ਟਾਪ ਪੰਜਾਬੀ ਫਿਲਮਾਂ ਦੀ ਮੇਕਅੱਪ ਆਰਟਿਸਟ ਦੀ ਰਾਜਪੁਰਾ 'ਚ ਗੋਲੀ ਮਾਰ ਕੇ ਕੀਤੀ ਹੱਤਿਆ

11/2/2017 1:22:35 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਮੇਕਅੱਪ ਆਰਟਿਸਟ ਗੀਤ ਬਰਾੜ ਦੀ ਬੀਤੇ ਦਿਨੀਂ ਹੱਤਿਆ ਹੋ ਗਈ ਹੈ। 27 ਸਾਲਾਂ ਦੀ ਗੀਤ ਬਰਾੜ ਰਾਜਪੁਰਾ ਸ਼ਹਿਰ ਦੇ ਐਨਕਲੇਵ ਕੋਲਨੀ 'ਚ ਮ੍ਰਿਤਕ ਪਾਈ ਗਈ। ਨੇੜੇ ਦੇ ਕੁਝ ਲੋਕਾਂ ਨੇ ਅੱਧੀ ਰਾਤ ਦੇ ਕਰੀਬ ਪੁਲਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। 
ਜਾਣਕਾਰੀ ਮੁਤਾਬਕ ਗੀਤ ਬਰਾੜ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਜਿਵੇਂ ਹਰਭਜਨ ਮਾਨ ਤੇ ਜਪਜੀ ਖਹਿਰਾ ਸਮੇਤ ਕਈ ਕਲਾਕਾਰਾਂ ਲਈ ਕੰਮ ਕਰ ਚੁੱਕੀ ਹੈ। ਗੀਤ ਬਰਾੜ ਨੇ ਸਿੰਘਾਪੁਰ ਤੋਂ ਮੇਕਅੱਪ ਦੀ ਟਰੇਨਿੰਗ ਲਈ ਸੀ ਤੇ ਹੁਣ ਗੀਤ ਚੰਡੀਗੜ੍ਹ ਸੈਕਟਰ 40-ਸੀ 'ਚ ਰਹਿੰਦੀ ਸੀ। ਉਸ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕਈ ਪੰਜਾਬੀ ਫਿਲਮੀ ਸੈਲੀਬ੍ਰਿਟੀਜ਼ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਪੁਲਸ ਮੁਤਾਬਕ ਗੀਤ ਬਰਾੜ ਦਾ ਮ੍ਰਿਤਕ ਸਰੀਰ ਸ਼ਹਿਰ ਦੇ ਲੋਕਲ ਗੁਰਦੁਆਰੇ ਦੀ ਸੜਕ ਕੋਲ ਮਿਲੀਆ। ਬੀਤੇ ਮੰਗਲਵਾਰ ਰਾਤ 11 ਵਜੇ ਦੇ ਕਰੀਬ ਇਸ ਘਟਨਾ ਦੀ ਸੂਚਨਾ ਮਿਲੀ। ਸੂਤਰਾਂ ਮੁਤਾਬਕ, ਮ੍ਰਿਤਕ ਸਰੀਰ ਦੇ ਮੱਥੇ ਤੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਸਨ। ਮ੍ਰਿਤਕ ਦੀ ਛਾਤੀ 'ਤੇ 32 ਬੋਰ ਪਿਸਟਲ ਨਾਲ ਗੋਲੀ ਮਾਰੀ ਗਈ। ਮ੍ਰਿਤਕ ਦੀ ਲਾਸ਼ ਪੂਰੀ ਤਰ੍ਹਾਂ ਖੂਨ ਨਾਲ ਲੱਥਪਥ ਪਾਈ ਗਈ। ਹੱਤਿਆ ਕਰਨ ਵਾਲੇ ਅਣਪਸ਼ਾਤੇ ਲੋਕਾਂ 'ਤੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਸ ਵਲੋਂ ਜਾਂਚ-ਪੜਤਾਲ ਚੱਲ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News