ਵਿਆਹ ਦੇ 5 ਸਾਲ ਬਾਅਦ ਪਤੀ ਤੋਂ ਵੱਖ ਹੋਈ 'ਆਨੰਦੀ'

7/11/2018 3:41:23 AM

ਮੁੰਬਈ (ਬਿਊਰੋ)— 'ਬਾਲਿਕਾ ਵਧੂ' 'ਚ ਆਨੰਦੀ ਦਾ ਕਿਰਦਾਰ ਨਿਭਾਉਣ ਵਾਲੀ ਤੋਰਲ ਰਾਸਪੁਤਰਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਸੂਤਰਾਂ ਮੁਤਾਬਕ ਤੋਰਲ ਅਤੇ ਉਸ ਦੇ ਸਾਬਕਾ ਪਤੀ ਧਵਲ ਨੇ ਵੱਖ ਹੋਣ ਦਾ ਫੈਸਲਾ ਲਿਆ ਅਤੇ ਦੋਵੇਂ ਆਪਸੀ ਸਹਿਮਤੀ ਨਾਲ ਇਕ-ਦੂਜੇ ਤੋਂ ਵੱਖ ਹੋਏ ਹਨ। ਤੋਰਲ ਪ੍ਰਤਿਊਸ਼ਾ ਬਨਰਜੀ ਦਾ ਸ਼ੋਅ ਛੱਡਣ ਤੋਂ ਬਾਅਦ 'ਆਨੰਦੀ' ਦੇ ਕਿਰਦਾਰ 'ਚ ਕਾਸਟ ਕੀਤੀ ਗਈ। ਤੋਰਲ ਨੇ ਛੋਟੇ ਪਰਦੇ 'ਤੇ ਬਹੁਤ ਜਲਦੀ ਇਕ ਆਦਰਸ਼ ਨੂੰਹ ਅਤੇ ਬੇਟੀ ਦੇ ਰੂਪ 'ਚ ਪ੍ਰਸ਼ੰਸਕਾਂ ਦੇ ਦਿਲ 'ਚ ਆਪਣੀ ਖਾਸ ਜਗ੍ਹਾ ਬਣਾਈ।

ਦੱਸਣਯੋਗ ਹੈ ਕਿ ਤੋਰਲ ਅਤੇ ਧਵਲ ਦਾ ਵਿਆਹ ਸਾਲ 2012 'ਚ ਹੋਇਆ ਸੀ। ਵਿਆਹ ਤੋਂ ਤਿੰਨ ਸਾਲ ਬਾਅਦ 2015 'ਚ ਦੋਹਾਂ ਵਿਚਕਾਰ ਆਪਣੀ ਤਣਾਅ ਵੱਧਣ ਲੱਗਾ, ਜਿਸ ਤੋਂ ਬਾਅਦ ਤੋਰਲ ਧਵਲ ਨੂੰ ਛੱਡ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗੀ। ਦੋਹਾਂ ਵਿਚਕਾਰ ਦੂਰੀਆਂ ਇੰਨੀਆਂ ਵੱਧ ਗਈਆਂ ਕਿ ਦੋਵਾਂ ਨੇ ਆਪਣਾ ਰਿਸ਼ਤਾ ਖਤਮ ਕਰਨ ਦਾ ਫੈਸਲਾ ਕਰ ਲਿਆ। ਤੋਰਲ ਨੇ ਆਪਣੇ ਇਸ ਰਿਸ਼ਤੇ ਨੂੰ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਇਸ ਰਿਸ਼ਤੇ ਨੂੰ ਬਚਾਉਣ 'ਚ ਸਫਲ ਨਹੀਂ ਹੋਈ। ਆਖਿਰ 'ਚ ਦੋਹਾਂ ਨੇ ਆਪਸੀ ਸਹਿਮਤੀ ਨਾਲ ਇਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News