ਭਾਰਤ 'ਚ ਗਾਂਜਾ ਲੀਗਲ ਕਰਵਾਉਣਾ ਚਾਹੁੰਦੈ ਉਦੈ ਚੋਪੜਾ

Friday, September 14, 2018 7:15 PM

ਮੁੰਬਈ (ਬਿਊਰੋ)— ਬਾਲੀਵੁੱਡ ਸੈਲੀਬ੍ਰਿਟੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਕਈ ਵਾਰ ਅਜਿਹਾ ਲਿਖ ਦਿੰਦੇ, ਜਿਸ ਵਜ੍ਹਾ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ  ਕੀਤਾ ਜਾਂਦਾ ਹੈ। ਅਜਿਹਾ ਹੀ ਕੁਝ ਇਕ ਵਾਰ ਫਿਰ ਹੋਇਆ ਹੈ। ਬਾਲੀਵੁੱਡ ਅਭਿਨੇਤਾ ਉਦੈ ਚੋਪੜਾ ਨੇ ਨਸ਼ੀਲੇ ਪਦਾਰਥ ਗਾਂਜਾ ਨੂੰ ਲੈ ਕੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਆਪਣੀ ਰਾਏ ਰੱਖੀ ਹੈ, ਜਿਸ 'ਚ ਉਹ ਚਾਹੁੰਦੇ ਹਨ ਕਿ ਭਾਰਤ 'ਚ ਗਾਂਜਾ ਨੂੰ ਲੀਗਲ ਕਰ ਦੇਣਾ ਚਾਹੀਦਾ। ਇਸ ਲਈ ਉਨ੍ਹਾਂ ਆਪਣਾ ਤਰਕ ਵੀ ਦਿੱਤਾ ਹੈ।

PunjabKesari
ਉਦੈ ਚੋਪੜਾ ਨੇ ਟਵੀਟ 'ਚ ਲਿਖਿਆ, ''ਮੈਨੂੰ ਪਤਾ ਲਗਦਾ ਹੈ ਕਿ marijuana ਨੂੰ ਭਾਰਤ 'ਚ ਲੀਗਲ ਕਰ ਦੇਣਾ ਚਾਹੀਦਾ। ਸਭ ਤੋਂ ਪਹਿਲਾਂ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ। ਦੂਜਾ ਮੈਨੂੰ ਇਹ ਲਗਦਾ ਹੈ ਕਿ ਜੇਕਰ ਇਸ ਨੂੰ ਲੀਗਲ ਕਰ ਦਿੱਤਾ ਜਾਵੇ ਅਤੇ ਇਸ 'ਤੇ ਟੈਕਸ ਲਗਾ ਦਿੱਤਾ ਜਾਵੇ ਤਾਂ ਇਹ ਇਕ ਭਾਰੀ ਮਾਲੀਏ ਦਾ ਸਰੋਤ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦੇ ਬਹੁਤ ਸਾਰੇ ਮੈਡੀਕਲ ਬੈਨੀਫਿੱਟ ਹਨ!'' ਉੱਥੇ ਹੀ ਉਦੈ ਦੇ ਟਵੀਟ 'ਤੇ ਉਸ ਨੂੰ ਯੂਜ਼ਰਸ ਵਲੋਂ ਟਰੋਲ ਕੀਤਾ ਜਾ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ 'ਕੰਟਰੋਲ ਉਦੈ ਕੰਟਰੋਲ' ਤੇ ਕੋਈ ਕਹਿ ਰਿਹਾ ਹੈ, ''ਇਸ ਕੋਲ ਜੋ ਗਾਂਜਾ ਹੈ ਉਹ ਮੈਨੂੰ ਚਾਹੀਦਾ''।

PunjabKesari
ਦੱਸਣਯੋਗ ਹੈ ਕਿ ਉਦੈ ਚੋਪੜਾ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਦੇ ਬੇਟਾ ਅਤੇ ਆਦਿਤਿਆ ਚੋਪੜਾ ਦਾ ਭਰਾ ਹੈ। ਉਦੈ ਨੇ 'ਮੁਹੱਬਤੇਂ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਨਾਲ ਹੀ ਉਹ 'ਧੂਮ' ਅਤੇ 'ਧੂਮ 2' 'ਚ ਨਜ਼ਰ ਆਏ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਦੀਆਂ ਕਈ ਫਿਲਮਾਂ ਫਲਾਪ ਸਾਬਤ ਹੋਈਆਂ, ਜਿਸ ਤੋਂ ਬਾਅਦ ਉਨ੍ਹਾਂ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ।

PunjabKesari


Edited By

Kapil Kumar

Kapil Kumar is news editor at Jagbani

Read More