ਐਕਸ਼ਨ ਸਟੰਟ ਕਰਕੇ ਮੁੜ ਸੁਰਖੀਆਂ ''ਚ ਛਾਏ ਟਾਈਗਰ, ਵੀਡੀਓ ਦੇਖ ਹੋਵੋਗੇ ਹੈਰਾਨ

Friday, September 14, 2018 9:41 AM
ਐਕਸ਼ਨ ਸਟੰਟ ਕਰਕੇ ਮੁੜ ਸੁਰਖੀਆਂ ''ਚ ਛਾਏ ਟਾਈਗਰ, ਵੀਡੀਓ ਦੇਖ ਹੋਵੋਗੇ ਹੈਰਾਨ

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਟਾਈਗਰ ਸ਼ਰਾਫ ਅਕਸਰ ਆਪਣੇ ਡਾਂਸ ਮੂਵਜ਼ ਤੇ ਐਕਸ਼ਨ ਸਟੰਟ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਟਾਈਗਰ ਨੇ ਆਪਣੇ ਡਾਸਿੰਗ ਆਈਕਾਨ ਮਾਈਕਲ ਜੈਕਸਨ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹੁਣ ਟਾਈਗਰ ਨੇ ਇਕ ਵਾਰ ਫਿਰ ਆਪਣੀ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਛਾਲ ਮਾਰਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇਗਾ। ਇਹ ਸਟੰਟ ਦੇਖਣ 'ਚ ਜਿੰਨਾ ਸੌਖਾ ਲੱਗ ਰਿਹਾ ਹੈ, ਅਸਲ 'ਚ ਓਨਾ ਹੀ ਮੁਸ਼ਕਿਲ ਹੈ।

 
 
 
 
 
 
 
 
 
 
 
 
 
 
 
 

A post shared by Tiger Shroff (@tigerjackieshroff) on Sep 12, 2018 at 4:07am PDT

ਟਾਈਗਰ ਨਾਲ ਇਸ ਸਟੰਟ ਨੂੰ ਕਰਦੇ ਸਮੇਂ ਉਸ ਨਾਲ ਟਰੇਨਰ ਤੇ ਐਕਸਪਰਟ ਵੀ ਮੌਜੂਦ ਸਨ। ਅਜਿਹੇ 'ਚ ਅਸੀਂ ਕਹਿ ਸਕਦੇ ਹਾਂ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਦੇਖ ਕੇ ਸਟੰਟ ਨੂੰ ਕਰਨ ਦੀ ਕੋਸ਼ਿਸ਼ ਬਿਲਕੁੱਲ ਨਾ ਕੀਤੀ ਜਾਵੇ। ਫਿਲਮਾਂ ਨੂੰ ਦੇਖਦੇ ਹੋਏ ਟਾਈਗਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਟੂਡੈਂਟ ਆਫ ਦਿ ਈਅਰ-2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।


Edited By

Chanda Verma

Chanda Verma is news editor at Jagbani

Read More