'ਬਾਗੀ 2' ਐਕਸ਼ਨ, ਧਮਾਲ ਅਤੇ ਰੋਮਾਂਸ

3/29/2018 9:12:30 AM

'ਬਾਗੀ 2' ਆਪਣੇ ਐਕਸ਼ਨ, ਟਾਈਗਰ ਸ਼ਰਾਫ ਦੀ ਜ਼ਬਰਦਸਤ ਫਿਜ਼ਿਕ ਅਤੇ ਦਿਸ਼ਾ ਪਟਾਨੀ ਨਾਲ ਉਨ੍ਹਾਂ ਦੀ ਕੈਮਿਸਟਰੀ ਕਾਰਨ ਸੁਰਖੀਆਂ ਵਿਚ ਹੈ। ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੀ ਇਸ ਜੋੜੀ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਫੈਨਸ ਵੀ ਉਤਸੁਕ ਹਨ। ਟਾਈਗਰ ਨੇ ਆਪਣੀ ਪਛਾਣ ਇਕ ਸ਼ਾਨਦਾਰ ਡਾਂਸਰ ਅਤੇ ਬਿਹਤਰੀਨ ਐਕਸ਼ਨ ਪ੍ਰਫਾਰਮਰ ਦੇ ਤੌਰ 'ਤੇ ਬਣਾ ਲਈ ਹੈ। ਉਨ੍ਹਾਂ ਦੇ ਇਸ ਟੇਲੈਂਟ ਦੀ ਝਲਕ ਭਾਵੇਂ ਇਸ ਫਿਲਮ ਵਿਚ ਵੀ ਦਿਖੇਗੀ। ਅਹਿਮਦ ਖਾਨ ਵੱਲੋਂ ਨਿਰਦੇਸ਼ਤ ਇਹ ਫਿਲਮ 30 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿਚ ਰਣਦੀਪ ਹੁੱਡਾ, ਮਨੋਜ ਵਾਜਪਾਈ ਅਤੇ ਪ੍ਰਤੀਕ ਬੱਬਰ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਫਿਲਮ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਜਦੋਂ ਟਾਈਗਰ ਅਤੇ ਦਿਸ਼ਾ ਦਿੱਲੀ ਪਹੁੰਚੇ ਤਾਂ ਜਗ ਬਾਣੀ/ਨਵੋਦਿਆ ਟਾਈਮਸ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼
ਹੈਰਾਨ ਕਰ ਦੇਵੇਗਾ ਟਾਈਗਰ ਦਾ ਐਕਸ਼ਨ 
ਫਿਲਮ ਵਿਚ ਦਿਖਾਇਆ ਗਿਆ ਹੈ ਕਿ ਅਸੀਂ ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਹਾਂ, ਫਿਰ ਕਿਸੇ ਕਾਰਨ ਸਾਡੇ ਵਿਚਾਲੇ ਦੂਰੀਆਂ ਆ ਜਾਂਦੀਆਂ ਹਨ। ਫਿਰ ਕੁਝ ਅਜਿਹਾ ਹੁੰਦਾ ਹੈ ਕਿ ਅਸੀਂ ਨੇੜੇ ਆ ਜਾਂਦੇ ਹਾਂ ਪਰ ਅਸੀਂ ਇਕੱਠੇ ਨਹੀਂ ਹੋ ਸਕਦੇ। ਫਿਰ ਅਸੀਂ ਕਿਵੇਂ ਦੁਨੀਆ ਨਾਲ ਲੜਦੇ ਹਾਂ ਅਤੇ ਕਿਵੇਂ ਬਾਗੀ ਬਣਦੇ ਹਾਂ, ਇਹੀ ਫਿਲਮ ਵਿਚ ਦਿਖਾਇਆ ਗਿਆ ਹੈ। ਫਿਲਮ ਵਿਚ ਟਾਈਗਰ ਦਾ ਹੈਰਾਨ ਕਰ ਦੇਣ ਵਾਲਾ ਐਕਸ਼ਨ ਹੈ। ਦਰਅਸਲ ਮੇਰੇ ਕਿਰਦਾਰ ਨੂੰ ਐਕਸ਼ਨ ਦੀ ਲੋੜ ਨਹੀਂ ਸੀ ਪਰ ਕੁਝ ਵੱਖਰੇ ਤਰ੍ਹਾਂ ਦਾ ਐਕਸ਼ਨ ਮੈਂ ਕੀਤਾ ਹੈ, ਜੋ ਤੁਹਾਨੂੰ ਫਿਲਮ ਦੇਖਣ 'ਤੇ ਪਤਾ ਲੱਗੇਗਾ।
ਟਾਈਗਰ ਨਾਲ ਰੋਮਾਂਸ ਕਰਨਾ ਸੌਖਾਲਾ
ਟਾਈਗਰ ਨਾਲ ਉਸ ਦੀ ਚੰਗੀ ਦੋਸਤੀ ਹੈ, ਜਿਸ ਕਾਰਨ ਉਹ ਸਕ੍ਰੀਨ 'ਤੇ ਉਨ੍ਹਾਂ ਨਾਲ ਰੋਮਾਂਸ ਕਰਨ ਵਿਚ ਸਹਿਜ ਰਹੀ। ਟਾਈਗਰ ਨਾਲ ਰੋਮਾਂਸ ਕਰਨਾ ਸੱਚ 'ਚ ਸੌਖਾਲਾ ਸੀ। ਦਿਸ਼ਾ ਨੇ ਅੱਗੇ ਦੱਸਿਆ ਕਿ ਕਿਸੇ ਨੂੰ ਜਾਣੇ ਬਿਨਾਂ ਉਸ ਦੇ ਨਾਲ ਲਵ ਸੀਨ ਕਰਨਾ ਮੁਸ਼ਕਲ ਹੁੰਦਾ ਹੈ। ਜਿਵੇਂ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਵਿਚ ਹੋਇਆ ਸੀ।
ਜੈਕੀ ਚੈਨ ਅਤੇ ਟਾਈਗਰ 'ਚ ਹੈ ਸਮਾਨਤਾ
ਦਿਸ਼ਾ ਤੋਂ ਪੁੱਛਿਆ ਗਿਆ ਕਿ ਜੈਕੀ ਚੈਨ ਅਤੇ ਟਾਈਗਰ ਵਿਚ ਤੁਹਾਨੂੰ ਸਮਾਨਤਾ ਨਜ਼ਰ ਆਉਂਦੀ ਹੈ ਤਾਂ ਇਸ 'ਤੇ ਦਿਸ਼ਾ ਦਾ ਕਹਿਣਾ ਹੈ ਸੀ ਕਿ ਟਾਈਗਰ ਅਤੇ ਜੈਕੀ ਚੈਨ ਵਿਚ ਬਹੁਤ ਸਮਾਨਤਾਵਾਂ ਹਨ। ਜੈਕੀ 56 ਦੀ ਉਮਰ ਵਿਚ ਵੀ ਟਾਈਗਰ ਜਿੰਨੇ ਜਵਾਨ ਲਗਦੇ ਹਨ। ਉਨ੍ਹਾਂ ਵਿਚ ਟਾਈਗਰ ਵਰਗੀ ਐਨਰਜੀ ਹੈ ਅਤੇ ਟਾਈਗਰ ਵਾਂਗ ਉਨ੍ਹਾਂ ਨੂੰ ਵੀ ਐਕਸ਼ਨ ਨਾਲ ਪਿਆਰ ਹੈ।
ਮਜ਼ੇਦਾਰ ਰਿਹਾ ਅਹਿਮਦ ਖਾਨ ਦਾ ਸਾਥ
ਅਹਿਮਦ ਖਾਨ ਮਲਟੀਟੇਲੈਂਟਿਡ ਹਨ। ਉਨ੍ਹਾਂ ਨੂੰ ਪਤਾ ਹੈ ਕਿਸ ਨਾਲ ਕਿਵੇਂ ਅਤੇ ਪੂਰੇ ਦਿਨ ਵਿਚ ਕਿੰਨਾ ਕੰਮ ਕਰਵਾਉਣਾ ਹੈ। ਉਨ੍ਹਾਂ ਤੋਂ ਜਦੋਂ ਪੁੱਛਦੇ ਹਾਂ ਕਿ ਇਹ ਕਿਵੇਂ ਕਰਨਾ ਹੈ ਤਾਂ ਉਹ ਸਿਰਫ ਮੈਨੂੰ ਜਾਂ ਟਾਈਗਰ ਨੂੰ ਹੀ ਨਹੀਂ, ਸਾਰਿਆਂ ਨੂੰ ਐਕਟਿੰਗ ਕਰ ਕੇ ਦੱਸਦੇ ਹਨ। ਸੈੱਟ 'ਤੇ ਬਹੁਤ ਪਿਆਰ ਨਾਲ ਕੰਮ ਲੈਂਦੇ ਹਨ।
