ਫਿਲਮ ਰਿਵਿਊ : ਇਮੋਸ਼ਨਲ ਡਰਾਮਾ ਹੈ ਸਲਮਾਨ ਦੀ ''ਟਿਊਬਲਾਈਟ''

6/23/2017 12:05:03 PM

ਨਵੀਂ ਦਿੱਲੀ— ਫਿਲਮਮੇਕਰ ਕਬੀਰ ਖਾਨ ਦੀ ਫਿਲਮ 'ਟਿਊਬਲਾਈਟ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਸਲਮਾਨ ਖਾਨ ਉਸ ਦੇ ਭਰਾ ਸੋਹੇਲ ਖਾਨ ਵੀ ਹੈ। ਇਹ ਕਹਾਣੀ ਦੋ ਭਰਾਵਾਂ ਭਰਤ ਸਿੰਘ ਬਿਸ਼ਟ (ਸੋਹੇਲ ਖਾਨ) ਅਤੇ ਲਕਸ਼ਮਣ ਸਿੰਘ ਵਿਸ਼ਟ (ਸਲਮਾਨ ਖਾਨ) ਦੀ ਹੈ। ਬਚਪਨ 'ਚ ਹੀ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ। ਇਹ ਦੋਵੇਂ ਨਾਲ-ਨਾਲ ਵੱਡੇ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਕਾਫੀ ਪਿਆਰ ਕਰਦੇ ਹਨ। ਵੱਡੇ ਹੋਣ 'ਤੇ ਭਰਤ ਨੂੰ ਅਰਮੀ ਵਲੋਂ ਯੁੱਧ ਲਈ ਬਾਹਰ ਜਾਣਾ ਪੈਂਦਾ ਹੈ, ਜਿਸ ਕਾਰਨ ਲਕਸ਼ਮਣ ਕਾਫੀ ਦੁੱਖੀ ਹੋ ਜਾਂਦਾ ਹੈ। ਉਹ ਨਹੀਂ ਚਾਹੁੰਦਾ ਕਿ ਉਸ ਦਾ ਭਰਾ ਯੁੱਧ ਕਰੇ। ਕੁਝ ਸਮੇਂ ਬਾਅਦ ਭਰਤ ਘਰ ਵਾਪਸ ਨਹੀਂ ਪਰਤਦਾ ਤਾਂ ਲਕਸ਼ਮਣ ਉਸ ਦੀ ਤਲਾਸ਼ 'ਚ ਨਿਕਲ ਜਾਂਦਾ ਹੈ। ਲਕਸ਼ਮਣ ਅੰਦਰ ਇੱਕ ਬਚਪਨ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਉਸ ਨੂੰ ਟਿਊਬਲਾਈਟ ਕਹਿੰਦੇ ਸਨ। ਲਕਸ਼ਮਣ ਜਦੋਂ ਆਪਣੇ ਭਰਾ ਦੀ ਭਾਲ 'ਚ ਨਿਕਲਦਾ ਹੈ ਤਾਂ ਉਸ ਦੀ ਮੁਲਾਕਾਤ ਕਈ ਲੋਕਾਂ ਨਾਲ ਹੁੰਦੀ ਹੈ। ਫਿਲਮ 'ਚ ਓਮ ਪੁਰੀ, ਚਾਇਲਡ ਕਲਾਕਾਰ ਮੇਟਿਨ ਸਮੇਤ ਕਈ ਲੋਕਾਂ ਦੀ ਐਂਟਰੀ ਹੁੰਦੀ ਹੈ। ਕਹਾਣੀ 'ਚ ਮੋੜ ਉਦੋਂ ਆਉਂਦਾ ਹੈ, ਜਦੋਂ ਇੰਟਰਵਲ ਤੋਂ ਬਾਅਦ ਲਕਸ਼ਮਣ ਨੂੰ ਕਈ ਗੱਲਾਂ ਦਾ ਅਹਿਸਾਸ ਹੁੰਦਾ ਹੈ ਅਤੇ ਉਸ ਦੇ ਅੰਦਰ ਇਕ ਯਕੀਨ ਹੁੰਦਾ ਹੈ ਕਿ ਉਹ ਆਪਣੇ ਭਰਾ ਨੂੰ ਵਾਪਸ ਲੈ ਕੇ ਆਵੇਗਾ। ਕੀ ਇਸ ਕੰਮ 'ਚ ਲਕਸ਼ਮਣ ਸਫਲ ਹੁੰਦਾ ਹੈ ਜਾਂ ਨਹੀਂ? ਇਹ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਫਿਲਮ ਦੇਖਣੀ ਪਵੇਗੀ। 
ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਕਾਫੀ ਵਧੀਆ ਢੰਗ ਨਾਲ ਕੀਤਾ ਗਿਆ ਹੈ। ਸਿਨੇਮੈਟੋਗ੍ਰਾਫੀਸ ਲੋਕੇਸ਼ੰਸ ਵੀ ਕਹਾਣੀ ਦੇ ਹਿਸਾਬ ਨਾਲ ਵਧੀਆ ਹੈ। ਕਿਉਂਕਿ ਕਬੀਰ ਖਾਨ ਹਮੇਸ਼ਾ ਹੀ ਵਰਜਿਨ ਲੋਕੇਸ਼ਨ 'ਤੇ ਸ਼ੂਟਿੰਗ ਕਰਨ ਲਈ ਜਾਣਿਆ ਜਾਂਦਾ ਹੈ। ਇਸ ਕਾਰਨ ਫਿਲਮਾਂਕਨ ਦੌਰਾਨ ਕਹਾਣੀ ਕਾਫੀ ਚੰਗੀ ਲੱਗਦੀ ਹੈ। ਕੈਮਰਾਵਰਕ ਅਤੇ ਕਹਾਣੀ ਦਾ ਫਲੋ ਵੀ ਕਾਫੀ ਚੰਗਾ ਹੈ। ਫਿਲਮ ਦੀ ਕਹਾਣੀ ਬਹੁਤ ਇਮੋਸ਼ਨਲ ਹੈ, ਜੋ ਕਿ ਸਲਮਾਨ ਖਾਨ ਨੂੰ ਉਸ ਦੇ ਟਿਪਿਕਲ ਅੰਦਾਜ਼ ਤੋਂ ਕਾਫੀ ਵੱਖ ਦਿਖਾਉਂਦੀ ਹੈ। ਸਲਮਾਨ ਦੀਆਂ ਮਸਾਲਾ ਫਿਲਮਾਂ ਵਰਗੀ ਇਹ ਫਿਲਮ ਨਹੀਂ ਹੈ। ਇਸ ਕਾਰਨ ਹੋ ਸਕਦਾ ਹੈ ਕਿ ਇਹ ਇੱਕ ਖਾਸ ਤਰ੍ਹਾਂ ਦੀ ਆਡੀਓਅੰਸ ਨੂੰ ਹੀ ਪਸੰਦ ਆਵੇ। ਫਿਲਮ ਦਾ ਮਿਊਜ਼ਿਕ ਚੰਗਾ ਹੈ ਅਤੇ ਗੀਤਾਂ ਦੀ ਇੱਕ ਖਾਸੀਅਤ ਹੈ ਕਿ ਇਸ ਨਾਲ ਫਿਲਮ ਦੀ ਸਟੋਰੀ ਵੀ ਅੱਗੇ ਵਧਦੀ ਹੈ ਅਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਆਖਿਰਕਾਰ ਫਿਲਮ 'ਚ ਸਲਮਾਨ ਖਾਨ ਨੂੰ ਲੋਕ 'ਟਿਊਬਲਾਈਟ' ਕਿਉਂ ਕਹਿੰਦੇ ਹਨ। ਫਿਲਮ ਦਾ ਬੈਕਗ੍ਰਾਊਂਡ ਸਕੋਰ ਵੀ ਕਾਫੀ ਚੰਗਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News