B''DAY : ਇਸ ਐਕਟਰ ਨੇ ਉਮਾ ਦੇਵੀ ਨੂੰ ਦਿੱਤਾ ਸੀ ''ਟੁਨ ਟੁਨ'' ਨਾਂ, ਪਹਿਲੇ ਬ੍ਰੇਕ ਲਈ ਜਾਨ ਦੇਣ ਲਈ ਸੀ ਤਿਆਰ

Thursday, July 11, 2019 10:20 AM

ਮੁੰਬਈ (ਬਿਊਰੋ)— ਟੁਨ ਟੁਨ ਨੂੰ ਬਾਲੀਵੁਡ ਦੀ ਇਕ ਅਜਿਹੀ ਅਭਿ‍ਨੇਤਰੀ ਮੰਨਿਆ ਜਾਂਦਾ ਹੈ ਜਿਸ ਨੂੰ ਦੇਖਦੇ ਹੀ ਉਦਾਸ ਤੋਂ ਉਦਾਸ ਚਿਹਰੇ 'ਤੇ ਮੁਸਕਾਨ ਆ ਜਾਵੇ। ਉਨ੍ਹਾਂ ਦਾ ਅਸਲੀ ਨਾਮ ਉਮਾ ਦੇਵੀ ਖੱਤਰੀ ਸੀ। ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ 'ਚ 11 ਜੁਲਾਈ ਨੂੰ ਜ਼ੰਮੀ ਉਮਾ ਦੇਵੀ ਨੇ ਬਚਪਨ 'ਚ ਮਾਤਾ-ਪਿਤਾ ਨੂੰ ਖੋਹ ਦਿੱਤਾ ਸੀ। ਚਾਚੇ ਕੋਲ ਪਲੀ ਉਮਾ ਦੇਵੀ ਬਾਲੀਵੁਡ 'ਚ ਗਾਇ‍ਕਾ ਬਨਣਾ ਚਾਹੁੰਦੀ ਸੀ ਅਤੇ ਇਕ ਸਹੇਲੀ ਦੀ ਮਦਦ ਨਾਲ ਮੁੰਬਈ ਤੱਕ ਪਹੁੰਚ ਵੀ ਗਈ।
PunjabKesari
ਰੇਡੀਓ ਸੁਣ ਕੇ ਰਿਆਜ ਕਰਨ ਵਾਲੀ ਉਮਾ ਦੇਵੀ ਦੀ ਮੁੰਬਈ 'ਚ ਮੁਲਾਕਾਤ ਨੌਸ਼ਾਦ ਨਾਲ ਹੋਈ। ਉਨ੍ਹਾਂ ਦੇ ਸਾਹਮਣੇ ਉਹ ਜਿੱਦ ਕਰਨ ਲੱਗੀ ਕਿ ਜੇਕਰ ਉਨ੍ਹਾਂ ਨੂੰ ਗੀਤ ਦਾ ਮੌਕਾ ਨਾ ਮਿਲਿਆ ਤਾਂ ਉਹ ਉਨ੍ਹਾਂ ਦੇ ਘਰ ਦੀ ਛੱਤ ਤੋਂ ਕੁੱਦ ਜਾਵੇਗੀ। ਇਸ ਤੋਂ ਬਾਅਦ ਸਾਨੂੰ ਮਿਲਿਆ ਸਦਾਬਹਾਰ ਹਿੱਟ ਗੀਤ - 'ਅਫ਼ਸਾਨਾ ਲਿਖ ਰਹੀ ਹਾਂ...' ਇਸ ਗੀਤ ਨੂੰ ਉਮਾ ਦੇਵੀ ਨੇ ਗਾਇਆ ਹੈ।
PunjabKesari
ਇਸ ਤੋਂ ਬਾਅਦ ਗਾਇਕੀ 'ਚ ਜ਼ਿਆਦਾ ਔਰਤਾਂ ਦੇ ਆਉਣ ਨਾਲ ਨੌਸ਼ਾਦ ਨੇ ਉਨ੍ਹਾਂ ਨੂੰ ਅਭਿ‍‍ਨਏ ਕਰਨ ਨੂੰ ਕਿਹਾ ਉਮਾ ਦੇਵੀ ਦਾ ਮਨ ਤਾਂ ਸੀ ਪਰ ਪਰਦੇ 'ਤੇ ਉਹ ਦਿਲੀਪ ਕੁਮਾਰ ਨਾਲ ਆਉਣਾ ਚਾਹੁੰਦੀ ਸੀ। 1950 'ਚ ਫਿਲਮ 'ਬਾਬੁਲ' 'ਚ ਉਨ੍ਹਾਂ ਨੂੰ ਇਹ ਮੌਕਾ ਮਿਲਿਆ।
PunjabKesari
ਇਸ ਫਿਲਮ ਦੇ ਸੀਨ 'ਚ ਦਿਲੀਪ ਕੁਮਾਰ ਨੂੰ ਉਮਾ ਦੇਵੀ 'ਤੇ ਡਿੱਗਣਾ ਹੁੰਦਾ ਹੈ। ਬਸ ਇਸ ਤੋਂ ਬਾਅਦ ਹੀ ਦਿਲੀਪ ਕੁਮਾਰ ਨੇ ਉਮਾ ਦੇਵੀ ਨੂੰ ਟੁਨ ਟੁਨ ਨਾਮ ਦੇ ਦਿੱਤਾ। ਇਸ ਦੇ ਨਾਲ ਹੀ ਉਹ ਭਾਰਤ ਦੀ ਪਹਿਲੀ ਮਹਿਲਾ ਕਾਮੇਡੀ‍ਅਨ ਵੀ ਬਣ ਗਈ।
PunjabKesari
ਉਨ੍ਹਾਂ ਨੇ ਆਪਣੇ ਕਰੀਬ 50 ਸਾਲ ਦੇ ਕਰੀਅਰ 'ਚ ਕਈ ਮਸ਼ਹੂਰ ਸਿਤਾਰਿਆਂ ਨਾਲ ਕੰਮ ਕੀਤਾ। ਇੱਥੇ ਹੀ ਬਸ ਨਹੀਂ ਉਨ੍ਹਾਂ ਲਈ ਖਾਸਤੌਰ 'ਤੇ ਰੋਲ ਲਿਖੇ ਜਾਂਦੇ ਸਨ। 90 ਦੇ ਦਹਾਕੇ ਤਕ ਟੁਨਟੁਨ ਪਰਦੇ ਤੋਂ ਗਾਇਬ ਹੋ ਗਈ ਅਤੇ 24 ਨਵੰਬਰ 2003 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।


About The Author

manju bala

manju bala is content editor at Punjab Kesari