ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫਿਲਮ ''ਲੁਕਣ ਮੀਚੀ''

Friday, May 10, 2019 9:54 AM
ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫਿਲਮ ''ਲੁਕਣ ਮੀਚੀ''

ਜਲੰਧਰ (ਬਿਊਰੋ)— ਗਲੋਬ ਮੂਵੀਜ਼ ਦੇ ਬੈਨਰ ਹੇਠ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਪੰਜਾਬੀ ਫਿਲਮ 'ਲੁਕਣ ਮੀਚੀ' ਵਰਲਡ ਵਾਈਡ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਪ੍ਰੀਤ ਹਰਪਾਲ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨਾਲ 'ਲੁਕਣ ਮੀਚੀ' ਖੇਡਦੇ ਨਜ਼ਰ ਆਉਣਗੇ। 'ਲੁਕਣ ਮੀਚੀ' ਫਿਲਮ 'ਚ ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਮੁੱਖ ਭੂਮਿਕਾ 'ਚ ਹਨ। ਫਿਲਮ ਦੀ ਕਹਾਣੀ ਰਾਜੂ ਵਰਮਾ ਵਲੋਂ ਲਿਖੀ ਗਈ ਹੈ। ਇਸ ਫਿਲਮ ਨੂੰ ਐੱਮ. ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਫਿਲਮ ਦੇ ਨਿਰਮਾਤਾ ਹਨ।

ਦੱਸਣਯੋਗ ਹੈ ਕਿ 'ਲੁਕਣ ਮੀਚੀ' ਇਕ ਪਰਿਵਾਰਿਕ ਫਿਲਮ ਹੈ। ਇਸ ਫਿਲਮ ਰਾਹੀਂ ਰਿਸ਼ਤਿਆਂ ਦੀ ਲੁਕਣ ਮੀਚੀ ਨੂੰ ਦਿਖਾਇਆ ਗਿਆ ਹੈ। ਇਹ ਰਿਸ਼ਤਿਆਂ ਦੀ ਖੇਡ ਹੈ, ਜਿਵੇ-ਜਿਵੇਂ ਬੰਦਾ ਜ਼ਿੰਦਗੀ 'ਚ ਅੱਗੇ ਵਧਦਾ ਹੈ, ਜ਼ਿੰਦਗੀ 'ਚ ਉਸ ਨੂੰ ਬਹੁਤ ਕੁਝ ਮਿਲਦਾ ਹੈ ਤੇ ਬਹੁਤ ਕੁਝ ਗਵਾਉਂਦਾ ਵੀ (ਖੁੰਝ ਜਾਂਦਾ) ਹੈ। ਦੱਸ ਦਈਏ ਕਿ ਫਿਲਮ ਰਾਹੀਂ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਕਾਫੀ ਸਮੇਂ ਬਾਅਦ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਫਿਲਮ ਦੇ ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੇ ਗਏ ਹਨ। ਉਮੀਦ ਹੈ ਕਿ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਜੋੜੀ ਜ਼ਰੂਰ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੇਗੀ।


Edited By

Sunita

Sunita is news editor at Jagbani

Read More