ਵੱਖਰੇ ਤਰ੍ਹਾਂ ਦਾ ਐਕਸ਼ਨ
ਫਿਲਮ ਵਿਚ ਅਸੀਂ ਵੱਖਰਾ ਐਕਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਕਹਾਣੀ ਪਹਿਲੇ ਹਿੱਸੇ ਤੋਂ ਕਾਫੀ ਵੱਖ ਹੈ। ਮੈਂ ਫਿਲਮ ਵਿਚ ਇਕ ਆਰਮੀ ਅਫਸਰ ਦੀ ਭੂਮਿਕਾ ਨਿਭਾ ਰਿਹਾ ਹਾਂ। ਇਸੇ ਕਾਰਨ ਮੈਨੂੰ ਆਪਣੇ ਵਾਲਾਂ ਦਾ ਬਲੀਦਾਨ ਵੀ ਦੇਣਾ ਪਿਆ। ਇਹ ਇਕ ਸਸਪੈਂਸ ਥ੍ਰਿਲਰ, ਐਕਸ਼ਨ ਅਤੇ ਲਵ ਸਟੋਰੀ ਵਾਲੀ ਫਿਲਮ ਹੈ। ਚਾਰੇ ਪਾਸੇ ਫਿਲਮ ਵਿਚ ਮੇਰੇ ਐਕਸ਼ਨ ਦੀ ਗੱਲ ਹੋ ਰਹੀ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਫਿਲਮ ਐਕਸ਼ਨ ਨਾਲ ਸਜੀ ਹੋਈ ਹੈ ਤੇ ਇਸ ਤੋਂ ਇਲਾਵਾ ਵੀ ਇਸ ਵਿਚ ਬਹੁਤ ਕੁਝ ਹੈ। ਫਿਲਮ ਵਿਚ ਮਨੋਜ ਵਾਜਪਾਈ ਪੁਲਸ ਅਫਸਰ ਦੇ ਰੋਲ ਵਿਚ ਹੈ, ਉਥੇ ਹੀ ਰਣਦੀਪ ਹੁੱਡਾ ਨੈਗੇਟਿਵ ਕਿਰਦਾਰ ਵਿਚ ਹੈ ਅਤੇ ਪ੍ਰਤੀਕ ਬੱਬਰ ਵੀ ਨੈਗੇਟਿਵ ਕਿਰਦਾਰ ਵਿਚ ਨਜ਼ਰ ਆਉਣਗੇ।
ਖਤਰਨਾਕ ਅਤੇ ਚੁਣੌਤੀ ਭਰਪੂਰ ਐਕਸ਼ਨ
ਜਦੋਂ ਟਾਈਗਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸੇ ਐਕਸ਼ਨ ਸੀਨ ਨੂੰ ਸ਼ੂਟ ਕਰਦੇ ਸਮੇਂ ਡਰ ਲੱਗਾ ਤਾਂ ਉਨ੍ਹਾਂ ਨੇ ਦੱਸਿਆ ਕਿ ਫਿਲਮ ਦਾ ਹਰ ਐਕਸ਼ਨ ਖਤਰਨਾਕ ਹੈ। ਇਕ-ਇਕ ਐਕਸ਼ਨ ਅਜਿਹਾ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਇਨ੍ਹਾਂ ਦੇ ਪਿੱਛੇ ਕਿੰਨੀ ਮਿਹਨਤ ਹੈ। ਹੈਲੀਕਾਪਟਰ ਤੋਂ ਛਾਲ ਮਾਰਨ ਵਾਲਾ ਸੀਨ ਬਹੁਤ ਮੁਸ਼ਕਲ ਸੀ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫਿਲਮ ਦਾ ਤਜਰਬਾ ਬਹੁਤ ਹੀ ਡਰਾਉਣਾ ਅਤੇ ਚੁਣੌਤੀ ਭਰਿਆ ਸੀ।
