ਫਿਲਮ ਰਿਵਿਊ : ''Trapped''

Friday, March 17, 2017 10:25 AM
ਫਿਲਮ ਰਿਵਿਊ : ''Trapped''
ਮੁੰਬਈ— ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਅਭਿਨੀਤ ਫਿਲਮ ''ਟ੍ਰੈਪਡ'' ਅੱਜ ਅਰਥਾਤ 17 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਕਰਮਾਦਿਤਿਆ ਮੋਤਵਾਨੀ ਨੇ ਕੀਤਾ ਹੈ। ਇਸ ਫਿਲਮ ''ਚ ਰਾਜਕੁਮਾਰ ਰਾਓ ਇੱਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਕੁਝ ਦਿਨਾਂ ਲਈ ਇੱਕ ਅਜਿਹੇ ਘਰ ''ਚ ਫਸ ਜਾਂਦਾ ਹੈ, ਜਿੱਥੇ ਖਾਣਾ-ਪੀਣਾ, ਬਿਜਲੀ ਅਤੇ ਬਾਹਰੀ ਦੁਨੀਆ ਨਾਲ ਸੰਪਰਕ ਦਾ ਕੋਈ ਜ਼ਰੀਆ ਨਹੀਂ ਹੁੰਦਾ। ਇਹ ਫਿਲਮ ਇੱਕ ਥ੍ਰੀਲਰ ਡਰਾਮਾ ਹੈ। ਸਾਲ 2002 ''ਚ ਹਾਲੀਵੁੱਡ ''ਚ ''ਟ੍ਰੈਪਡ'' ਫਿਲਮ ਬਣੀ ਸੀ ਅਤੇ ਹੁਣ ਨਾਂ ਉਹੀ ਪਰ ਸੋਚ ਨਵੇਂ ਨਾਲ ਵਿਕਰਮਾਦਿਤਿਆ ਮੋਟਵਾਨੀ ਨੇ ਵੱਖਰੇ ਅੰਦਾਜ਼ ''ਚ ਇਹ ਫਿਲਮ ਬਣਾਈ ਹੈ। ਇਸ ਫਿਲਮ ''ਚ ਲੀਡ ਭੂਮਕਾ ''ਚ ਰਾਜਕੁਮਾਰ ਰਾਓ ਅਤੇ ਗੀਤਾਂਜਲੀ ਥਾਪਾ ਹੈ।
ਇਸ ਫਿਲਮ ਦੀ ਕਹਾਣੀ ਮੁੰਬਈ ''ਤੇ ਆਧਾਰਿਤ ਹੈ, ਜਿਥੇ ਕੰਪਨੀ ''ਚ ਕੰਮ ਕਰਨ ਵਾਲੇ (ਰਾਜਕੁਮਾਰ ਰਾਓ) ਆਪਣੇ ਹੀ ਦਫਤਰ ਦੀ ਲੜਕੀ ਨੂਰੀ (ਗੀਤਾਂਜਲੀ ਥਾਪਾ) ਨੂੰ ਫੋਨ ਕਰਕੇ ਡੇਟ ''ਤੇ ਮਿਲਦਾ ਹੈ।
ਫਿਲਮ ਦਾ ਨਿਰਦੇਸ਼ਨ ਕਾਫੀ ਵਧੀਆ ਹੈ। ਵਿਕਰਮਾਦਿਤਿਆ ਰਿਅਲ ਲੋਕੇਸ਼ਨ ਦੀ ਸ਼ੂਟਿੰਗ ਵੀ ਕਾਫੀ ਚੰਗੀ ਹੈ। ਮੁੰਬਈ ਦੇ ਇੱਕ ਅਪਾਰਟਮੈਂਟ ''ਚ ਪੈਂਤੀਸ ਵੇਂ ਮਾਲੇ ''ਤੇ ਚਲ ਰਹੀ ਗਾਥਾ ਨੂੰ ਚੰਗੀ ਤਰ੍ਹਾਂ ਦਰਸਾਇਆ ਹੈ। ਇਸ ਫਿਲਮ ਦੀ ਕਹਾਣੀ ਵੀ ਕਮਾਲ ਦੀ ਹੈ। ਫਿਲਮ ਦੀ ਰਫਤਾਰ ਕਾਫੀ ਧੀਮੀ ਹੈ ਅਤੇ ਹੌਲੀ-ਹੌਲੀ ਚੀਜ਼ਾਂ ਅੱਗੇ ਵਧਦੀਆ ਹਨ, ਜਿਸ ਨੂੰ ਥੋੜ੍ਹਾ ਹੋਰ ਵੀ ਬੇਹਿਤਰ ਬਣਾਇਆ ਜਾ ਸਕਦਾ ਸੀ। ਇਹ ਫਿਲਮ 102 ਮਿੰਟ ਦੀ ਅਤੇ ਬਬੂਮੁੱਖੀ ਪ੍ਰਤਿਭਾ ਵਾਲੇ ਅਭਿਨੇਤਾ ਰਾਜਕੁਮਾਰ ਦੀ ਵਜ੍ਹਾ ਨਾਲ ਤੁਹਾਨੂੰ ਫਿਲਮ ਨਾਲ ਜੋੜ ਕੇ ਰੱਖਦੀ ਹੈ। ਉਸ ਤੋਂ ਬਾਅਦ ਭਅ ਕਿਵੇਂ ਉਸ ਦੀ ਮਜ਼ਬੂਤੀ ਬਣਾਉਂਦਾ ਹੈ ਇਸ ਦਾ ਪਤਾ ਵੀ ਫਿਲਮ ਦੇ ਨਾਲ-ਨਾਲ ਲੱਗਦਾ ਹੈ। ਇਸ ਫਿਲਮ ਦਾ ਮਿਊਜ਼ਿਕ ਕਾਫੀ ਵਧੀਆ ਹੈ ਅਤੇ ਖਾਸ ਕਰ ਕੇ ਬੈਕਗ੍ਰਾਉਂਡ ਸਕੋਰ ਕਾਫੀ ਵੱਖਰਾ ਹੈ, ਜੋ ਸਮੇਂ ਸਮੇਂ ''ਤੇ ਕਹਾਣੀ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਹੈ।