ਅਜੀਤ ਡੋਵਾਲ ''ਤੇ ਆਧਾਰਿਤ ਹੈ ''ਉੜੀ'' ''ਚ ਪਰੇਸ਼ ਰਾਵਲ ਦਾ ਕਿਰਦਾਰ

12/7/2018 3:41:08 PM

ਮੁੰਬਈ(ਬਿਊਰੋ)— ਅਕਸਰ ਇੰਟੈਂਸ ਭੂਮਿਕਾ ਨਿਭਾਉਣ ਵਾਲੇ ਵਿੱਕੀ ਕੌਸ਼ਲ ਫਿਲਮ 'ਉੜੀ' 'ਚ ਐਕਸ਼ਨ ਦਾ ਦਬਦਬਾ ਦਿਖਾਉਂਦੇ ਨਜ਼ਰ ਆਉਣਗੇ। ਵਿੱਕੀ ਕੌਸ਼ਲ ਆਪਣੀ ਹਰ ਫਿਲਮ 'ਚ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। 'ਉੜੀ' 'ਚ ਪਰੇਸ਼ ਰਾਵਲ ਦਾ ਕਿਰਦਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ 'ਤੇ ਆਧਾਰਿਤ ਹੈ। ਅਜੀਤ ਡੋਭਾਲ, ਇਕ ਸਾਬਕਾ ਭਾਰਤੀ ਖੂਫੀਆ ਅਤੇ ਕਾਨੂੰਨ ਪਰਿਵਰਤਨ ਅਧਿਕਾਰੀ ਹਨ, ਜੋ 30 ਮਈ 2014 ਤੋਂ ਭਾਰਤ ਦੇ ਪ੍ਰਧਾਨ ਮੰਤਰੀ ਲਈ 5ਵੇਂ ਅਤੇ ਵਰਤਮਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ ਅਤੇ 2016 'ਚ 'ਉੜੀ' ਸ਼ਹਿਰ 'ਚ ਹੋਏ ਸਰਜੀਕਲ ਹਮਲੇ ਦੌਰਾਨ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ। 'ਉੜੀ' ਜਲਦ ਹੀ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਇਹ 2016 ਦੀ ਕਹਾਣੀ 'ਤੇ ਆਧਾਰਿਤ ਹੈ ਜਦੋਂ ਭਾਰਤੀ ਸੂਬੇ ਜੰਮੂ-ਕਸ਼ਮੀਰ 'ਚ ਉੜੀ ਸ਼ਹਿਰ ਕੋਲ ਚਾਰ ਭਾਰੀ ਹਥਿਆਰਬੰਦ ਅੱਤਵਾਦੀਆਂ ਦੁਆਰਾ ਸਰਜੀਕਲ ਹਮਲਾ ਕੀਤਾ ਗਿਆ ਸੀ। ਇਨ੍ਹਾਂ ਦੋ ਦਹਾਕਿਆਂ ਵਿਚ ਕਸ਼ਮੀਰ ਦੇ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਖਤਰਨਾਕ ਹਮਲਿਆਂ ਦੇ ਰੂਪ ਵਿਚ ਰਿਪੋਰਟ ਕੀਤਾ ਗਿਆ ਸੀ।

ਸਤੰਬਰ 2016 'ਚ ਹੋਏ ਉੜੀ ਹਮਲੇ 'ਚ ਕਈ ਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਇਸ ਘਾਤਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ 'ਚ ਆਉਣ ਵਾਲੇ ਕਸ਼ਮੀਰ 'ਚ ਭਾਰਤ ਨੇ ਆਪਣਾ ਸਭ ਤੋਂ ਗੁਪਤ ਕਾਊਂਟਰ ਅਟੈਕ ਅਭਿਆਨ ਚਲਾਇਆ ਸੀ। ਸ਼ਾਨਦਾਰ ਕਹਾਣੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਲਈ ਪ੍ਰਸਿੱਧ ਆਰ. ਐੱਸ. ਵੀ. ਪੀ. ਹੁਣ ਉੜੀ 'ਤੇ ਆਧਾਰਿਤ ਫਿਲਮ ਪੇਸ਼ ਕਰਨ ਲਈ ਤਿਆਰ ਹਨ। ਆਦਿੱਤਿਆ ਧਾਰ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਵਿੱਕੀ ਕੌਸ਼ਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਆਪਣੇ ਇਸ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਰੌਨੀ ਸਕਰੂਵਾਲਾ ਨੇ ਕਿਹਾ, 'ਉੜੀ ਇਕ ਜਨੂੰਨੀ ਪ੍ਰਾਜੈਕਟ ਹੈ, ਇਕ ਅਜਿਹੀ ਕਹਾਣੀ, ਜਿਸ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਭਾਰਤ ਦੀ ਬੁੱਧੀ ਤੇ ਫੌਜ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਅਸਲੀ ਹੀਰੋ ਕੌਣ ਹਨ। 'ਉੜੀ' 11 ਜਨਵਰੀ 2019 ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News