''ਤੁੰਬਾਡ'' ਤੋਂ ਬੇਹੱਦ ਪ੍ਰਭਾਵਿਤ ਹਨ ਬਾਲੀਵੁੱਡ ਦੀਆਂ ਇਹ ਹਸਤੀਆਂ

Friday, October 12, 2018 9:11 AM
''ਤੁੰਬਾਡ'' ਤੋਂ ਬੇਹੱਦ ਪ੍ਰਭਾਵਿਤ ਹਨ ਬਾਲੀਵੁੱਡ ਦੀਆਂ ਇਹ ਹਸਤੀਆਂ

ਮੁੰਬਈ(ਬਿਊਰੋ)— ਰਾਹੀ ਅਨਿਲ ਬਰਵੇ ਅਤੇ ਆਨੰਦ ਗਾਂਧੀ ਦੀ ਡਾਇਰੈਕਸ਼ਨ 'ਚ ਬਣੀ ਫਿਲਮ 'ਤੁੰਬਾਡ' ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਵਿਚ ਸੋਹਮ ਸ਼ਾਹ, ਰਜਨੀ ਚੱਕਰਵਰਤੀ, ਦੀਪਕ ਦਾਮਲੇ, ਅਨੀਤਾ ਦਾਤੇ ਅਤੇ ਹਰੀਸ਼ ਖੰਨਾ ਵਰਗੇ ਕਲਾਕਾਰ ਹਨ। ਇਕ ਘੰਟਾ 53 ਮਿੰਟ ਦੀ ਇਸ ਫਿਲਮ ਦੀ ਸਭ ਬਾਲੀਵੁੱਡ ਹਸਤੀਆਂ ਨੇ ਬਹੁਤ ਸ਼ਲਾਘਾ ਕੀਤੀ ਹੈ। ਫਿਲਮ ਸਮੀਖਿਅਕ ਵੀ ਇਸ ਫਿਲਮ ਨੂੰ ਬਹੁਤ ਵਧੀਆ ਰੇਟਿੰਗ ਨਾਲ ਨਿਵਾਜ ਰਹੇ ਹਨ। ਫਿਲਮ ਦੀ ਸਟੋਰੀ ਮਹਾਰਾਸ਼ਟਰ ਦੇ ਇਕ ਪਿੰਡ 'ਤੁੰਬਾਡ' 'ਤੇ ਆਧਾਰਿਤ ਹੈ। ਫਿਲਮ ਨੂੰ ਆਨੰਦ ਐੱਲ. ਰਾਏ ਨੇ ਵੀ ਸਪੋਰਟ ਕੀਤਾ। 'ਤੁੰਬਾਡ' 'ਤੇ ਖਾਸ ਫਿਲਮੀ ਹਸਤੀਆਂ ਦੀ ਪਹਿਲੀ ਪ੍ਰਤੀਕਿਰਿਆ ਕੁਝ ਇਸ ਤਰ੍ਹਾਂ ਰਹੀ-


ਤਕਨੀਕੀ ਪੱਖੋਂ ਪ੍ਰਭਾਵਿਤ ਹੈ ਹਿਰਾਨੀ : ਰਾਜ ਕੁਮਾਰ ਹਿਰਾਨੀ ਨੇ ਲਿਖਿਆ ਹੈ,''ਹੁਣੇ ਜਿਹੇ 'ਤੁੰਬਾਡ' ਦੀ ਸਕ੍ਰੀਨਿੰਗ ਵੇਖੀ। ਮੈਂ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀ ਬਿਹਤਰੀਨ ਵਿਜ਼ੁਅਲ ਵਾਲੀ ਫਿਲਮ ਨਹੀਂ ਵੇਖੀ ਹੈ। ਫਿਲਮ ਵਿਚ ਕੈਮਰਾ ਵਰਕ, ਆਰਟ ਅਤੇ ਕਾਸਟਿਊਮ ਸ਼ਾਨਦਾਰ ਹੈ। ਸੋਹਮ ਸ਼ਾਹ ਖੁਦ ਫਿਲਮ ਵਿਚ ਬੇਮਿਸਾਲ ਹਨ।


ਦਰਸ਼ਕਾਂ ਲਈ ਨਵੀਂ ਸ਼ੈਲੀ : ਆਨੰਦ ਐੱਲ. ਰਾਏ : ਫਿਲਮਕਾਰ ਆਨੰਦ ਐੱਲ. ਰਾਏ ਨੇ ਕਿਹਾ ਕਿ ਇਸ ਸਾਲ 'ਤੁੰਬਾਡ' ਰਿਲੀਜ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸ਼ਾਨਦਾਰ ਕਹਾਣੀ ਦੇ ਨਾਲ-ਨਾਲ 'ਤੁੰਬਾਡ' ਵੱਡੀ ਸਕ੍ਰੀਨ 'ਤੇ ਇਕ ਬੇਮਿਸਾਲ ਆਡੀਓ-ਵਿਜ਼ੁਅਲ ਤਜਰਬੇ ਵਾਂਗ ਹੋਵੇਗੀ। ਨਿੱਜੀ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਆਰਡੀਐਂਸ ਲਈ ਇਕ ਸ਼ੈਲੀ ਪ੍ਰਭਾਸ਼ਿਤ ਫਿਲਮ ਹੈ।


