮੁਤਾਬਕ ਇਸ ਖਲਨਾਇਕ ਦਾ ਨਾਂ ਜਾਨ ਜਾਨ ਕਲਾਇਵ ਹੋਵੇਗਾ, ਦੇਖਣ ਨੂੰ ਭਾਵੇਂ ਹੀ ਜੇਂਟਲਮੈਨ ਲੱਗ ਰਿਹਾ ਹੈ ਪਰ ਅੰਦਰੋਂ ਇਕਦਮ ਖੂੰਖਾਰ ਹੋਵੇਗਾ। ਇਸ ਮੋਸ਼ਨ ਪੋਸਟਰ ਨੂੰ ਆਮਿਰ ਖਾਨ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਫੈਨਜ਼ ਇਸ ਪੋਸਟਰ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਫਿਲਮ 'ਚ ਦਰਸ਼ਕਾਂ ਨੂੰ ਭਾਰਤੀ ਸਮੁੰਦਰੀ ਲੁਟੇਰਿਆਂ ਤੇ ਅੰਗਰੇਜ਼ੀ ਹਕੂਮਤ ਦੌਰਾਨ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੇਗੀ। ਇਸ ਲੜਾਈ 'ਚ ਬਾਜੀ ਕੌਣ ਮਾਰੇਗਾ ਇਹ ਤਾਂ ਫਿਲਮ ਦੌਕਰਾਨ ਹੀ ਪਤਾ ਲੱਗੇਗਾ ਪਰ ਇਨ੍ਹਾਂ ਤੈਅ ਹੈ ਕਿ ਇਹ ਫਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। 


ਦੱਸ ਦੇਈਏ ਕਿ ਫਿਲਮ 'ਠਗਸ ਆਫ ਹਿੰਦੋਸਤਾਨ' ਸਾਲ 2018 ਦੀ ਸਭ ਤੋਂ ਵੱਡੀ ਸਾਬਿਤ ਹੋ ਸਕਦੀ ਹੈ। ਫਿਲਮ 7 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਲਾਇਡ ਓਵੇਨ ਤੋਂ ਇਲਾਵਾ ਆਮਿਰ ਖਾਨ, ਕੈਟਰੀਨਾ ਕੈਫ, ਅਮਿਤਾਭ ਬੱਚਨ ਤੇ ਫਾਤਿਮਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News