B'Day : ਬਾਲੀਵੁੱਡ 'ਚ ਨਹੀਂ ਚੱਲਿਆ ਇਸ ਅਭਿਨੇਤਰੀ ਦਾ ਜਲਵਾ, ਹੁਣ ਸੰਭਾਲ ਰਹੀ ਹੈ ਕਰੋੜਾਂ ਦੀ ਕੰਪਨੀ

9/11/2017 5:36:42 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਟਿਊਲਿਪ ਜੋਸ਼ੀ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਟਿਊਲਿਪ ਦਾ ਜਨਮ 11 ਸਤੰਬਰ 1979 ਨੂੰ ਮੁੰਬਈ ਦੇ ਇਕ ਗੁਜਰਾਤੀ ਪਰਿਵਾਰ 'ਚ ਹੋਇਆ ਸੀ।
ਫਿਲਮੀ ਕਰੀਅਰ
ਆਪਣੇ ਫਿਲਮੀ ਕਰੀਅਰ ਦੌਰਾਨ ਟਿਊਲਿਪ ਨੇ 2002 'ਚ ਯਸ਼ ਚੋਪੜਾ ਦੀ ਫਿਲਮ 'ਮੇਰੇ ਯਾਰ ਕੀ ਸ਼ਾਦੀ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਸਫਲ ਨਹੀਂ ਪਾਈ। ਇਸ ਤੋਂ ਪਹਿਲਾਂ ਟਿਊਲਿਪ ਕੰਨੜ, ਮਲਾਯਮ, ਤੇਲਗੂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari
'ਮੇਰੇ ਯਾਰ ਕੀ ਸ਼ਾਦੀ' ਤੋਂ ਬਾਅਦ ਉਹ 'ਮਾਤਰਭੂਮੀ', 'ਦਿਲ ਮਾਂਗੇ ਮੌਰ', 'ਧੋਖਾ', 'ਮਿਸ਼ਨ 90 ਡੇਜ', 'ਕਭੀ ਕਹੀਂ', 'ਡੈਡੀ ਕੂਲ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ ਪਰ ਫਿਰ ਵੀ ਉਹ ਬਾਲੀਵੁੱਡ 'ਚ ਸਫਲ ਨਹੀਂ ਹੋ ਪਾਈ।

PunjabKesari
ਸੂਤਰਾਂ ਮੁਤਾਬਕ ਫਿਲਮਾਂ ਦੇ ਦੌਰਾਨ ਹੀ ਟਿਊਲਿਪ ਨੂੰ ਕੈਪਟਨ ਵਿਨੋਦ ਨਾਇਰ ਨਾਲ ਪਿਆਰ ਹੋ ਗਿਆ ਸੀ। ਵਿਨੋਦ ਨੇ ਮਸ਼ਹੂਰ ਨਾਵਲ 'ਪ੍ਰਾਈਡ ਆਫ ਲਾਈਨਸ' ਲਿਖਿਆ ਹੈ। ਦੋਵੇਂ ਕਰੀਬ 4 ਸਾਲ ਤੱਕ ਲਿਵਇਨ-ਰਿਲੇਸ਼ਨ 'ਚ ਰਹੇ। ਹਾਲਾਕਿ ਕਿਹਾ ਜਾ ਰਿਹਾ ਹੈ ਕਿ ਬਾਅਦ 'ਚ ਦੋਵਾਂ ਨੇ ਆਪਸ 'ਚ ਵਿਆਹ ਕਰ ਲਿਆ।

PunjabKesari
ਵਿਨੋਦ ਸਾਲ 1989 ਤੋਂ ਲੈ ਕੇ 1995 ਤੱਕ ਇੰਡੀਅਨ ਆਰਮੀ 'ਚ ਰਹੇ ਸਨ। ਇਸ ਦੌਰਾਨ ਉਹ ਜੰਮੂ ਕਸ਼ਮੀਰ 'ਚ ਐੱਲ. ਓ. ਸੀ. ਦੇ ਨੇੜੇ ਲਾਈਵ ਆਪਰੇਸ਼ਨ ਤੋਂ ਲੈ ਕੇ ਹਾਈ ਰਿਸਕ ਮਿਸ਼ਨ ਤੱਕ ਹਿੱਸਾ ਰਹੇ ਸਨ।

PunjabKesari

ਸੂਤਰਾਂ ਮੁਤਾਬਕ ਵਿਨੋਦ ਸਤੰਬਰ 2007 'ਚ ਆਪਣੀ ਟ੍ਰੇਨਿੰਗ ਅਤੇ ਮੈਨੇਜਮੈਂਟ ਕੰਸਲਿਟਿੰਗ (KIMMAYA) ਸ਼ੁਰੂ ਕੀਤੀ ਅਤੇ ਟਿਊਲਿਪ ਵਿਨੋਦ ਦੀ 600 ਕਰੋੜ ਦੀ ਕੰਪਨੀ ਸੰਭਾਲ ਰਹੀ ਹੈ। ਉਹ ਇਸ ਕੰਪਨੀ ਦੀ ਡਾਇਰੈਕਟਰ ਹੈ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News