ਬੇਹੱਦ ਕਲਾਤਮਕ ਹੈ 'ਤੁੰਬਾਡ' : ਸ਼ਾਹਰੁਖ : ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੇ ਟ੍ਰੇਲਰ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਇਸ ਸ਼ਾਨਦਾਰ ਫਿਲਮ ਦੀ ਝਲਕ ਵੇਖੀ ਹੈ। ਇਹ ਇਕ ਅਜਿਹੇ ਸਟਾਇਲ ਵਿਚ ਹੈ, ਜਿਸ ਵਿਚ ਅਸੀਂ ਆਮ ਤੌਰ 'ਤੇ ਹੱਥ ਨਹੀਂ ਅਜਮਾਉਂਦੇ ਹਾਂ। ਇਸ ਵੈਂਚਰ ਨਾਲ ਆਪਣੇ ਦੋਸਤਾਂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਮੀਦ ਹੈ ਕਿ ਸਭ ਇਸ ਨੂੰ ਵੇਖਣਗੇ ਅਤੇ ਇਸ ਦਾ ਆਨੰਦ ਲੈਣਗੇ।


ਵੱਡੇ ਸਕੇਲ ਦੀ ਹੈ ਫੈਂਟੇਸੀ ਫਿਲਮ : ਟਾਈਗਰ ਸ਼ਰਾਫ : ਟਾਈਗਰ ਸ਼ਰਾਫ ਵੀ 'ਤੁੰਬਾਡ' ਫਿਲਮ ਦਾ ਟ੍ਰੇਲਰ ਵੇਖਣ ਪਿੱਛੋਂ ਬਹੁਤ ਹੈਰਾਨ ਨਜ਼ਰ ਆਏ। ਉਨ੍ਹਾਂ ਆਪਣੀ ਪਹਿਲੀ ਪ੍ਰਤੀਕਿਰਿਆ 'ਚ ਕਿਹਾ ਕਿ ਮੈਨੂੰ ਇਹ ਕਹਿਣਾ ਹੋਵੇਗਾ ਕਿ ਇਹ ਵੱਡੀ ਪੱਧਰ 'ਤੇ ਬਣੀ ਇਕ ਫੈਂਟੇਸੀ ਫਿਲਮ ਹੈ, ਜਿਸ ਨੂੰ ਤੁਹਾਨੂੰ ਸਿਨੇਮਾਘਰਾਂ ਵਿਚ ਮਹਿਸੂਸ ਕਰਨਾ ਹੋਵੇਗਾ। ਇਹ ਇਕ ਅਜਿਹੀ ਫਿਲਮ ਹੈ, ਜਿਸ ਬਾਰੇ ਮੈਂ ਕਹਿ ਸਕਦਾ ਹਾਂ ਕਿ ਤੁਸੀਂ ਅਜਿਹੀ ਫਿਲਮ ਪਹਿਲਾਂ ਕਦੇ ਨਹੀਂ ਵੇਖੀ ਹੋਵੇਗੀ। ਮੈਂ ਵੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਇਹ ਕਿਵੇਂ ਕੀਤਾ ਹੈ। ਵੀ. ਐੱਫ. ਐਕਸ. ਮੈਨੂੰ ਬਹੁਤ ਸ਼ਾਨਦਾਰ ਨਜ਼ਰ ਆ ਰਹੇ ਹਨ। 12 ਅਕਤੂਬਰ ਨੂੰ 'ਤੁੰਬਾਡ' ਜ਼ਰੂਰ ਵੇਖੋ।


ਸੋਨਾਕਸ਼ੀ ਸਿਨ੍ਹਾ ਦੇ ਰੌਂਗਟੇ ਖੜ੍ਹੇ ਹੋਏ : ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ ਵੀ ਟ੍ਰੇਲਰ ਦੀ ਸ਼ਲਾਘਾ ਕਰਦਿਆਂ ਲਿਖਿਆ,''ਮੇਰੇ ਰੌਂਗਟੇ ਖੜ੍ਹੇ ਹੋ ਗਏ। ਇਸ ਫਿਲਮ ਨੂੰ ਜ਼ਰੂਰ ਵੇਖੋ। 'ਤੁੰਬਾਡ' ਦੀ ਪੂਰੀ ਟੀਮ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।''


ਟਰੇਲਰ ਨੇ ਰਿਤਿਕ ਰੋਸ਼ਨ ਨੂੰ ਕੀਤਾ ਹੈਰਾਨ : ਰਿਤਿਕ ਰੋਸ਼ਨ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ,''ਰਾਜਸਥਾਨ ਦੇ ਸ਼੍ਰੀਗੰਗਾਨਗਰ ਨਾਲ ਸਬੰਧ ਰੱਖਣ ਵਾਲੇ ਨੇ 'ਤੁੰਬਾਡ' ਵਰਗੀ ਫਿਲਮ ਬਣਾ ਕੇ ਸਾਨੂੰ ਮਾਣ ਭਰਿਆ ਮਹਿਸੂਸ ਕਰਵਾ ਦਿੱਤਾ ਹੈ। ਟ੍ਰੇਲਰ ਸ਼ਾਨਦਾਰ ਹੈ। ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ। ਸੋਹਮ ਸ਼ਾਹ ਫਿਲਮ ਵਿਚ ਵੇਖਣਯੋਗ ਹੋਣਗੇ।


'ਤੁੰਬਾਡ' ਦੀ ਸੋਨਾਕਸ਼ੀ ਸਿਨ੍ਹਾ, ਅਰਜੁਨ ਕਪੂਰ, ਆਨੰਦ ਰਾਏ, ਸ਼ਾਹਰੁਖ ਦੇ ਨਾਲ-ਨਾਲ ਰਾਜ ਕੁਮਾਰ ਰਾਓ ਨੇ ਵੀ ਖੂਬ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਹੋਰ ਬਾਲੀਵੁੱਡ ਹਸਤੀਆਂ ਇਸ ਫਿਲਮ ਨੂੰ ਵੇਖਣ ਲਈ ਬੇਤਾਬ ਨਜ਼ਰ ਆ ਰਹੀਆਂ ਹਨ।


Edited By

Sunita

Sunita is news editor at Jagbani

Read More