ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਅਮੀਰ ਅਦਾਕਾਰਾਂ, ਕਰੋੜਾਂ 'ਚ ਹੈ ਕਮਾਈ

7/19/2019 11:18:38 AM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਨੂੰ ਸਭ ਤੋਂ ਅਮੀਰ ਇੰਡਸਟਰੀ 'ਚੋਂ ਇਕ ਮੰਨਿਆ ਜਾਂਦਾ ਹੈ। ਹੀਰੋ ਹੋਵੇ ਜਾਂ ਹੀਰੋਇਨ ਹਰ ਕੋਈ ਇਕ ਫਿਲਮ ਲਈ ਕਰੋੜਾਂ ਰੁਪਏ ਲੈਂਦਾ ਹੈ। ਅਕਸਰ ਬਾਲੀਵੁੱਡ ਅਦਾਕਾਰਾਂ ਦੀ ਹਾਈ ਪ੍ਰੋਫਾਈਲ ਲਾਈਫਸਟਾਈਲ ਅਤੇ ਸਟਾਈਲਿਸ਼ ਕੱਪੜੇ ਦੇਖ ਕੇ ਹਰ ਕਿਸੇ ਦੇ ਮਨ 'ਚ ਉਨ੍ਹਾਂ ਦੀ ਕਮਾਈ ਨੂੰ ਲੈ ਕੇ ਕਈ ਸਵਾਲ ਉੱਠਦੇ ਹਨ। ਤਾਂ ਆਓ ਦੇਖਦੇ ਹਾਂ ਕਿ ਬਾਲੀਵੁੱਡ ਦੀ ਕਿਹੜੀ ਅਦਾਕਾਰਾ ਹਰ ਸਾਲ ਕਿੰਨੇ ਪੈਸੇ ਕਮਾਉਂਦੀ ਹੈ।

ਦੀਪਿਕਾ ਪਾਦੂਕੋਣ

'ਓਮ ਸ਼ਾਂਤੀ ਓਮ' ਫਿਲਮ ਨਾਲ ਡੈਬਿਊ ਕਰਨ ਵਾਲੀ ਦੀਪਿਕਾ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸ਼ਾਇਦ ਇਸੇ ਕਾਰਨ ਦੀਪਿਕਾ ਬਾਲੀਵੁੱਡ ਦੀ ਸਭ ਤੋਂ ਅਮੀਰ ਅਦਾਕਾਰਾ ਮੰਨੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੀਪਿਕਾ ਦੀ ਸਲਾਨਾ ਕਮਾਈ 45 ਮਿਲੀਅਨ ਡਾਲਰ (ਲੱਗਭਗ 30 ਕਰੋੜ) ਦੱਸੀ ਜਾਂਦੀ ਹੈ।
PunjabKesari

ਪ੍ਰਿਅੰਕਾ ਚੋਪੜਾ

ਮਿਸ ਵਰਲਡ ਰਹਿ ਚੁੱਕੀ ਪ੍ਰਿਅੰਕਾ ਚੋਪੜਾ ਨੇ ਆਪਣੀ ਬਹਿਤਰੀਨ ਐਕਟਿੰਗ ਨਾਲ ਬਾਲੀਵੁੱਡ 'ਚ ਹੀ ਨਹੀਂ ਸਗੋਂ ਹਾਲੀਵੁੱਡ 'ਚ ਵੀ ਖੂਬ ਨਾਮ ਕਮਾਇਆ ਹੈ। ਬੀਤੇ ਸਾਲ ਪ੍ਰਿਅੰਕਾ ਨੇ ਨਿੱਕ ਜੋਨਸ ਨਾਲ ਵਿਆਹ ਕੀਤਾ ਸੀ। ਕਮਾਈ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਇਕ ਸਾਲ 'ਚ 40 ਮਿਲੀਅਨ ਡਾਲਰ (ਲੱਗਭਗ 27 ਕਰੋੜ) ਕਮਾਉਂਦੀ ਹੈ। ਪ੍ਰਿਅੰਕਾ ਬਾਲੀਵੁੱਡ ਦੀ ਦੂਜੀ ਸਭ ਤੋਂ ਅਮੀਰ ਅਦਾਕਾਰਾ ਹੈ।
PunjabKesari

ਕਰੀਨਾ ਕਪੂਰ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਹਰ ਸਾਲ ਫਿਲਮਾਂ ਅਤੇ ਐਡ ਫਿਲਮਾਂ ਨਾਲ ਲੱਗਭਗ 35-37 ਮਿਲੀਅਨ ਡਾਲਰ (ਲੱਗਭਗ 23-25 ਕਰੋੜ) ਕਮਾਉਂਦੀ ਹੈ।
PunjabKesari

ਐਸ਼ਵਰਿਆ ਰਾਏ ਬੱਚਨ

ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾਵਾਂ 'ਚ ਇਕ ਐਸ਼ਵਰਿਆ ਰਾਏ ਬੱਚਨ ਇਕ ਸਾਲ 'ਚ 35 ਮਿਲੀਅਨ ਡਾਲਰ (ਲੱਗਭਗ 24 ਕਰੋੜ) ਕਮਾਉਂਦੀ ਹੈ। ਐਸ਼ਵਰਿਆ ਨੇ 'ਓਰ ਪਿਆਰ ਹੋ ਗਿਆ' ਫਿਲਮ ਨਾਲ ਡੈਬਿਊ ਕੀਤਾ ਸੀ।

PunjabKesari

ਕੈਟਰੀਨਾ ਕੈਫ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਹਾਲ ਹੀ 'ਚ ਕੈਟਰੀਨਾ ਦੀ ਫਿਲਮ 'ਭਾਰਤ' ਰਿਲੀਜ਼ ਹੋਈ ਹੈ, ਜਿਸ 'ਚ ਉਹ ਸਲਮਾਨ ਖਾਨ ਨਾਲ ਨਜ਼ਰ ਆਈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕੀਤੀ। ਕੈਟਰੀਨਾ ਦੀ ਸਲਾਨਾ ਕਮਾਈ 35 ਮਿਲੀਅਨ ਡਾਲਰ (ਲੱਗਭਗ 24 ਕਰੋੜ) ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News