ਰਿਲੀਜ਼ਿੰਗ ਦੇ ਕੁਝ ਘੰਟਿਆਂ ਬਾਅਦ ''ਠਗਸ ਆਫ...'' ਦਾ HD ਪ੍ਰਿੰਟ ਲੀਕ

Friday, November 9, 2018 2:43 PM
ਰਿਲੀਜ਼ਿੰਗ ਦੇ ਕੁਝ ਘੰਟਿਆਂ ਬਾਅਦ ''ਠਗਸ ਆਫ...'' ਦਾ HD ਪ੍ਰਿੰਟ ਲੀਕ

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ-ਅਮਿਤਾਭ ਬੱਚਨ ਦੀ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਹਾਲਾਂਕਿ, ਫਿਲਮ ਨੂੰ ਲੋਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਹੀ ਮਿਲ ਰਿਹਾ ਹੈ। ਇੰਨਾ ਹੀ ਨਹੀਂ ਫਿਲਮ ਦਾ ਸੋਸ਼ਲ ਮੀਡੀਆ 'ਤੇ ਵੀ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ ਪਰ ਰਿਲੀਜ਼ਿੰਗ ਤੋਂ ਇਕ ਦਿਨ ਬਾਅਦ ਹੀ ਫਿਲਮ ਆਨਲਾਈਨ ਲੀਕ ਵੀ ਹੋ ਗਈ ਹੈ। ਜੀ ਹਾਂ 'ਠਗਸ ਆਫ ਹਿੰਦੋਸਤਾਨ' ਦੀ ਰਿਲੀਜ਼ਿੰਗ ਤੋਂ ਕੁਝ ਘੰਟਿਆਂ ਬਾਅਦ ਇਹ ਤਮਿਲ ਰਾਕਰਸ ਨਾਂ ਦੀ ਵੈੱਬਸਾਈਟ 'ਤੇ ਲੀਕ ਹੋ ਗਈ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਫਿਲਮ ਲੀਕ ਹੋਈ ਹੋਵੇ। ਕਈ ਫਿਲਮਾਂ ਤਾਂ ਰਿਲੀਜ਼ਿੰਗ ਤੋਂ ਪਹਿਲਾਂ ਵੀ ਲੀਕ ਹੋ ਜਾਂਦੀਆਂ ਹਨ। ਇਸ ਤਰ੍ਹਾਂ ਫਿਲਮ ਮੇਕਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।


ਦੱਸ ਦੇਈਏ ਕਿ ਜਦੋਂ 'ਠੱਗਸ ਆਫ ਹਿੰਦੋਸਤਾਨ' ਆਨਲਾਈਨ ਲੀਕ ਹੋ ਗਈ ਹੈ ਤਾਂ ਅਜਿਹੇ 'ਚ ਫਿਲਮ ਨਾਲ ਇਕ ਹੋ ਵਿਵਾਦ ਜੁੜ ਗਿਆ ਹੈ। ਉਂਝ ਫਿਲਮ ਨੇ ਰਿਲੀਜ਼ਿੰਗ ਦੇ ਨਾਲ ਹੀ ਚਾਰ ਰਿਕਾਰਡ ਬਣਾ ਲਏ ਹਨ, ਜਿਨ੍ਹਾਂ 'ਚ ਪਹਿਲਾਂ ਹੈ ਦੋ ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ, ਦੂਜਾ ਰਿਕਾਰਡ 7,000 ਸਕ੍ਰੀਨਸ 'ਤੇ ਰਿਲੀਜ਼ ਹੋਣ ਦਾ, ਤੀਜਾ ਸੈਟੇਲਾਈਟ ਅਤੇ ਡਿਜ਼ੀਟਲ ਰਾਈਟ ਦਾ 150 ਕਰੋੜ 'ਚ ਵਿਕਣਾ ਅਤੇ ਚੌਥਾ ਰਿਕਾਰਡ ਹੈ ਫਿਲਮ ਬਣਾਉਣ ਦੀ ਲਾਗਤ 240 ਕਰੋੜ ਹੋਣਾ। ਇਹ ਰਿਕਾਰਡਾਂ ਨਾਲ ਫਿਲਮ ਨਿਰਮਾਤਾ ਜ਼ਰੂਰ ਖੁਸ਼ ਹੋ ਸਕਦੇ ਹਨ ਪਰ ਵੱਡੇ ਸਿਤਾਰਿਆਂ ਨਾਲ ਭਰਪੂਰ ਇਹ ਫਿਲਮ ਦਰਸ਼ਕਾਂ ਦੇ ਮਨਾਂ 'ਚ ਅਮਿੱਟ ਛਾਪ ਛੱਡਣ 'ਚ ਸਫਲ ਨਹੀਂ ਹੋ ਸਕੀ।


About The Author

sunita

sunita is content editor at Punjab Kesari