ਕੀ ''ਠਗਸ ਆਫ ਹਿੰਦੁਸਤਾਨ'' ''ਚ ਵੀ ਦੇਖਣ ਨੂੰ ਮਿਲੇਗੀ ਆਮਿਰ ਖਾਨ ਦੀ ਦੇਸ਼ਭਗਤੀ?

Thursday, October 11, 2018 2:57 PM
ਕੀ ''ਠਗਸ ਆਫ ਹਿੰਦੁਸਤਾਨ'' ''ਚ ਵੀ ਦੇਖਣ ਨੂੰ ਮਿਲੇਗੀ ਆਮਿਰ ਖਾਨ ਦੀ ਦੇਸ਼ਭਗਤੀ?

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਪਿਛਲੀਆਂ ਕਈ ਫਿਲਮਾਂ 'ਚ ਦੇਸ਼ ਪ੍ਰਤੀ ਆਪਣੇ ਜਨੂੰਨ ਦੀ ਦਾਸਤਾਨ ਦਿਖਾ ਚੁੱਕੇ ਹਨ। 'ਮੰਗਲ ਪਾਂਡੇ', 'ਰੰਗ ਦੇ ਬਸੰਤੀ', 'ਲਗਾਨ' ਵਰਗੀਆਂ ਫਿਲਮਾਂ 'ਚ ਆਮਿਰ ਖਾਨ ਦੀ ਦੇਸ਼ਭਗਤੀ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਹਰ ਫਿਲਮ 'ਚ ਆਪਣੀ ਉਮਦਾ ਭੂਮਿਕਾ ਨਾਲ ਦਿਲ ਜਿੱਤਣ ਵਾਲੇ ਆਮਿਰ ਖਾਨ ਨੇ ਹੁਣ ਆਪਣੀ ਆਗਾਮੀ ਫਿਲਮ 'ਠਗਸ ਆਫ ਹਿੰਦੁਸਤਾਨ' 'ਚ 'ਫਿਰੰਗੀ' ਨਾਂ ਦੀ ਭੂਮਿਕਾ ਨਾਲ ਲੋਕਾਂ ਨੂੰ ਹੈਰਾਨ ਕਰਨਗੇ। ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਟਰੇਲਰ 'ਚ ਆਮਿਰ ਖਾਨ ਦੇ ਕਿਰਦਾਰ ਨੇ ਹਰ ਕਿਸੇ ਨੂੰ ਹੈਰਾਨੀ 'ਚ ਪਾ ਦਿੱਤਾ, ਕਿਉਂਕਿ ਟਰੇਲਰ ਤੋਂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਆਮਿਰ 'ਠਗਸ ਆਫ ਹਿੰਦੁਸਤਾਨ' 'ਚ ਵੀ ਇਕ ਦੇਸ਼ਭਗਤੀ ਦੀ ਭੁਮਿਕਾ 'ਚ ਨਜ਼ਰ ਆਉਣਗੇ ਜਾਂ ਫਿਰ ਹੋਵੇਗਾ ਕੁਝ ਹੋਰ? ਆਮਿਰ ਖਾਨ ਦੇ ਕਿਰਦਾਰ ਦੇ ਜੁੜੇ ਇਸ ਰਹੱਸ ਨਾਲ ਪਰਦਾ 8 ਨਵੰਬਰ ਨੂੰ ਫਿਲਮ ਦੀ ਰਿਲੀਜ਼ਿੰਗ ਨਾਲ ਉੱਠੇਗਾ।


ਦੱਸ ਦੇਈਏ ਕਿ ਇਹ ਕਹਾਣੀ 1795 ਦੀ ਹੈ, ਜਦੋਂ ਈਸਟ ਇੰਡੀਆ ਕੰਪਨੀ ਭਾਰਤ 'ਚ ਵਪਾਰ ਕਰਨ ਆਈ ਸੀ ਪਰ ਹੌਲੀ-ਹੌਲੀ ਰਾਜ ਕਰਨ ਲੱਗੀ। ਫਿਲਮ 'ਚ ਅਮਿਤਾਭ ਬੱਚਨ 'ਖੁਦਬਖਸ਼' ਦੀ ਭੂਮਿਕਾ ਨਿਭਾ ਰਹੇ ਹਨ ਜਦਕਿ ਆਮਿਰ ਖਾਨ 'ਫਿਰੰਗੀ' ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਬਿਹਤਰੀਨ ਤੀਰ-ਅੰਦਾਜ਼ੀ ਨਾਲ ਫਾਤਿਮਾ ਇਸ 'ਚ ਖਤਰਨਾਕ ਸਟੰਟ ਕਰਦੀ ਹੋਈ ਅਮਿਤਾਭ ਬੱਚਨ ਦਾ ਸਹਾਰਾ ਬਣੀ ਹੈ। ਤਾਂ ਦੂਜੇ ਪਾਸੇ ਕੈਟਰੀਨਾ ਕੈਫ ਫਿਲਮ 'ਚ 'ਫਿਰੰਗੀ' ਆਮਿਰ ਖਾਨ ਨੂੰ ਆਪਣੀਆਂ ਅਦਾਵਾਂ ਨਾਲ ਦੀਵਾਨਾ ਬਣਾ ਰਹੀ ਹੈ। 'ਠਗਸ ਆਫ ਹਿੰਦੁਸਤਾਨ' 'ਚ ਪਹਿਲੀ ਵਾਰ ਭਾਰਤੀ ਸਿਨੇਮਾ ਦੇ 2 ਸਭ ਤੋਂ ਵੱਡੇ ਅਭਿਨੇਤਾ ਅਮਿਤਾਭ ਬੱਚਨ ਅਤੇ ਆਮਿਰ ਖਾਨ ਇਕੱਠੇ ਨਜ਼ਰ ਆਉਣਗੇ। ਇਸ ਦੀਵਾਲੀ 'ਠਗਸ ਆਫ ਹਿੰਦੁਸਤਾਨ' ਵੱਡੀ ਸਕ੍ਰੀਨ 'ਤੇ ਇਕ ਰੋਮਾਂਚਕ, ਸ਼ਾਨਦਾਰ ਸਿਨੇਮਾਈ ਅਨੁਭਵ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਵਿਜੈ ਕ੍ਰਿਸ਼ਣ ਆਚਾਰਿਆ ਵਲੋਂ ਨਿਰਦੇਸ਼ਤ ਇਹ ਫਿਲਮ 8 ਨਵੰਬਰ ਨੂੰ ਸਾਰੇ ਵਰਗ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।


Edited By

Chanda Verma

Chanda Verma is news editor at Jagbani

Read More