ਤਰਨ ਅਾਦਰਸ਼ ਨੇ 'ਠਗਸ ਆਫ ਹਿੰਦੋਸਤਾਨ' ਨੂੰ ਕਿਹਾ ਬਕਵਾਸ ਫਿਲਮ

Friday, November 9, 2018 9:20 AM
ਤਰਨ ਅਾਦਰਸ਼ ਨੇ 'ਠਗਸ ਆਫ ਹਿੰਦੋਸਤਾਨ' ਨੂੰ ਕਿਹਾ ਬਕਵਾਸ ਫਿਲਮ

ਮੁੰਬਈ(ਬਿਊਰੋ)— ਬੀਤੇ ਦਿਨੀਂ ਯਾਨੀ 8 ਨਵੰਬਰ ਨੂੰ ਆਮਿਰ ਖਾਨ ਤੇ ਅਮਿਤਾਭ ਬੱਚਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਠੱਗਸ ਆਫ ਹਿੰਦੋਸਤਾਨ' ਰਿਲੀਜ਼ ਹੋ ਗਈ ਹੈ, ਜਿਸ ਨੂੰ ਦੇਖਣ ਦਾ ਲੋਕਾਂ 'ਚ ਖਾਸਾ ਉਤਸ਼ਾਹ ਸੀ। ਦੱਸ ਦੇਈਏ ਕਿ ਫਿਲਮ ਲੋਕਾਂ ਨੂੰ ਕੁਝ ਖਾਸ ਇੰਪ੍ਰੈਸ ਨਹੀਂ ਕਰ ਸਕੀ ਹੈ। ਫਿਲਮ ਨੇ ਸਮੀਖਿਅਕਾਂ ਨੂੰ ਵੀ ਨਿਰਾਸ਼ ਕੀਤਾ ਹੈ। ਕਈਆਂ ਨੇ ਤਾਂ ਫਿਲਮ ਨੂੰ ਬੇਹੱਦ ਖਰਾਬ ਕਰਾਰ ਦਿੱਤਾ ਅਤੇ ਕਈਆਂ ਦਾ ਕਹਿਣਾ ਹੈ ਕਿ ਫਿਲਮ ਦਾ ਕ੍ਰੇਜ਼ ਜਲਦ ਹੀ ਖਤਮ ਹੋ ਜਾਵੇਗਾ। ਲੋਕਾਂ ਨੂੰ ਵੀ ਫਿਲਮ ਖਰਾਬ ਅਤੇ ਬੋਰੀਅਤ ਵਾਲੀ ਲੱਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਫਿਲਮ ਦੀ 20-25 ਮਿੰਟ ਵੱਧ ਹੈ, ਜੋ ਥੋੜ੍ਹੀ ਘੱਟ ਸਕਦੀ ਸੀ। 

 

ਬਾਲੀਵੁੱਡ ਫਿਲਮਾਂ ਗੀਤਾਂ ਕਰਕੇ ਮਸ਼ਹੂਰ ਹਨ ਪਰ ਇਸ ਫਿਲਮ 'ਚ ਸਿਰਫ ਇਕੋ ਗੀਤ ਹੀ ਠੀਕ ਲੱਗਾ। ਫਿਲਮ ਦੀ ਕਹਾਣੀ 'ਤੇ ਵੀ ਹੋਰ ਕੰਮ ਹੋ ਸਕਦਾ ਸੀ ਅਤੇ ਨਾਲ ਹੀ ਫਿਲਮ ਪੁਰਾਣੇ ਸਮੇਂ ਦੀ ਥਾਂ ਅੱਜ ਦੇ ਦੌਰ ਦੀ ਕਹਾਣੀ ਲੱਗਦੀ ਹੈ। ਫਿਲਮ ਕਮਾਈ ਤਾਂ ਕਰ ਸਕਦੀ ਹੈ ਪਰ ਗੁਣਵੱਤਾ ਦੇ ਹਿਸਾਬ ਨਾਲ ਫਿਲਮ ਫਲੋਪ ਹੈ। ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ਲਿਖਿਆ, ''ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਹ ਕਹਾਵਤ 'ਠੱਗਸ ਆਫ ਹਿੰਦੋਸਤਾਨ' 'ਤੇ ਸਹੀ ਫਿੱਟ ਹੁੰਦੀ ਹੈ। ਸ਼ੁਰੂਆਤ 'ਚ ਮਨੋਰੰਜਕ ਪਰ ਬਾਅਦ 'ਚ ਫਾਰਮੂਲਾ-ਸਵਾਰ ਸਾਜ਼ਿਸ਼, ਸੁਵਿਧਾ ਕੀ ਪਟਕਥਾ, ਕਮਜ਼ੋਰ ਡਾਇਰੇਕਸ਼ਨ। ਸਿਰਫ ਦੋ ਸਟਾਰ।''


ਦੱਸਣਯੋਗ ਹੈ ਕਿ ਫਿਲਮ 'ਚ ਅਮਿਤਾਭ ਬੱਚਨ, ਆਮਿਰ ਖਾਨ ਤੇ ਕੈਟਰੀਨਾ ਕੈਫ ਵਰਗੇ ਵੱਡੇ ਸਿਤਾਰੇ ਹਨ, ਜਿਨ੍ਹਾਂ ਨੇ ਅਦਾਕਾਰੀ ਵੀ ਚੰਗੀ ਕੀਤੀ ਹੈ ਪਰ ਇਸ ਦੇ ਬਾਵਜੂਦ ਫਿਲਮ ਦਰਸ਼ਕਾਂ ਨੂੰ ਜੋੜ ਕੇ ਰੱਖਣ 'ਚ ਸਫਲ ਨਹੀਂ ਹੋ ਸਕੀ।

 


About The Author

sunita

sunita is content editor at Punjab Kesari