''ਤੁੰਬਾਡ'' ਦੇ ਨਿਰਮਾਤਾਵਾਂ ਨੇ ਫਿਲਮ ਦਾ ਟਾਈਟਲ ਟਰੈਕ ਕੀਤਾ ਰਿਲੀਜ਼

Wednesday, October 10, 2018 4:13 PM
''ਤੁੰਬਾਡ'' ਦੇ ਨਿਰਮਾਤਾਵਾਂ ਨੇ ਫਿਲਮ ਦਾ ਟਾਈਟਲ ਟਰੈਕ ਕੀਤਾ ਰਿਲੀਜ਼

ਮੁੰਬਈ (ਬਿਊਰੋ)— ਫਿਲਮ ਦੇ ਟੀਜ਼ਰ ਤੇ ਟਰੇਲਰ ਨੇ ਸੋਹਮ ਸ਼ਾਹ ਦੀ 'ਤੁੰਬਾਡ' ਪ੍ਰਤੀ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। 'ਤੁੰਬਾਡ' ਦੇ ਨਿਰਮਾਤਾਵਾਂ ਕੋਲ ਹੁਣ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਹੈ, ਕਿਉਂਕਿ ਉਨ੍ਹਾਂ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਹੈ। ਰਾਜੇਸ਼ ਸ਼ੇਖਰ ਵਲੋਂ ਲਿਖੇ ਇਸ ਗੀਤ ਨੂੰ ਅਤੁਲ ਗੋਗਾਵਾਲਾ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਸੰਗੀਤ ਨੂੰ ਅਜੇ ਤੇ ਅਤੁਲ ਵਲੋਂ ਕੰਪੋਜ਼ ਅਤੇ ਨਿਰਮਿਤ ਕੀਤਾ ਗਿਆ। 'ਸੈਰਾਟ', 'ਅਗਨੀਪੱਥ' ਵਰਗੀਆਂ ਬਲਾਕਬਸਟਰ ਫਿਲਮਾਂ 'ਚ ਆਪਣੀ ਰਚਨਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਅਜੇ-ਅਤੁਲ ਹੁਣ ਮਰਾਠੀ ਅੰਦਾਜ਼ 'ਚ ਇਕ ਹੋਰ ਸੰਗੀਤ ਐਲਬਮ ਪੇਸ਼ ਕਰਨ ਲਈ ਤਿਆਰ ਹਨ। ਕੋਂਕਣਸਥ ਬ੍ਰਾਹਮਣ ਦੀ ਉਤੱਮਤਾ ਤੇ ਜੀਵਨਸ਼ੈਲੀ ਦੀ ਇਕ ਝਲਕ ਮੁਹੱਈਆ ਕਰਵਾਉਂਦੇ ਹੋਏ ਫਿਲਮ ਦੇ ਸ਼ਾਨਦਾਰ ਸੀਨਜ਼ ਪ੍ਰਸ਼ੰਸਕਾਂ ਨੂੰ ਪ੍ਰਾਚੀਨ ਤੇ ਸੰਸਕ੍ਰਿਤਕ ਮਹਾਰਾਸ਼ਟਰ ਦੇ ਅੰਦਰੂਨੀ ਹਿੱਸਿਆਂ ਦੀ ਯਾਤਰਾ ਤੱਕ ਲੈ ਕੇ ਜਾਣਗੇ।

ਕਲਪਨਾ, ਐਕਸ਼ਨ ਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਰੋਮਾਂਚਕਾਰੀ ਰੋਲਰ ਕਾਸਟਰ ਸਵਾਰੀ ਵਾਂਗ ਹੋਵੇਗੀ। ਵਿਜ਼ੂਅਲੀ ਅਦਭੁੱਤ ਫਿਲਮ ਹੋਣ ਕਾਰਨ 'ਤੁੰਬਾਡ' ਰਿਲੀਜ਼ ਤੋਂ ਪਹਿਲਾਂ ਹੀ ਤਾਰੀਫ ਦਾ ਪਾਤਰ ਬਣੀ ਹੋਈ ਹੈ। ਸੋਹਮ ਸ਼ਾਹ ਦੀ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 6 ਸਾਲ ਦੀ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਰਹੀ ਹੈ, ਜਦਕਿ ਆਨੰਦ ਐੱਲ. ਰਾਏ ਨੇ ਫਿਲਮ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ। ਕਲਰ ਯੈਲੋ ਪ੍ਰੋਡਕਸ਼ਨਜ਼ ਤੇ ਲਿਟਿਲ ਟਾਊਨ ਫਿਲਮਜ਼ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਤੇ ਆਨੰਦ ਐੱਲ. ਰਾਏ ਦੀ ਪੇਸ਼ਕਸ਼ ਹੈ। 'ਫਿਲਮ ਆਈ ਵੈਸਟ' ਤੇ 'ਫਿਲਮਗੇਟ ਫਿਲਮਜ਼' ਵਲੋਂ ਸਹਿ-ਨਿਰਮਿਤ 'ਤੁੰਬਾਡ' 12 ਅਕਤੂਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Edited By

Kapil Kumar

Kapil Kumar is news editor at Jagbani

Read More