ਲੋਕਾਂ ਦੇ ਦਿਲਾਂ ''ਚ ਘਰ ਕਰ ਰਿਹੈ ''ਓ ਅ'' ਦਾ ਟਾਈਟਲ ਟਰੈਕ (ਵੀਡੀਓ)

1/13/2019 10:27:41 AM

ਜਲੰਧਰ (ਤਾਲਿਬ) — ਪੰਜਾਬੀ ਫਿਲਮ ਇੰਡਸਟਰੀ ਉੱਚੀ ਉਡਾਣ ਭਰ ਰਹੀ ਹੈ ਕਿਉਂਕਿ ਅੱਜਕਲ ਨਿਰਦੇਸ਼ਕ ਕਹਾਣੀਆਂ ਦੇ ਨਾਲ ਵੱਖ-ਵੱਖ ਤਜਰਬੇ ਕਰ ਰਹੇ ਹਨ। ਅਜਿਹੀ ਹੀ ਇਕ ਫਿਲਮ ਹੈ 'ਊੜਾ ਐੜਾ'। ਫਿਲਮ ਦੇ ਟਰੇਲਰ ਤੋਂ ਬਾਅਦ ਇਸ ਦਾ ਟਾਈਟਲ ਟਰੈਕ ਲੋਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ । ਟਾਈਟਲ ਟਰੈਕ 'ਊੜਾ ਐੜਾ' ਦੇ ਗਾਇਕ ਤਰਸੇਮ ਜੱਸੜ ਹਨ, ਜੋ ਫਿਲਮ 'ਚ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਆਰ. ਗੁਰੂ ਨੇ ਦਿੱਤਾ ਹੈ। ਇਹ ਗੀਤ ਵਿਹਲੀ ਜਨਤਾ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਫਿਲਮ ਵਿਚ ਤਰਸੇਮ ਜੱਸੜ ਦੇ ਨਾਲ ਪੰਜਾਬੀ ਫਿਲਮਾਂ ਦੀ ਬਿਹਤਰੀਨ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ।

ਇਸ ਫਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਦੀ ਸਕ੍ਰਿਪਟ ਨਰੇਸ਼ ਕਥੂਰੀਆ ਤੇ ਸੁਰਮੀਤ ਮਾਵੀ ਨੇ ਲਿਖੀ ਹੈ। ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਫ੍ਰਾਈਡੇ ਰਸ਼ ਮੋਸ਼ਨ ਪਿਕਚਰਜ਼ ਬੈਨਰ ਅਧੀਨ ਕੀਤਾ ਹੈ। ਸ਼ਿਤਿਜ ਚੌਧਰੀ ਫਿਲਮਜ਼, ਨਰੇਸ਼ ਕਥੂਰੀਆ ਫਿਲਮਜ਼ ਇਸ ਦੇ ਸਹਿ-ਨਿਰਮਾਤਾ ਹਨ। ਦੁਨੀਆ ਭਰ 'ਚ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News