ਟੀ. ਵੀ. ਅਦਾਕਾਰਾ ਦਾ ਦੋਸ਼, 'ਪਤੀ ਦਾ ਕਤਲ ਕਰਵਾ ਕੇ ਸੱਸ ਖਾ ਗਈ ਬੀਮੇ ਦੇ ਸਾਰੇ ਪੈਸੇ'

7/24/2019 1:11:40 PM

ਮੁੰਬਈ (ਬਿਊਰੋ) — ਮਸ਼ਹੂਰ ਟੀ. ਵੀ. ਸੀਰੀਅਲ 'ਦਿਲ ਮਿਲ ਗਏ' ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਸ਼ਿਲਪਾ ਆਨੰਦ ਨੇ ਇਕ ਹੈਰਾਨ ਕਰਨ ਵਾਲਾ ਦੋਸ਼ ਲਾਇਆ ਹੈ, ਜਿਸ ਕਾਰਨ ਉਹ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ। ਇਸ ਸੀਰੀਅਲ ਤੋਂ ਬਾਅਦ ਤਕਰੀਬਨ 4 ਸਾਲ ਇੰਡਸਟਰੀ ਤੋਂ ਦੂਰ ਰਹਿਣ ਵਾਲੀ ਇਸ ਅਦਾਕਾਰਾ ਨੇ ਫੇਸਬੁੱਕ ਪੋਸਟ ਰਾਹੀਂ ਆਪਣੀ ਭੈਣ ਸਾਕਸ਼ੀ ਸ਼ਿਵਾਨੰਦ ਦੀ ਸੱਸ 'ਤੇ ਗੰਭੀਰ ਦੋਸ਼ ਲਾਏ ਹਨ। 

'ਪਤੀ ਨੂੰ ਮਰਵਾ ਕੇ ਬੀਮੇ ਦੇ ਪੈਸੇ ਹੜਪ ਲਏ ਮੇਰੀ ਭੈਣ ਦੀ ਸੱਸ ਨੇ'
ਸ਼ਿਲਪਾ ਆਨੰਦ ਨੇ ਸਾਲ 2015 'ਚ ਆਪਣੇ ਫੇਸਬੁੱਕ ਅਕਾਊਂਟ ਦਾ ਨਾਂ ਓਹਾਨਾ ਆਨੰਦ ਰੱਖ ਲਿਆ ਹੈ। ਹੁਣ ਆਪਣੇ ਇਸੇ ਅਕਾਊਂਟ ਤੋਂ ਉਨ੍ਹਾਂ ਨੇ ਇਕ ਫੇਸਬੁੱਕ ਪੋਸਟ ਲਿਖੀ ਹੈ, ਜਿਸ 'ਚ ਉਸ ਨੇ ਕਿਹਾ, ''ਮੇਰੇ ਨਿੱਜੀ ਜੀਵਨ 'ਚ ਕਾਫੀ ਖਲਬਲੀ ਮਚੀ ਹੋਈ ਹੈ, ਜਿਸ ਦੀ ਵਜ੍ਹਾ ਮੇਰੀ ਭੈਣ ਸਾਕਸ਼ੀ ਦੀ ਸੱਸ ਹੈ। ਉਸ ਦੇ ਚੱਕਰ 'ਚ ਸਾਨੂੰ ਕਈ ਵਾਰ ਪੁਲਸ ਥਾਣੇ ਦੇ ਚੱਕਰ ਲਾਉਣੇ ਪੈ ਰਹੇ ਹਨ।''
ਟੀ. ਵੀ. ਅਦਾਕਾਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਦੋਂ ਮੇਰੀ ਮਾਂ ਨੇ ਆਪਣੀ ਕੁੱੜਮਣੀ (ਭੈਣ ਦੀ ਸੱਸ) ਖਿਲਾਫ ਇਕ ਮਾਮਲਾ ਦਰਜ ਕਰਵਾਇਆ ਸੀ। ਮੇਰੀ ਮਾਂ ਨੂੰ ਅਜਿਹੇ ਸਬੂਤ ਮਿਲੇ ਸਨ, ਜਿਨ੍ਹਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦੀ ਕੁੱੜਮਣੀ ਨੇ ਆਪਣੇ ਪਤੀ ਦੀ ਹੱਤਿਆ ਕਰਵਾਈ ਹੈ। ਇਹ ਸਭ ਉਸ ਨੇ ਬੀਮੇ ਦੇ ਪੈਸੇ ਹੜਪਨ ਲਈ ਕੀਤਾ।

