ਦੂਜੇ ਵਿਆਹ ਲਈ ਚੰਗੇ ਮੁੰਡੇ ਦੀ ਭਾਲ ਕਰ ਰਹੀ ਹੈ ਇਹ ਹੌਟ ਅਦਾਕਾਰਾ

Tuesday, June 4, 2019 3:25 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰਾ ਦਲਜੀਤ ਕੌਰ ਜਲਦ ਦੂਜਾ ਵਿਆਹ ਕਰਨ ਦੀ ਯੋਜਨਾ ਕਰ ਰਹੀ ਹੈ। ਦੱਸ ਦਈਏ ਕਿ ਦਲਜੀਤ ਕੌਰ ਨੇ ਖੁਦ ਇਸ ਦਾ ਖੁਲਾਸਾ ਕੀਤਾ ਹੈ ਕਿ ਹੁਣ ਉਹ ਦੂਜਾ ਵਿਆਹ ਕਰਨ ਲਈ ਤਿਆਰ ਹੈ। ਉਸ ਦੇ ਮਾਤਾ-ਪਿਤਾ ਉਸ ਲਈ ਚੰਗੇ ਮੁੰਡੇ ਦੀ ਭਾਲ ਕਰ ਰਹੇ ਹਨ।

PunjabKesari

ਇਕ ਇੰਟਰਵਿਊ 'ਚ ਦਲਜੀਤ ਨੇ ਕਿਹਾ, ''ਮੈਂ ਵਿਆਹ ਕਰਨਾ ਚਾਹੁੰਦੀ ਹਾਂ। ਇਸ ਲਈ ਮੇਰੇ ਮਾਂ-ਪਿਓ ਚੰਗੇ ਮੁੰਡੇ ਦੀ ਤਲਾਸ਼ ਕਰ ਹਰੇ ਹਨ। ਮੈਂ ਕਈ ਮੁੰਡਿਆਂ ਨੂੰ ਮਿਲ ਚੁੱਕੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਚੰਗੇ ਮੁੰਡੇ ਅਪ੍ਰੋਚ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੈਂ ਟੀ. ਵੀ. ਨਾਲ ਜੁੜੇ ਕਿਸੇ ਇਨਸਾਨ ਨਾਲ ਵਿਆਹ ਨਹੀਂ ਕਰੇਗੀ।

PunjabKesari

ਦਲਜੀਤ ਤੇ ਸ਼ਾਲੀਨ ਦਾ ਪੰਜ ਸਾਲਾ ਦਾ ਬੇਟਾ ਵੀ ਹੈ। ਇਸ ਵਾਰ ਵਿਆਹ ਕਰਨ ਤੋਂ ਪਹਿਲਾਂ ਦਲਜੀਤ ਨੇ ਕਿਹਾ ਕਿ ਹੁਣ ਮੈਂ ਪਹਿਲਾਂ ਇਕ ਮਾਂ ਹਾਂ ਅਤੇ ਬਾਅਦ 'ਚ ਪਤਨੀ ਬਣਾਂਗੀ। ਮੇਰੇ ਬੇਟੇ ਨੂੰ ਪਿਤਾ ਦੀ ਕਮੀ ਮਹਿਸੂਸ ਹੁੰਦੀ ਹੈ। ਦਲਜੀਤ ਨੇ ਆਪਣੇ ਸਾਬਕਾ ਪਤੀ ਸ਼ਾਲੀਨ ਭਨੋਟ 'ਤੇ ਕੁੱਟਮਾਰ ਦੇ ਇਲਜ਼ਾਮ ਲਾਏ ਸੀ। ਦਲਜੀਤ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਤੇ ਆਪਣੇ ਇਕ ਸਾਲ ਦੇ ਬੇਟੇ ਨਾਲ ਵੱਖ ਹੋ ਗਈ ਸੀ। ਸ਼ਾਲੀਨ ਤੇ ਦਲਜੀਤ ਦਾ 2016 'ਚ ਤਲਾਕ ਹੋ ਚੁੱਕਿਆ ਹੈ। ਦੋਵਾਂ ਨੇ ਸਾਲ 2009 'ਚ ਵਿਆਹ ਕਰਵਾਇਆ ਸੀ।

PunjabKesari


Edited By

Sunita

Sunita is news editor at Jagbani

Read More