'ਸਟੂਡੈਂਟ ਆਫ...' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਹੋਈ ਪੂਰੀ

4/22/2018 11:47:37 AM

ਮੁੰਬਈ (ਬਿਊਰੋ)— 'ਸਟੂਡੈਂਟ ਆਫ ਦਿ ਈਅਰ 2' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਦੇਹਰਾਦੂਨ 'ਚ ਖਤਮ ਹੋ ਚੁੱਕੀ ਹੈ। ਫਿਲਮ ਦੇ ਅਭਿਨੇਤਾ ਟਾਈਗਰ ਸ਼ਰਾਫ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾਂ ਸੈਂਟ ਟੇਰੇਸਾ (ਸਕੂਲ) ਦੇ ਝੰਡੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਪਹਿਲੇ ਸਮੈਸਟ ਦੀ ਸ਼ੂਟਿੰਗ ਖਤਮ ਹੋਈ, ਦੇਹਰਾਦੂਨ 'ਚ STOY2 ਦਾ ਪਹਿਲਾ ਸ਼ੈਡਿਊਲ ਖਤਮ''।

ਦੱਸਣਯੋਗ ਹੈ ਕਿ ਫਿਲਮ 'ਚ ਟਾਈਗਰ ਤੋਂ ਇਲਾਵਾ ਅਨਨਿਆ ਪਾਂਡੇ ਅਤੇ ਤਾਰਾ ਸੁਤਾਰਿਆ ਅਹਿਮ ਭੂਮਿਕਾ 'ਚ ਨਜ਼ਰ ਆਉਣਗੀਆਂ। ਦੋਵੇਂ ਹੀ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੀਆਂ ਹਨ। ਪੁਨੀਤ ਮਲਹੋਤਰਾ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 23 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News