Movie Review : ਦਿਲ ਨੂੰ ਛੂਹ ਲੈਂਦਾ ਹੈ ''ਤੁਮਹਾਰੀ ਸੁਲੂ'' ''ਚ ਵਿਦਿਆ ਦਾ ''ਹੈਲੋ''

11/17/2017 2:55:22 PM

ਮੁੰਬਈ (ਬਿਊਰੋ)— ਨਿਰਦੇਸ਼ਕ ਸੁਰੇਸ਼ ਤਿਵੇਣੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਤੁਮਹਾਰੀ ਸੁਲੂ' ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਵਿਦਿਆ ਬਾਲਨ, ਮਾਨਵ ਕੌਲ, ਨੇਹਾ ਧੂਪੀਆ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ ਸਰਟੀਫਿਕੇਟ ਜਾਰੀ ਕੀਤਾ ਹੈ।
ਕਹਾਣੀ
ਇਹ ਕਹਾਣੀ ਸੁਲੋਚਨਾ ਊਫ ਸੁਲੂ (ਵਿਦਿਆ ਬਾਲਨ) ਦੀ ਹੈ, ਜੋ ਆਪਣੇ ਪਤੀ ਅਸ਼ੋਕ (ਮਾਨਵ ਕੌਲ) ਅਤੇ ਬੇਟੇ ਪ੍ਰਣਵ ਨਾਲ ਰਹਿੰਦੀ ਹੈ। ਸੁਲੂ ਆਪਣੀ ਸੋਸਾਇਟੀ ਦੇ ਛੋਟੇ-ਛੋਟੇ ਕਾਨਟੇਸਟ 'ਚ ਹਿੱਸਾ ਲੈਂਦੀ ਰਹਿੰਦੀ ਹੈ ਚਾਹੇ ਉਹ ਨਿੰਬੂ ਚਮਚ ਦੀ ਰੇਸ ਹੀ ਕਿਉਂ ਨ ਹੋਵੇ, ਉੱਥੇ ਹੀ ਦੂਜੇ ਪਾਸੇ ਉਸਨੂੰ ਰੇਡਿਓ ਸੁਣਨ ਦਾ ਬਹੁਤ ਸ਼ੌਕ ਹੈ। ਉਹ ਬਹੁਤ ਸਾਰੇ ਇਨਾਮ ਰੇਡਿਓ 'ਤੇ ਜਿੱਤ ਚੁੱਕੀ ਹੈ। ਅਸ਼ੋਕ ਇਕ ਟੈਕਸਟਾਈਲ ਕੰਪਨੀ 'ਚ ਕੰਮ ਕਰਦਾ ਹੈ। ਇਸ ਕਹਾਣੀ 'ਚ ਟਵਿਟਸ ਉਸ ਸਮੇਂ ਆਉਂਦਾ ਹੈ ਜਦੋਂ ਰੇਡਿਓ ਸਟੇਸ਼ਨ 'ਤੇ ਆਪਣਾ ਇਨਾਮ ਲੈਣ ਸੁਲੂ ਜਾਂਦੀ ਹੈ ਅਤੇ ਆਰ. ਜੇ. ਬਣਨ ਦੇ ਕਾਨਟੇਸਟ 'ਚ ਭਾਗ ਲੈਂਦੀ ਹੈ। ਜਦੋਂ ਰੇਡਿਓ ਸਟੇਸ਼ਨ ਦੀ ਮੁੱਖੀ ਮਾਰੀਆ (ਨੇਹਾ ਧੂਪੀਆ) ਨੂੰ ਸੁਲੂ ਦੇ ਬਾਰੇ 'ਚ ਪਤਾ ਲੱਗਦਾ ਹੈ ਤਾਂ ਉਹ ਅੱਧੀ ਰਾਤ ਦੇ ਸ਼ੋਅ ਲਈ ਸੁਲੂ ਦੀ ਚੋਣ ਕਰਦੀ ਹੈ। ਹੁਣ ਨਾਈਟ ਸ਼ੋਅ 'ਚ ਕੰਮ ਕਰਨ ਦੀ ਵਜ੍ਹਾ ਕਾਰਨ ਜਿੱਥੇ ਇਕ ਪਾਸੇ ਉਹ ਆਫਿਸ 'ਚ ਰਹਿੰਦੀ ਹੈ, ਉੱਥੇ ਹੀ ਦੂਜੇ ਪਾਸੇ ਪਤੀ ਅਸ਼ੋਕ ਅਤੇ ਬੇਟਾ ਪ੍ਰਣਵ ਘਰ 'ਚ ਇਕੱਲੇ ਰਹਿੰਦੇ ਹਨ। ਸੁਲੂ ਦਾ ਇਸ ਤਰ੍ਹਾਂ ਰੇਡਿਓ 'ਤੇ ਗੱਲ ਕਰਨਾ ਉਸ ਦੀਆਂ ਭੈਣਾਂ ਅਤੇ ਪਿਤਾ ਨੂੰ ਪਸੰਦ ਨਹੀਂ ਹੈ। ਇਸ 'ਤੇ ਬਹੁਤ ਸਾਰੇ ਵਿਵਾਦ ਵੀ ਹੁੰਦੇ ਹਨ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਸਭ ਤੋਂ ਕਮਜ਼ੋਰ ਕੜੀ ਇਸਦਾ ਇੰਟਰਵਲ ਤੋਂ ਬਾਅਦ ਵਾਲਾ ਹਿੱਸਾ ਹੈ ਅਤੇ ਖਾਸ ਤੌਰ 'ਤੇ ਕਲਾਈਮੈਕਸ। ਕਹਾਣੀ 'ਚ ਵਰਤੋਂ 'ਚ ਲਿਆਉਂਦੇ ਗਏ ਕਿੱਸੇ ਹੋਰ ਵੀ ਜ਼ਿਆਦਾ ਬਿਹਤਰ ਹੋ ਸਕਦੇ ਹਨ, ਜਿਸ ਤਰ੍ਹਾਂ ਕਹਾਣੀ ਸ਼ੁਰੂ ਹੁੰਦੀ ਹੈ, ਤੁਸੀਂ ਉਸ 'ਚ ਰੁਝਨ ਲੱਗਦੇ ਹੋ ਪਰ ਇੰਟਰਵਲ ਤੋਂ ਬਾਅਦ ਦਾ ਸੀਕਵੇਂਸ ਕਾਫੀ ਲੰਬਾ ਹੈ ਜੋ ਇਕ ਸਮੇਂ ਤੋਂ ਬਾਅਦ ਬੌਰ ਕਰਦਾ ਹੈ। ਜੇਕਰ ਇਸ ਕਹਾਣੀ ਨੂੰ ਹੋਰ ਜ਼ਿਆਦਾ ਐਡਿਟ ਕੀਤਾ ਜਾਂਦਾ ਤਾਂ ਉਹ ਦਿਲਚਸਪ ਕਹਾਣੀ ਬਣ ਸਕਦੀ ਸੀ।
ਬਾਕਸ ਆਫਿਸ
ਫਿਲਮ ਦਾ ਬਜ਼ਟ ਕਰੀਬ 17 ਕਰੋੜ ਦਾ ਹੈ ਅਤੇ ਇਸਨੂੰ 1000 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਡਿਜੀਟਲ, ਮਿਊਜ਼ਿਕ ਅਤੇ ਸੈਟੇਲਾਈਟ ਰਾਈਟਸ ਵੇਚ ਚੁੱਕੀ ਹੈ ਜਿਸਦੀ ਵਜ੍ਹਾ ਕਰਕੇ ਇਹ ਫਿਲਮ ਪਹਿਲਾਂ ਤੋਂ ਹੀ ਮੁਨਾਫੇ 'ਚ ਹੈ। ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕੀ ਫਿਲਮ ਵੀਕੈਂਡ 'ਤੇ ਬਾਕਸ ਆਫਿਸ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News