ਬਿਲਕੁਲ ਵੱਖਰੀ ਹੈ ਲੁੱਕ
ਸ਼ੁਰੂਆਤ ਵਿਚ ਮੇਰੇ ਵਾਲ ਬਹੁਤ ਲੰਮੇ ਸਨ ਤੇ ਮੈਨੂੰ ਆਪਣੀ ਫਿਲਮ ਕਾਰਨ ਵਾਲ ਕਟਵਾਉਣੇ ਪਏ ਤਾਂ ਬਹੁਤ ਬੁਰਾ ਲੱਗਾ ਕਿਉਂਕਿ ਮੈਂ ਆਪਣੇ ਵਾਲਾਂ ਨੂੰ ਲੈ ਕੇ ਬਹੁਤ ਇਮੋਸ਼ਨਲ ਹਾਂ। ਮੈਨੂੰ ਲਗਦਾ ਹੈ ਕਿ ਇਕ ਅਦਾਕਾਰ ਨੂੰ ਆਪਣੀ ਹਰ ਫਿਲਮ ਦੇ ਕਿਰਦਾਰ ਲਈ ਲੋੜ ਮੁਤਾਬਕ ਲੁੱਕ ਬਦਲਣਾ ਉਸ ਦੇ ਕੰਮ ਦਾ ਹਿੱਸਾ ਹੁੰਦਾ ਹੈ।
ਤੀਜਾ ਹਿੱਸਾ ਵੀ ਬਣਨਾ ਚਾਹੀਦਾ
ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਸਾਰਿਆਂ ਦਾ ਇੰਨਾ ਪਿਆਰ ਮਿਲ ਰਿਹਾ ਹੈ। ਮੈਂ ਇਸ ਦਾ ਸ਼ੁਕਰਗੁਜ਼ਾਰ ਹਾਂ ਕਿ ਖਾਸ ਕਰ ਕੇ ਬੱਚੇ ਮੇਰੇ ਬਹੁਤ ਫੈਨ ਹਨ। ਮੈਂ ਚਾਹਾਂਗਾ ਕਿ ਸਾਰਿਆਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਇਸ ਤੋਂ ਇਲਾਵਾ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਉਹ ਸੀ ਜਦੋਂ ਮੇਰੀ ਫਿਲਮ ਦੇਖ ਕੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਕਿਹਾ ਕਿ ਇਸ ਦਾ ਤੀਜਾ ਹਿੱਸਾ ਵੀ ਬਣਨਾ ਚਾਹੀਦਾ ਹੈ।
ਰੀਅਲ ਲਾਈਫ ਦੋਸਤੀ ਦਾ ਬਹੁਤ ਫਾਇਦਾ
ਦਿਸ਼ਾ ਦੇ ਨਾਲ ਕੰਮ ਕਰਨਾ ਬਹੁਤ ਸੌਖਾਲਾ ਸੀ ਕਿਉਂਕਿ ਉਨ੍ਹਾਂ ਨਾਲ ਉਨ੍ਹਾਂ ਦੀ ਬਹੁਤ ਬਣਦੀ ਹੈ। ਰਿਲੇਸ਼ਨਸ਼ਿਪ ਚੰਗਾ ਹੈ, ਇਸ ਲਈ ਅਜਿਹੇ ਵਿਚ ਉਨ੍ਹਾਂ ਨਾਲ ਕੰਮ ਕਰਨਾ, ਰੋਮਾਂਸ ਕਰਨਾ, ਇਮੋਸ਼ਨਲ ਸੀਕਵੈਂਸ ਸ਼ੂਟ ਕਰਨਾ ਸਭ ਸੌਖਾਲਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News