ਤਾਂ ਇਸ ਵਜ੍ਹਾ ਕਰਕੇ ਸੁਰਵੀਨ ਚਾਵਲਾ ਟੀ. ਵੀ. 'ਤੇ ਕੰਮ ਨਹੀਂ ਕਰਨਾ ਚਾਹੁੰਦੀ

9/10/2019 8:37:34 AM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਇੰਨ੍ਹੀਂ ਦਿਨੀਂ ਵੈੱਬਸੀਰੀਜ਼ 'ਸੈਕਰੇਡ ਗੇਮਸ 2' 'ਚ ਕੰਮ ਕਰਕੇ ਸੁਰਖੀਆਂ 'ਚ ਛਾਈ ਹੋਈ ਹੈ ਪਰ ਇਸ ਤੋਂ ਪਹਿਲਾਂ ਸੁਰਵੀਨ ਚਾਵਲਾ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਕਈ ਟੀ. ਵੀ. ਸੀਰੀਅਲਾਂ 'ਚ ਵੀ ਕੰਮ ਕਰ ਚੁੱਕੇ ਹਨ ਪਰ ਹੁਣ ਲੱਗਦਾ ਹੈ ਕਿ ਉਹ ਕਦੇ ਵੀ ਟੀ. ਵੀ. 'ਤੇ ਵਾਪਸੀ ਨਹੀਂ ਕਰਨਾ ਚਾਹੁੰਦੇ। ਹਾਲ ਹੀ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ''ਟੀ. ਵੀ. ਸ਼ੋਅਜ਼ ਆਪਣੇ ਕੰਟੈਂਟ 'ਚ ਜ਼ਿਆਦਾ ਬਦਲਾਅ ਨਹੀਂ ਕਰਦੇ ਹਨ। ਇਸ ਲਈ ਮੈਂ ਆਉਣ ਵਾਲੇ ਸਮੇਂ 'ਚ ਟੀ. ਵੀ. 'ਤੇ ਕੰਮ ਨਹੀਂ ਕਰਨਾ ਚਾਹੁੰਦੀ।''

 
 
 
 
 
 
 
 
 
 
 
 
 
 

Eva is the apple of my eye. I need to make sure I use the products that are safe and gentle for her. So that's why I trust Johnsons. They claim 100% ingredients on the back of pack and is clinically proven mild They contain no harmful chemicals, no paraben and absolutely no formaldehyde and I was really reassured to know this. Im so glad i choose gentle with Johnsons and I truly recommend it. @johnsonsbabyindia

A post shared by Surveen Chawla (@surveenchawla) on Sep 7, 2019 at 6:53am PDT


ਦੱਸ ਦਈਏ ਕਿ ਸੁਰਵੀਨ ਚਾਵਲਾ ਦੀ ਨੰਨ੍ਹੀ ਧੀ ਈਵਾ ਨੇ ਵੀ ਟੀ. ਵੀ 'ਤੇ ਡੈਬਿਊ ਕਰ ਲਿਆ ਹੈ, ਜਿਸ ਦਾ ਇਕ ਵੀਡੀਓ ਵੀ ਸੁਰਵੀਨ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਬੱਚੀ ਵੀ ਸੁਰਵੀਨ ਚਾਵਲਾ ਨਾਲ ਨਜ਼ਰ ਆ ਰਹੀ ਹੈ। ਸੁਰਵੀਨ ਨੇ ਅਪ੍ਰੈਲ 2019 'ਚ ਆਪਣੀ ਧੀ ਈਵਾ ਨੂੰ ਜਨਮ ਦਿੱਤਾ ਸੀ। ਉਸ ਦੇ ਜਨਮ ਤੋਂ ਇਕ ਮਹੀਨੇ ਬਾਅਦ ਹੀ ਸੁਰਵੀਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ।

 
 
 
 
 
 
 
 
 
 
 
 
 
 

Take a wild wild guess & caption this!! 🧐@sacredgames_tv @netflix @nawazuddin._siddiqui

A post shared by Surveen Chawla (@surveenchawla) on Aug 20, 2019 at 8:24am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News