26ਵੇਂ ਦਿਨ ਵੀ ਜਾਰੀ ਰਿਹੈ 'ਟਾਈਗਰ...' ਦੀ ਕਮਾਈ ਦਾ ਸਿਲਸਿਲਾ

1/18/2018 6:41:23 PM

ਮੁੰਬਈ (ਬਿਊਰੋ)— ਪਿੱਛਲੇ ਸਾਲ ਰਿਲੀਜ਼ ਹੋਈ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਕਮਾਈ ਦਾ ਸਿਲਸਿਲਾ ਬਾਕਸ ਆਫਿਸ 'ਤੇ ਅੱਜ ਵੀ ਜਾਰੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਹਫਤੇ 206.04 ਕਰੋੜ, ਦੂਜੇ ਹਫਤੇ 85.51 ਕਰੋੜ, ਤੀਜੇ ਹਫਤੇ 27.31 ਕਰੋੜ ਅਤੇ ਚੋਥੇ ਹਫਤੇ ਸ਼ੁਕਰਵਾਰ 1.46 ਕਰੋੜ, ਸ਼ਨੀਵਾਰ 2.12 ਕਰੋੜ, ਐਤਵਾਰ 3.27 ਕਰੋੜ, ਸੋਮਵਾਰ 1.36 ਕਰੋੜ, ਮੰਗਲਵਾਰ 1.02 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 26 ਦਿਨਾਂ 'ਚ 328.09 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਸਲਮਾਨ ਖਾਨ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਹੈ। ਇਹ ਫਿਲਮ ਸਾਲ 2012 'ਚ ਰਿਲੀਜ਼ ਹੋਈ ਫਿਲਮ 'ਏਕ ਥਾ ਟਾਈਗਰ' ਦਾ ਸੀਕਵਲ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਭਾਰਤ 'ਚ ਇਹ ਫਿਲਮ 3,500 ਸਕ੍ਰੀਨਜ਼ 'ਤੇ ਰਿਲੀਜ਼ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News