ਟੀ. ਵੀ. ਸ਼ੋਅ 'ਮਹਾਕਾਲੀ' ਦੇ 2 ਕਲਾਕਾਰਾਂ ਦੀ ਸੜਕ ਹਾਦਸੇ 'ਚ ਮੌਤ

8/19/2017 11:30:27 PM

ਮੁੰਬਈ— ਟੀ. ਵੀ. ਸ਼ੋਅ 'ਮਹਾਕਾਲੀ-ਅੰਤ ਹੀ ਆਰੰਭ ਹੈ' 'ਚ ਦੇਵਰਾਜ ਇੰਦਰ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਗਗਨ ਕਾਂਗ ਅਤੇ ਨੰਦੀ ਦੀ ਭੂਮਿਕਾ ਨਿਭਾਉਣ ਵਾਲੇ ਅਰਿਜੀਤ ਲਵਾਨੀਆ ਦੀ ਅੱਜ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਹ ਦੋਵੇਂ ਕਲਾਕਾਰ ਉਮਰਪਿੰਡ ਤੋਂ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤ ਰਹੇ ਸਨ।
ਸੂਤਰਾਂ ਮੁਤਾਬਕ ਇਹ ਦੋਵੇਂ ਪਿਛਲੇ 2 ਦਿਨਾਂ ਤੋਂ ਲਗਾਤਾਰ ਸ਼ੂਟਿੰਗ ਕਰ ਰਹੇ ਸਨ ਅਤੇ ਇਹ ਸ਼ਨੀਵਾਰ ਸਵੇਰੇ ਪੈਕਅੱਪ ਕਰਕੇ ਵਾਪਸ ਆ ਰਹੇ ਸਨ। ਜਿਸ ਦੌਰਾਨ ਇਨ੍ਹਾਂ ਦੀ ਕਾਰ ਦੀ ਟੱਕਰ ਇਕ ਕੰਟੇਨਰ ਨਾਲ ਹੋ ਗਈ। ਕਾਰ ਗਗਨ ਡਰਾਈਵ ਕਰ ਰਿਹਾ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News