''ਟਾਇਲਟ ਏਕ ਪ੍ਰੇਮ ਕਥਾ'' ਦੇ ਲੀਕ ਹੋਣ ''ਤੇ ਅਕਸ਼ੈ ਨੇ ਫੈਨਜ਼ ਨੂੰ ਕਿਹਾ...!

7/22/2017 4:12:03 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅਤੇ ਭੂਮੀ ਪਾਂਡਨੇਕਰ ਦੀ ਫਿਲਮ 'ਟਾਇਲਟ ਏਕ ਪ੍ਰੇਮ ਕਥਾ' ਪਾਈਰੇਸੀ ਦਾ ਸ਼ਿਕਾਰ ਹੋ ਗਈ ਹੈ। ਰਿਲੀਜ਼ ਤੋਂ ਪਹਿਲਾਂ ਇਸ ਫਿਲਮ ਦੇ ਆਨਲਾਈਨ ਲੀਕ ਤੋਂ ਦੁਖੀ ਅਕਸ਼ੈ ਕੁਮਾਰ ਨੇ ਆਪਣੇ ਫੈਨਜ਼ ਨੂੰ ਇਕ ਸੰਦੇਸ਼ ਦਿੱਤਾ ਹੈ। ਅਕਸ਼ੈ ਕੁਮਾਰ ਨੇ ਬਾਲੀਵੁੱਡ ਦੇ ਸਭ ਤੋਂ ਵੱਡੇ ਦੁਸ਼ਮਣ ਪਾਈਰੇਸੀ ਦੇ ਖਿਲਾਫ ਖੜੇ ਹੋਣ ਦੇ ਲਈ ਫੈਨਜ਼ ਨੂੰ ਗੁਜਾਰਿਸ਼ ਕੀਤੀ ਹੈ। ਅਕਸ਼ੈ ਨੇ ਟਵਿੱਟਰ 'ਤੇ ਇਸ ਘਟਨਾ ਨੂੰ ਬਦਕਿਸਮਤੀ ਦੱਸਦੇ ਹੋਏ ਲਿਖਿਆ ਕਿ, ''ਇਹ ਲੜਾਈ ਬੇਹੱਦ ਜ਼ਰੂਰੀ ਹੈ ਅਤੇ ਸਾਡੀ ਫਿਲਮ 'ਟਾਇਲਟ ਏਕ ਪ੍ਰੇਮ ਕਥਾ' ਦੀ ਲੀਕ ਨੂੰ ਲੈ ਕੇ ਇਸ ਘਟਨਾ 'ਤੇ ਕਰਾਈਮ ਬਰਾਂਚ ਦੇ ਐਕਸ਼ਨ ਨੂੰ ਲੈ ਕੇ ਸਾਨੂੰ ਭਰੋਸਾ ਹੈ। ਮੈਂ ਆਪਣੇ ਦੋਸਤ, ਕੋਲੀਗਜ਼, ਫੈਨਜ਼ ਅਤੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਪਾਈਰੇਸੀ ਨੂੰ ਨਾਂਹ ਕਹੋ ਅਤੇ ਤੁਹਾਡੇ ਸਾਰਿਆਂ ਦੇ ਸੁਪੋਰਟ ਲਈ ਧੰਨਵਾਦ।''


ਸੂਤਰਾਂ ਮੁਤਾਬਕ ਰੇਮੋ ਡਿਸੁਜਾ ਕੋਲ ਇਕ ਪੈੱਨਡਰਾਈਵ ਵਿਚ ਅਕਸ਼ੈ ਦੀ ਇਸ ਅਪਕਮਿੰਗ ਫਿਲਮ ਦੀ ਪੂਰੀ ਕਾਪੀ ਮੌਜ਼ੂਦ ਸੀ। ਰੇਮੋ ਦੀ ਬਿਲਡਿੰਗ ਦੇ ਬਾਹਰ ਜਿਮ ਟਰੇਨਰ ਉਨ੍ਹਾਂ ਕੋਲ ਆਏ ਅਤੇ ਕਿਹਾ ਕਿ ਉਨ੍ਹਾਂ ਕੋਲ ਇਕ ਪੈੱਨਡਰਾਈਵ ਵਿਚ 'ਟਾਇਲਟ ਏਕ ਪ੍ਰੇਮ ਕਥਾ' ਦਾ ਫਰਸਟ ਹਾਫ ਹੈ। ਸ਼ੁਰੂ ਵਿਚ ਰੇਮੋ ਨੂੰ ਲੱਗਿਆ ਕਿ ਸ਼ਾਇਦ ਉਹ ਮਜ਼ਾਕ ਕਰ ਰਿਹਾ ਹੈ, ਉਨ੍ਹਾਂ ਨੇ ਸੱਚ ਜਾਣਨ ਦੇ ਲਈ ਉਹ ਪੈੱਨਡਰਾਈਵ ਉਨ੍ਹਾਂ ਦੇ ਕੋਲ ਲਿਆਉਣ ਲਈ ਕਿਹਾ ਪਰ ਰੇਮੋ ਦੇ ਉਸ ਸਮੇਂ ਹੋਸ਼ ਉਡ ਗਏ ਜਦੋਂ ਉਨ੍ਹਾਂ ਦੇ ਟਰੇਨਰ ਦੁਆਰਾ ਲਿਆਈ ਗਈ ਪੈੱਨਡਰਾਈਵ ਨੂੰ ਚੱੈਕ ਕੀਤਾ। ਇਸ ਵਿਚ ਅਸਲ ਵਿਚ ਫਿਲਮ ਦੀ ਕਾਪੀ ਮੌਜ਼ੂਦ ਸੀ।

ਰੇਮੋ ਨੇ ਇਸ ਫਿਲਮ ਦੇ ਨਿਰਮਾਤਾ ਪ੍ਰੇਨਾ ਅਰੋੜਾ ਦੇ ਨਾਲ ਸੰਪਰਕ ਕੀਤਾ ਅਤੇ ਪੂਰੀ ਕਹਾਣੀ ਦੱਸੀ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਨਾਰਾਇਨ ਸਿੰਘ ਨੂੰ ਰੇਮੋ ਦੇ ਆਫਿਸ ਭੇਜਿਆ ਅਤੇ ਫਿਰ ਰੇਮੋ ਨੇ ਉਹ ਪੈੱਨਡਰਾਈਵ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਰੇਮੋ ਦੇ ਇਸ ਕਦਮ ਤੋਂ ਫਿਲਮ ਮੇਕਰਜ਼ ਜਲਦ ਹੀ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਕਰਾਈਮ ਬਰਾਂਚ ਦੀ ਮਦਦ ਨਾਲ ਇਸਦੇ ਖਿਲਾਫ ਸ਼ਿਕਾਇਤ ਕੀਤੀ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News