PunjabKesari

'ਹੁਣ ਮੈਨੂੰ ਤੇ ਮੇਰੀ ਮਾਂ ਨੂੰ ਮਰਵਾਉਣਾ ਚਾਹੁੰਦੀ ਭੈਣ ਦੀ ਸੱਸ'
ਸ਼ਿਲਪਾ ਦਾ ਦੋਸ਼ ਹੈ ਕਿ ਜਿਵੇਂ ਮੇਰੀ ਮਾਂ ਨੇ ਭੈਣ ਦੀ ਸੱਸ ਦੀ ਇਸ ਕਰਤੂਤ ਬਾਰੇ ਪੁਲਸ ਨੂੰ ਦੱਸਿਆ, ਉਦੋਂ ਤੋਂ ਹੀ ਉਸ ਮਹਿਲਾ ਨੇ ਦੋ ਹੋਰ ਕਤਲ ਕਰਨ ਦੀ ਕੋਸ਼ਿਸ ਸ਼ੁਰੂ ਕਰ ਦਿੱਤੀ। ਅਦਾਕਾਰਾ ਨੇ ਕਿਹਾ ਕਿ ਉਹ ਮਹਿਲਾ ਮੈਨੂੰ ਤੇ ਮੇਰੀ ਮਾਂ ਨੂੰ ਮਰਵਾਉਣਾ ਚਾਹੁੰਦੀ ਹੈ। ਹਾਲਾਂਕਿ ਉਹ ਲਗਾਤਾਰ ਇਸ ਦੀ ਕੋਸ਼ਿਸ਼ ਕਰ ਰਹੀ ਹੈ। 
ਅਦਾਕਾਰਾ ਨੇ ਲਿਖਿਆ, ''ਜਦੋਂ ਮੇਰੀ ਭੈਣ ਇੰਡੀਆ ਆਈ ਸੀ ਤਾਂ ਉਸ ਨੇ ਮੇਰੀ ਭੈਣ ਸਾਕਸ਼ੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਤਾਂ ਅਮਰੀਕਾ ਭੱਜ ਗਈ।''

'ਹਿੰਮਤ ਹੈ ਤਾਂ ਇੰਡੀਆ ਵਾਪਸ ਆ ਕੇ ਕਾਨੂੰਨ ਦਾ ਸਾਹਮਣਾ ਕਰੋ'
ਅਦਾਕਾਰਾ ਨੇ ਲਿਖਿਆ, ''ਮੈਂ ਆਪਣੀ ਭੈਣ ਦੀ ਸੱਸ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੀ ਹਾਂ। ਜੇਕਰ ਹਿੰਮਤ ਹੈ ਤਾਂ ਇੰਡੀਆ ਵਾਪਸ ਆਵੇ ਅਤੇ ਕਾਨੂੰਨ ਦਾ ਸਾਹਮਣੇ ਕਰੇ। ਅਸੀਂ ਪਹਿਲਾ ਹੀ ਪੁਲਸ ਨੂੰ ਉਸ ਦੇ ਭੱਜਣ ਦੀ ਯੋਜਨਾ ਬਾਰੇ ਦੱਸ ਦਿੱਤਾ ਸੀ ਪਰ ਪੁਲਸ ਨੇ ਗੰਭੀਰਤਾ ਨਾਲ ਨਹੀਂ ਲਿਆ। ਹੁਣ ਉਹ ਭੱਜ ਗਈ।''

PunjabKesari

ਸਾਊਥ ਇੰਡੀਅਨ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ ਸਾਕਸ਼ੀ ਸ਼ਿਵਾਨੰਦ
ਸਾਕਸ਼ੀ ਸ਼ਿਵਾਨੰਦ ਸਾਊਥ ਇੰਡੀਅਨ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਨੇ ਦੱਖਣ ਦੇ ਕਰੀਬ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ, ਜਿਨ੍ਹਾਂ 'ਚ ਚਿਰੰਜੀਵੀ, ਨਾਗਾਅਰਜੁਨ ਦੇ ਨਾਂ ਸ਼ਾਮਲ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News