ਟੀ. ਵੀ. ਅਦਾਕਾਰਾ ਦੇ ਪਿਤਾ ਨੂੰ ਪਿਆ ਦਿਲ ਦੌਰਾ, ਫਿਰ ਵੀ ਕਰਦੀ ਰਹੀ ਪਲੇਅ

Wednesday, August 14, 2019 2:22 PM
ਟੀ. ਵੀ. ਅਦਾਕਾਰਾ ਦੇ ਪਿਤਾ ਨੂੰ ਪਿਆ ਦਿਲ ਦੌਰਾ, ਫਿਰ ਵੀ ਕਰਦੀ ਰਹੀ ਪਲੇਅ

ਨਵੀਂ ਦਿੱਲੀ (ਬਿਊਰੋ) — ਟੀ. ਵੀ. ਅਦਾਕਾਰਾ ਸ਼ਵੇਤਾ ਗੁਲਾਟੀ ਦੇ ਪਿਤਾ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਸ਼ਵੇਤਾ 'ਦਿਲ ਮਿਲ ਗਏ' ਸੀਰੀਅਲ 'ਚ ਐਕਟਿੰਗ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਜਿਸ ਸਮੇਂ ਸ਼ਵੇਤਾ ਦੇ ਪਿਤਾ ਹਸਪਤਾਲ 'ਚ ਸਨ, ਉਦੋ ਉਹ ਆਪਣਾ ਪਹਿਲਾ ਤੋਂ ਨਿਧਾਰਿਤ ਪਲੇਅ ਕਰ ਰਹੀ ਸੀ। ਇਸ ਮੁਸ਼ਕਿਲ ਘੜੀ 'ਚ ਗੁਆਂਢੀਆਂ ਦੀ ਮਦਦ ਨਾਲ ਸ਼ਵੇਤਾ ਨੇ ਕੰਮ ਦੇ ਪ੍ਰਤੀ ਜਜ਼ਬਾ ਦਿਖਾਇਆ, ਉਸ ਲਈ ਉਸ ਦੀ ਕਾਫੀ ਪ੍ਰਸ਼ੰਸਾਂ ਕੀਤੀ ਜਾ ਰਹੀ ਹੈ। 
ਸੂਤਰਾਂ ਮੁਤਾਬਕ, ਸ਼ਵੇਤਾ ਦੇ ਪਿਤਾ ਨੂੰ ਰਾਤ ਦੇ ਸਮੇਂ ਦਿਲ ਦਾ ਦੌਰਾ ਪਿਆ ਤੇ ਇਸ ਤੋਂ ਬਾਅਦ ਗੁਆਂਢੀਆਂ ਨੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਸ਼ਵੇਤਾ ਦੇ ਪਿਤਾ ਨੂੰ ਠਾਣੇ ਦੇ ਜੁਪੀਟਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸਦੇ ਹੋਏ ਡਾਕਟਰਾਂ ਨੇ ਸਰਜਰੀ ਕੀਤੀ। ਸ਼ਵੇਤਾ ਨੇ ਦੱਸਿਆ ਕਿ ਜਦੋਂ ਮੇਰੇ ਪਿਤਾ ਨੂੰ ਦਿਲ ਦਾ ਦੌਰਾ ਪਿਆ, ਉਸ ਸਮੇਂ ਮੈਂ ਘਰ 'ਚ ਨਹੀਂ ਸੀ ਅਤੇ ਅੰਧੇਰੀ 'ਚ ਆਪਣੇ ਪਹਿਲੇ ਪਲੇਅ ਲਈ ਰਿਹਰਸਲ ਕਰ ਰਹੀ ਸੀ। ਮੇਰੇ ਪਿਤਾ ਜੀ ਚੱਕਰ ਆਉਣ ਕਾਰਨ ਘਰ 'ਚ ਡਿੱਗ ਪਏ ਸਨ ਅਤੇ ਘਰ 'ਚ ਸਿਰਫ ਮਾਂ ਹੀ ਸੀ। ਉਦੋ ਸ਼ਵੇਤਾ ਦੀ ਗੈਰਹਾਜ਼ਰੀ 'ਚ ਗੁਆਂਢੀਆਂ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਅਤੇ ਡਾਕਟਰਾਂ ਦੀ ਸਲਾਹ 'ਤੇ ਤੁਰੰਤ ਉਨ੍ਹਾਂ ਦੀ ਸਰਜਰੀ ਵੀ ਕੀਤੀ ਗਈ। 
ਦੱਸਣਯੋਗ ਹੈ ਕਿ ਰਿਹਰਸਲ ਛੱਡ ਕੇ ਸ਼ਵੇਤਾ ਪਿਤਾ ਕੋਲ ਪਹੁੰਚੀ ਤਾਂ ਡਾਕਟਰਾਂ ਨੇ ਕਿਹਾ ਕਿ ਸਰਜਰੀ ਹੋ ਚੁੱਕੀ ਹੈ ਅਤੇ ਹਾਲੇ ਕਈ ਘੰਟਿਆਂ ਤੱਕ ਉਹ ਬੇਹੋਸ਼ ਰਹੇ ਅਤੇ ਲਿਹਾਜਾ ਕੁਝ ਕਿਹਾ ਨਹੀਂ ਜਾ ਸਕਦਾ। ਇਸ ਤੋਂ ਬਾਅਦ ਸ਼ਵੇਤਾ ਫਿਰ ਸ਼ੋਅ 'ਤੇ ਪਹੁੰਚੀ ਤੇ ਸ਼ੋਅ ਦੀ ਤਿਆਰੀ ਕਰਨ ਲੱਗੀ। ਸ਼ੋਅ ਦੇ ਪ੍ਰੋਡਿਊਸਰ ਨੇ ਸ਼ਵੇਤਾ ਨੂੰ ਕਿਹਾ ਕਿ ਉਹ ਚਾਹੁੰਣ ਤਾਂ ਸ਼ੋਅ ਨੂੰ ਕੈਂਸਲ ਕੀਤਾ ਜਾ ਸਕਦਾ ਹੈ ਪਰ ਸ਼ਵੇਤਾ ਨੇ ਇਨਕਾਰ ਕਰ ਦਿੱਤਾ ਅਤੇ ਪਲੇਅ ਨੂੰ ਸਫਲਤਾਪੂਰਵਕ ਪੂਰਾ ਪਰਫਾਰਮ ਕੀਤਾ। ਇਸ ਤੋਂ ਬਾਅਦ ਡਾਇਰੈਕਟਰ ਸਮੇਤ ਕਰਿਊ ਮੈਂਬਰਾਂ ਨੇ ਸ਼ਵੇਤਾ ਦੇ ਜਜ਼ਬੇ ਦੀ ਤਾਰੀਫ ਕੀਤੀ।


Edited By

Sunita

Sunita is news editor at Jagbani

Read More