ਆਲੋਚਕਾਂ ਨੇ ਦਿਖਾਇਆ ਠੇਂਗਾ ਪਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ 'ਠਗਸ ਆਫ ਹਿੰਦੋਸਤਾਨ'

11/9/2018 3:24:28 PM

ਮੁੰਬਈ (ਬਿਊਰੋ)— ਆਮਿਰ ਖਾਨ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਕਰੀਬ 240 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੇ ਪਹਿਲੇ ਦਿਨ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਆਪਣੀ ਇਸ ਸਫਲਤਾ ਤੋਂ ਬਾਅਦ ਇਹ ਫਿਲਮ ਕਮਾਈ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਵੀਰਵਾਰ ਹਿੰਦੀ ਭਾਸ਼ਾ 'ਚ 50.75 ਕਰੋੜ ਅਤੇ ਤਾਮਿਲ ਤੇ ਤੇਲਗੂ 'ਚ 1.50 ਕਰੋੜ ਦੀ ਕਮਾਈ ਕੀਤੀ ਹੈ। ਇਸ ਹਿਸਾਬ ਨਾਲ ਫਿਲਮ ਨੇ ਪਹਿਲੇ ਦਿਨ 52.25 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਭਾਰਤੀ ਬਾਕਸ ਆਫਿਸ 'ਤੇ ਅੱਜ ਤੱਕ ਕਿਸੇ ਵੀ ਹਿੰਦੀ ਫਿਲਮ ਨੂੰ ਇੰਨੀ ਵੱਡੀ ਓਪਨਿੰਗ ਹਾਸਲ ਨਹੀਂ ਹੋਈ ਸੀ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਦੇ ਨਾਂ ਇਹ ਰਿਕਾਰਡ ਦਰਜ ਸੀ ਪਰ ਹੁਣ ਆਮਿਰ ਤੇ ਅਮਿਤਾਭ ਦੀ ਜੋੜੀ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸਾਲ 2014 'ਚ ਆਈ ਸ਼ਾਹਰੁਖ ਦੀ ਫਿਲਮ 'ਹੈਪੀ ਨਿਊ ਈਅਰ' ਨੇ ਪਹਿਲੇ ਦਿਨ 44.97 ਕਰੋੜ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਸਲਮਾਨ ਦੀ ਫਿਲਮ 'ਪ੍ਰੇਮ ਰਤਨ ਧਨ ਪਾਓ' 40.35 ਕਰੋੜ ਦੀ ਕਮਾਈ ਨਾਲ ਦੂਜੇ ਨੰਬਰ 'ਤੇ ਸੀ। ਉੱਥੇ ਹੀ ਇਸ ਲਿਸਟ 'ਚ ਤੀਜੇ ਨੰਬਰ 'ਤੇ ਰਿਤਿਕ ਦੀ ਫਿਲਮ 'ਕ੍ਰਿਸ਼ 3' ਸੀ। ਇਸ ਫਿਲਮ ਨੇ ਪਹਿਲੇ ਦਿਨ 24.3 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਸੀ।

ਦੱਸਣਯੋਗ ਹੈ ਕਿ ਵਿਜੈ ਕ੍ਰਿਸ਼ਣਾ ਅਚਾਰਿਆ ਨਿਰਦੇਸ਼ਤ ਇਸ ਫਿਲਮ 'ਚ ਅਮਿਤਾਭ ਬੱਚਨ, ਆਮਿਰ ਖਾਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਉੱਥੇ ਹੀ ਯਸ਼ ਰਾਜ ਫਿਲਮਸ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ। ਇਸ ਫਿਲਮ ਨੂੰ ਰਿਲੀਜ਼ਿੰਗ ਲਈ ਦੇਸ਼ 'ਚ 5,000 ਅਤੇ ਓਵਰਸੀਜ਼ 'ਚ 2,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ।  ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News