ਭਾਰ ਨਾ ਘਟਾਉਣ ''ਤੇ ਮਿਲੀ ਸ਼ੋਅ ''ਚੋਂ ਕੱਢੇ ਜਾਣ ਦੀ ਧਮਕੀ : ਉਰਵਸ਼ੀ ਢੋਲਕੀਆ
4/22/2017 2:55:10 PM
ਮੁੰਬਈ— ਮਸ਼ਹੂਰ ਟੀ. ਵੀ. ਸ਼ੋਅ ''ਕਸੌਟੀ ਜਿੰਦਗੀ ਕੀ'' ''ਚ ਅਹਿਮ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਉਰਵਸ਼ੀ ਢੋਲਕੀਆ ਇਨ੍ਹੀਂ ਦਿਨੀਂ ਕਾਫੀ ਚਰਚਾ ''ਚ ਹੈ। ਅਕਸਰ ਪਰਦੇ ''ਤੇ ਨਜ਼ਰ ਆਉਣ ਵਾਲੀ ਮਹਿਲਾਵਾਂ ਨੂੰ ਆਪਣੇ ਆਪ ਨੂੰ ਫਿਟ ਰੱਖਣਾ ਪੈਂਦਾ ਹੈ। ਅਜਿਹੇ ''ਚ ਜਦੋਂ ਉਰਵਸ਼ੀ ਆਪਣੀ ਇਕ ਦੋਸਤ ਨੂੰ ਮਿਲੀ ਤਾਂ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਈ। ਹਾਲ ਹੀ ''ਚ ਉਰਵਸ਼ੀ ਨੇ ਬਾਡੀਸ਼ੇਮਿੰਗ ਦੇ ਖਿਲਾਫ ਸੋਸ਼ਲ ਮੀਡੀਆ ''ਤੇ ਇਕ ਪੋਸਟ ਵੀ ਕੀਤੀ ਸੀ। ਦਰਸਅਲ ਇਸ ਦੋਸਤ ਨੇ ਉਰਵਸ਼ੀ ਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ ਸੀ। ਇਸ ਬਾਰੇ ਜਦੋਂ ਉਰਵਸ਼ੀ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ, ''''ਕਿਸੇ ਦੂਜੇ ਨੂੰ ਭਾਰ ਘਟਾਉਣ ਦੀ ਸਲਾਹ ਦੇਣਾ ਕਾਫੀ ਆਸਾਨ ਹੈ ਪਰ ਅਜਿਹਾ ਕਹਿੰਦੇ ਹੋਏ ਲੋਕ ਕਦੀ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਕਿ ਇਸ ਪਿੱਛੇ ਵੀ ਕੋਈ ਕਾਰਨ ਹੋ ਸਕਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਬਿਗ-ਬੌਸ ''ਚ ਆਉਣ ਤੋਂ ਪਹਿਲਾਂ ਮੈਨੂੰ 15 ਦਿਨ ਲਈ ਹਸਪਤਾਲ ਭਰਤੀ ਹੋਣਾ ਪਿਆ ਸੀ। ਮੈਂ ਲੋਅ ਫਾਈਬਰ ਡਾਈਟ ਲੈ ਰਹੀ ਸੀ ਜਿਸ ਕਰਕੇ ਮੇਰਾ ਭਾਰ ਕਾਫੀ ਵੱਧ ਗਿਆ ਸੀ। ਪਰ ਮੈਂ ਨਹੀਂ ਚਾਹੁੰਦੀ ਹਾਂ ਕਿ ਜਲਦ ਹੀ ਇਸ ਨੂੰ ਘਟਾਇਆ ਜਾ ਸਕੇ, ਮੈਂ ਇਸ ਨੂੰ ਕੁਦਰਤੀ ਤੌਰ ''ਤੇ ਕਰਾਗੀ ਅਤੇ ਇਸ ''ਚ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਕਿ ਉਰਵਸ਼ੀ ਨੇ ਦੱਸਿਆ ਕਿ ਭਾਰ ਨਾ ਘਟਾਉਣ ''ਤੇ ਇਕ ਸ਼ੋਅ ''ਚ ਨਿਕਾਲੇ ਜਾਣ ਦੀ ਧਮਕੀ ਵੀ ਮਿਲੀ ਸੀ। ਉਨ੍ਹਾਂ ਕਿਹਾ, ''''ਮੈਨੂੰ ਭਾਰ ਘਟਾਉਣ ਦੇ ਲਈ ਕਿਹਾ ਗਿਆ ਜਦੋਂ ਅਜਿਹਾ ਨਹੀਂ ਹੋਇਆ ਤਾਂ ਮੈਨੂੰ ਸ਼ੋਅ ''ਚੋਂ ਬਾਹਰ ਨਿਕਾਲਨ ਦੀ ਗੱਲ ਹੋ ਰਹੀ ਸੀ। ਮੈਂ ਭਾਰ ਘਟਾਇਆ, ਮੈਂ ਇਸ ''ਤੇ ਵਿਰੋਧ ਨਹੀਂ ਕਰ ਪਾਈ ਕਿਉਂਕਿ ਉਸ ਸਮੇਂ ਮੈਨੂੰ ਕੰਮ ਦੀ ਜਰੂਰਤ ਸੀ ਪਰ ਮੈਨੂੰ ਲਗਦਾ ਹੈ ਕਿ ਮੈਂ ਹੁਣ ਜ਼ਿਆਦਾ ਖੂਬਸੂਰਤ ਲਗਦੀ ਹਾਂ। ਉਰਵਸ਼ੀ ਨੇ ਇਹ ਵੀ ਕਿਹਾ, ''''ਮੈਂ ਪਹਿਲੇ ਜਿਹੀ ਨਹੀਂ ਲੱਗ ਰਹੀ ਹਾਂ ਜਿਵੇਂ 10 ਸਾਲ ਪਹਿਲਾਂ ਲਗਦੀ ਸੀ। ਮੇਰੇ ਸਰੀਰ ''ਚ ਬਦਲਾਵ ਆ ਰਿਹਾ ਹੈ। ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਸਾਈਜ਼ ਜੀਰੋ ਹੋਣਾ ਚੰਗੀ ਸਿਹਤ ਦੀ ਪਹਿਚਾਣ ਹੈ। ਬੀਤੇ ਦਿਨੀਂ ਉਰਵਸ਼ੀ ਨੇ ਫੇਸਬੁੱਕ ''ਤੇ ਇਹ ਪੋਸਟ ਕੀਤਾ ਕਿ ਲੋਕਾਂ ਨੂੰ ਕੀ ਹੋ ਗਿਆ ਹੈ? ਪਤਲਾ ਦਿਖਾਈ ਦੇਣ ਦਾ ਇੰਨਾ ਪਾਗਲਪਨ ਕਿਉਂ? ਪਤਲੇ ਹੋਣ ਦੀ ਪਰਿਭਾਸ਼ਾ ਕੀ ਹੈ? ਮੈਂ ਜਿਵੇਂ ਦੀ ਵੀ ਹਾਂ ਮੈਨੂੰ ਆਪਣੇ ਨਾਲ ਪਿਆਰ ਹੈ। ਮੈਂ ਇਕ ਮਹਿਲਾ ਹਾਂ ਕੋਈ ਬੌਬੀ ਡੋਲ ਨਹੀਂ। ਇਸ ''ਚ ਅੰਤਰ ਹੈ, ਸਮਝੋ ਇਸਨੂੰ। ਮੈਂ ਜੋ ਵੀ ਹਾਂ ਉਹੀ ਹਾਂ, ਚਾਹੇ ਤੁਹਾਨੂੰ ਪਸੰਦ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਰਵਸ਼ੀ ਨੂੰ ਸੀਰੀਅਲ ''ਕਸੌਟੀ ਜਿੰਦਗੀ ਕੀ'' ''ਚ ਕਮੌਲਿਕਾ ਦੇ ਕਿਰਦਾਰ ''ਚ ਬਹੁਤ ਪਸੰਦ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