Movie Review: ਮਨੋਰੰਜਨ ਦੀ ਫੁੱਲ ਡੌਜ਼ ਹੈ 'ਟੋਟਲ ਧਮਾਲ'

2/22/2019 11:09:12 AM

ਜਲੰਧਰ(ਬਿਊਰੋ)— ਮਲਟੀ ਸਟਾਰਰ ਫਿਲਮ 'ਟੋਟਲ ਧਮਾਲ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ। ਇਹ ਧਮਾਲ ਫ੍ਰੈਂਚਾਇਜ਼ੀ ਦੀ ਤੀਜੀ ਕਾਮੇਡੀ ਫਿਲਮ ਹੈ। ਫਿਲਮ 'ਚ ਅਜੈ ਦੇਵਗਨ, ਮਾਧੁਰੀ ਦੀਕਸ਼ਿਤ, ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ,ਅਰਸ਼ਦ ਵਾਰਸੀ ਵਰਗੇ ਕਲਾਕਾਰ ਹਨ।
ਫਿਲਮ ਦੀ ਕਹਾਣੀ—
ਇਸ ਅਡਵੈਂਚਰ ਕਾਮੇਡੀ ਫਿਲਮ ਦੀ ਕਹਾਣੀ ਗੁੱਡੂ (ਅਜੈ ਦੇਵਗਨ), ਪਿੰਟੂ (ਮਨੋਜ ਪਾਹਵਾ) ਅਤੇ ਜੌਨੀ (ਸੰਜੈ ਮਿਸ਼ਰਾ) ਦੇ ਆਲੇ-ਦੁਆਲੇ ਘੁੰਮਦੀ ਹੈ, ਅਚਾਨਕ ਇਕ ਦਿਨ ਪਿੰਟੂ ਦੇ ਹੱਥ ਕਰੋੜਾਂ ਦਾ ਮੋਟਾ ਖਜਾਨਾ ਲੱਗਦਾ ਹੈ, ਗੁੱਡੂ ਅਤੇ ਜੌਨੀ ਨੂੰ ਧੋਖਾ ਦੇ ਕੇ ਪਿੰਟੂ ਇਸ ਖਜਾਨੇ ਨੂੰ ਕਿਤੇ ਲੁੱਕਾ ਦਿੰਦਾ ਹੈ, ਗੁੱਡੂ ਅਤੇ ਜੌਨੀ ਇਕ ਦਿਨ ਪਿੰਟੂ ਨੂੰ ਲੱਭ ਤਾਂ ਲੈਂਦੇ ਹਨ ਪਰ ਉਦੋ ਤੱਕ ਇਸ ਲੁੱਕਾ ਕੇ ਰੱਖੇ ਗਏ ਮੋਟੇ ਖਜਾਨੇ ਦੀ ਜਾਣਕਾਰੀ ਅਵਿਨਾਸ਼ (ਅਨਿਲ ਕਪੂਰ) ਅਤੇ ਬਿੰਦੂ (ਮਾਧੁਰੀ ਦਿਕਸ਼ਿਤ ਨੇਨੇ), ਲੱਲਨ (ਰਿਤੇਸ਼ ਦੇਸ਼ਮੁੱਖ) ਅਤੇ ਝਿੰਗੁਰ (ਪਿਤੋਬਸ਼) ਤੋਂ ਇਲਾਵਾ ਆਦਿੱਤਿਆ (ਅਰਸ਼ਦ ਵਾਰਸੀ) ਅਤੇ ਮਾਨਵ (ਜਾਵੇਦ ਜਾਫਰੀ) ਨੂੰ ਵੀ ਮਿਲ ਜਾਂਦੀ ਹੈ ਅਤੇ ਇਨ੍ਹਾਂ ਸਭ ਦਾ ਮਕਸਦ ਲੁੱਟ ਦੇ ਇਸ ਖਜਾਨੇ ਨੂੰ ਹਾਸਲ ਕਰਨਾ ਹੈ। ਹਰ ਕੋਈ ਖਜਾਨੇ ਤੱਕ ਸਭ ਤੋਂ ਪਹਿਲਾਂ ਪਹੁੰਚ ਕੇ ਖਜਾਨੇ ਨੂੰ ਹਾਸਿਲ ਕਰਨਾ ਹੈ, ਅਖੀਰ 'ਚ ਇਹ ਖਜਾਨਾ ਕਿਸ ਨੂੰ ਮਿਲਦਾ ਹੈ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਟੋਟਲ ਧਮਾਲ ਦੇਖਣ ਜਾਓ।
ਐਕਟਿੰਗ 
ਅਜੈ ਦੇਵਗਨ ਦਾ ਕਿਰਦਾਰ ਧਮਾਲ ਦੇ ਸੰਜੈ ਦੱਤ ਦੀ ਯਾਦ ਦਵਾਉਂਦਾ ਹੈ। ਅਨਿਲ ਕਪੂਰ, ਮਾਧੁਰੀ ਦਿਕਸ਼ਿਤ ਦੀ ਜੋੜੀ ਸਕ੍ਰੀਨ 'ਤੇ ਆਉਂਦੇ ਹੀ ਹਾਲ 'ਚ ਠਹਾਕੇ ਸੁਣਾਈ ਦਿੰਦੇ ਹਨ। ਰਿਤੇਸ਼, ਸੰਜੈ ਮਿਸ਼ਰਾ, ਜਾਵੇਦ ਜਾਫਰੀ, ਅਰਸ਼ਦ ਵਾਰਸੀ ਨੇ ਆਪਣੇ-ਆਪਣੇ ਕਿਰਦਾਰ ਨੂੰ ਠੀਕਠਾਕ ਨਿਭਾਇਆ ਹੈ।
ਸੰਗੀਤ—
ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ। ਫਿਲਮ ਦੀ ਗੀਤ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਹਨ। 'ਪੈਸਾ ਯੇ ਪੈਸਾ' ਗੀਤ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News